ਜਲੰਧਰ ''ਚ ਤੇਜ਼ੀ ਨਾਲ ਫੈਲ ਰਿਹੈ ''ਕੋਰੋਨਾ'', ਸੂਬੇ ''ਚੋਂ ਦੂਜੇ ਤੇ ਦੇਸ਼ ''ਚੋਂ 59ਵੇਂ ਨੰਬਰ ''ਤੇ ਪੁੱਜਾ ਸ਼ਹਿਰ

Monday, Apr 20, 2020 - 08:19 PM (IST)

ਜਲੰਧਰ ''ਚ ਤੇਜ਼ੀ ਨਾਲ ਫੈਲ ਰਿਹੈ ''ਕੋਰੋਨਾ'', ਸੂਬੇ ''ਚੋਂ ਦੂਜੇ ਤੇ ਦੇਸ਼ ''ਚੋਂ 59ਵੇਂ ਨੰਬਰ ''ਤੇ ਪੁੱਜਾ ਸ਼ਹਿਰ

 ਜਲੰਧਰ— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ ਪੰਜਾਬ 'ਚੋਂ 245 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 16 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇ ਵਾਧੇ ਨੂੰ ਲੈ ਕੇ ਪੰਜਾਬ 'ਚੋਂ ਮੋਹਾਲੀ ਜਿੱਥੇ ਪਹਿਲੇ ਸਥਾਨ 'ਤੇ ਹੈ, ਉਥੇ ਹੀ ਜਲੰਧਰ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ। ਮੋਹਾਲੀ 'ਚ ਹੁਣ ਤੱਕ 57 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਜਲੰਧਰ 'ਚੋਂ ਕੁੱਲ 48 ਕੇਸ ਸਾਹਮਣੇ ਆ ਚੁੱਕੇ ਹਨ।

ਜਲੰਧਰ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਲੈ ਕੇ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਕਮੀ ਨਾ ਆਉਣ ਕਰਕੇ ਸ਼ਹਿਰਵੀਆਂ ਨੂੰ ਕਰਫਿਊ 'ਚ ਢਿੱਲ ਮਿਲਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਸੂਬੇ 'ਚ ਦੂਜੇ ਨੰਬਰ 'ਤੇ ਜਲੰਧਰ ਹੁਣ ਦੇਸ਼ 'ਚ 59 ਹਾਟ ਸਪਾਟ ਸੈਂਟਰਸ 'ਚ ਸ਼ਾਮਲ ਹੋ ਗਿਆ ਹੈ।
ੁਡਿਪਟੀ ਕਮਿਸ਼ਨਰ ਵੀ.ਕੇ. ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ 'ਚ ਕੋਈ ਵੀ ਢਿੱਲ ਨਹੀਂ ਦਿੱਤੀ ਜਾ ਸਕਦੀ। 26 ਅਪ੍ਰੈਲ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਫਿਰ ਹਾਲਾਤ 'ਚ ਸੁਧਾਰ ਨੂੰ ਦੇਖਦੇ ਹੋਏ ਢਿੱਲ ਦੇਣ 'ਤੇ ਵਿਚਾਰ ਕੀਤਾ ਜਾਵੇਗਾ। ਲੋਕ ਸਖਤੀ ਨਾਲ ਲਾਕ ਡਾਊਨ ਦਾ ਪਾਲਣ ਕਰਨ ਤਾਂਕਿ ਜਲਦੀ ਤੋਂ ਜਲਦੀ ਰਾਹਤ ਦਿੱਤੀ ਜਾ ਸਕੇ। ਇਥੇ ਦੱਸ ਦੇਈਏ ਕਿ ਜ਼ਿਲਾ ਪ੍ਰਸ਼ਾਸਨ ਨੇ ਅਤਿ ਸੰਵੇਦਨਸ਼ੀਲ ਨਿਤਾਜਮ ਨਗਰ ਅਤੇ ਬਸਤੀ ਸ਼ੇਖ ਸਮੇਤ 16 ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਨੇ ਪੰਜਾਬੀ ਗੀਤਾਂ 'ਤੇ ਪਾਇਆ ਭੰਗੜਾ

ਜਲੰਧਰ 'ਚ ਕੋਰੋਨਾ ਪਾਜ਼ੀਟਿਵ ਮਾਮਲੇ ਘੱਟ ਨਹੀਂ ਹੋ ਰਹੇ ਹਨ। ਜਲੰਧਰ 'ਚ ਐਤਵਾਰ ਨੂੰ 6 ਕੇਸ ਸਾਹਮਣੇ ਆਉਣ ਅਤੇ ਸੋਮਵਾਰ ਨੂੰ ਇਕ ਕੇਸ ਪਾਜ਼ੀਟਿਵ ਮਿਲਣ 'ਤੇ ਕੁੱਲ ਗਿਣਤੀ 48 ਤੱਕ ਪਹੁੰਚ ਚੁੱਕੀ ਹੈ। ਸ਼ੁੱਕਰਵਾਰ ਜਿੱਥੇ ਨੈਸ਼ਨਲ ਰੈੱਡ ਜ਼ੋਨ ਜਲੰਧਰ 71ਵੇਂ ਨੰਬਰ ਸੀ। ਸ਼ਨੀਵਾਰ ਨੂੰ ਕੁੱਲ 41 ਕੇਸ ਹੋ ਗਏ ਤਾਂ ਜ਼ਿਲਾ ਜਲੰਧਰ 59ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਦੇ ਇਲਾਵਾ ਐਤਵਾਰ ਨੂੰ 6 ਕੇਸ ਅਤੇ ਸੋਮਵਾਰ ਨੂੰ ਇਕ ਹੋਰ ਮਿਲਣ 'ਤੇ ਕੁੱਲ ਗਿਣਤੀ 48 ਤੱਕ ਪਹੁੰਚ ਗਈ।

PunjabKesari
 

ਹਾਟ ਸਪਾਟ ਏਰੀਆ 'ਚ ਤਿੰਨ ਪੱਧਰੀ ਸੁਰੱਖਿਆ
ਜ਼ਿਲਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੋ ਹਾਟ ਸਪਾਟ ਅਤੇ ਕਟੇਨਮੈਂਟ ਜ਼ੋਨ ਹਨ, ਉਨ੍ਹਾਂ 'ਚ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਜਾਵੇਗੀ। ਇਥੇ ਨਿਗਰਾਨੀ ਲਈ ਤਿੰਨ ਪੱਧਰੀ ਸੁਰੱਖਿਆ ਤਾਇਨਾਤ ਹੈ। ਹੈਲਥ, ਪੁਲਸ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਮੁਤਾਬਕ 16 ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ 'ਚ  ਢਿੱਲ ਨਹੀਂ ਦਿੱਤੀ ਜਾ ਸਕਦੀ। 1600 ਪੁਲਸ ਕਰਮਚਾਰੀਆਂ ਦੀ ਮਦਦ ਲਈ 1000 ਵਾਲੰਟੀਅਰਸ ਨੂੰ ਲਗਾਇਆ ਗਿਆ ਹੈ. ਇਨ੍ਹਾਂ ਨੂੰ ਪੁਲਸ ਕਰਮਚਾਰੀਆਂ ਅਤੇ ਆਮ ਜਨਤਾ ਤੋਂ ਵੱਖ ਦਿਖਾਉਣ ਲਈ ਵਿਸ਼ੇਸ਼ ਟੀ-ਸ਼ਰਟ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਨੂੰ ਪੁਲਸ ਲਾਈਨ 'ਚ ਵਿਸ਼ੇਸ ਟ੍ਰੇਨਿੰਗ ਦੇਣ ਤੋਂ ਬਾਅਦ ਪੁਲਸ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਲਗਾਇਆ ਜਾਵੇਗਾ, ਜੋਕਿ 24 ਘੰਟੇ ਡਿਊਟੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ

ਜਲੰਧਰ ਦੇ ਇਹ ਇਲਾਕੇ ਐਲਾਨੇ ਗਏ ਨੇ ਹਾਟ ਸਪਾਟ
ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭੈਰੋ ਬਜ਼ਾਰ, ਮਿੱਠਾ ਬਾਜ਼ਾਰ, ਕਿਲ੍ਹਾ ਮੁਹੱਲਾ, ਅਟਾਰੀ ਬਾਜ਼ਾਰ, ਰੈਨਕ ਬਾਜ਼ਾਰ ਅਤੇ ਮਾਈ-ਹੀਰਾ ਗੇਟ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੁਰਾਣੀ ਸਬਜੀ ਮੰਡੀ, ਵਿਕਰਮ ਪੁਰਾ, ਚਰਨਜੀਤਪੁਰਾ ਅਤੇ ਟੈਗੋਰ ਨਗਰ ਨੂੰ ਵੀ ਇਸ ਸੂਚੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਕਸੂਦਾਂ, ਨਿਜਾਤਮ ਨਗਰ, ਬਸਤੀ ਏਰੀਆ, ਬਸਤੀ ਦਾਨਿਸ਼ਮੰਦਾ, ਸ਼ਹੀਦ ਭਗਤ ਸਿੰਘ ਨਗਰ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਨਾਰਾਇਣ ਨਗਰ, ਪਿੰਡ ਵਿਰਕ ਦੇ ਆਸ ਪਾਸ ਦੇ ਸਾਰੇ ਇਲਾਕਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਕੂਲ ਰੋਡ, ਸੈਂਟਰਲ ਟਾਊਨ, ਰੇਲਵੇ ਰੋਡ ਦੇ ਨੇੜਲੇ ਇਲਾਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।


author

shivani attri

Content Editor

Related News