ਹੁਸ਼ਿਆਰਪੁਰ ਜ਼ਿਲ੍ਹੇ ''ਚ 34 ਸਾਲਾ ਨੌਜਵਾਨ ਸਣੇ 6 ਮਰੀਜ਼ਾਂ ਨੇ ਤੋੜਿਆ ਦਮ, 167 ਨਵੇਂ ਕੇਸ ਮਿਲੇ

Wednesday, May 26, 2021 - 06:27 PM (IST)

ਹੁਸ਼ਿਆਰਪੁਰ (ਘੁੰਮਣ)-ਮੁਕੇਰੀਆਂ ਨਿਵਾਸੀ 34 ਸਾਲਾ ਇਕ ਨੌਜਵਾਨ ਸਣੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪਾਜ਼ੇਟਿਵ 6 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਨੌਜਵਾਨ ਦੀ ਮੌਤ ਪਠਾਨਕੋਟ ਹਸਪਤਾਲ ਵਿਚ, ਪਿੰਡ ਦਲੌਰ ਨਿਵਾਸੀ 66 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਆਦਰਸ਼ ਕਲੋਨੀ ਹੁਸ਼ਿਆਰਪੁਰ ਨਿਵਾਸੀ 63 ਸਾਲਾ ਔਰਤ ਦੀ ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ, ਪਿੰਡ ਪੱਸੀ ਕੰਡੀ ਨਿਵਾਸੀ 52 ਸਾਲਾ ਔਰਤ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਪਿੰਡ ਚੌਹਕਾ ਨਿਵਾਸੀ 70 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਅਤੇ ਮੁਹੱਲਾ ਗੋਬਿੰਦ ਨਗਰ ਹੁਸ਼ਿਆਰਪੁਰ ਨਿਵਾਸੀ 75 ਸਾਲਾ ਵਿਅਕਤੀ ਦੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਤਪਾਲ ਵਿਚ ਮੌਤ ਹੋ ਗਈ। ਇਸਦੇ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 899 ਹੋ ਗਈ ਹੈ।

ਇਹ ਵੀ ਪੜ੍ਹੋ:  ਕਿਸਾਨੀ ਘੋਲ ਦੇ 6 ਮਹੀਨੇ ਪੂਰੇ ਹੋਣ ’ਤੇ ਜਲੰਧਰ ’ਚ ਕਿਸਾਨਾਂ ਨੇ ਮਨਾਇਆ ‘ਕਾਲਾ ਦਿਵਸ’

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈ 4145 ਸੈਂਪਲਾਂ ਦੀ ਰਿਪੋਰਟ ਵਿਚ 152 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ 15 ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ, ਜਿਸ ਦੇ ਨਾਲ ਨਵੇਂ ਮਰੀਜਾਂ ਦੀ ਕੁੱਲ ਗਿਣਤੀ 167 ਅਤੇ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 27863 ਹੋ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਇਹ ਵੱਡੀ ਰਾਹਤ

ਜ਼ਿਲ੍ਹੇ ਵਿਚ 24882 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2082 ਹੈ। ਅੱਜ 3898 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ। ਜ਼ਿਲ੍ਹੇ ਵਿਚ ਹੁਣ ਤੱਕ ਲਏ ਗਏ 552418 ਵਿਅਕਤੀਆਂ ਦੇ ਸੈਂਪਲਾਂ ਵਿਚੋਂ 523007 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4789 ਮਰੀਜ਼ਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।

ਇਹ ਵੀ ਪੜ੍ਹੋ: ਪਹਿਲਾਂ ਪੂਰੇ ਟੱਬਰ ਨੂੰ ਵਿਖਾਏ ਕੈਨੇਡਾ ਜਾਣ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News