ਦਸੂਹਾ ਵਿਖੇ ਨੰਗਲ ਬਿਹਾਲਾ ਦਾ ਫ਼ੌਜੀ ਸੰਦੀਪ ਕੁਮਾਰ ਨਿਕਲਿਆ ਕੋਰੋਨਾ ਪਾਜ਼ੇਟਿਵ

Wednesday, Jul 22, 2020 - 06:44 PM (IST)

ਦਸੂਹਾ ਵਿਖੇ ਨੰਗਲ ਬਿਹਾਲਾ ਦਾ ਫ਼ੌਜੀ ਸੰਦੀਪ ਕੁਮਾਰ ਨਿਕਲਿਆ ਕੋਰੋਨਾ ਪਾਜ਼ੇਟਿਵ

ਦਸੂਹਾ (ਝਾਵਰ)— ਦਸੂਹਾ-ਹਾਜੀਪੁਰ 'ਤੇ ਸਥਿਤ ਪਿੰਡ ਨੰਗਲ ਬਿਹਾਲਾ ਦਾ ਇਕ ਫ਼ੌਜੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 35 ਸਾਲਾ ਵਿਅਕਤੀ ਸੰਦੀਪ ਕੁਮਾਰ ਪੁੱਤਰ ਮਨੋਹਰ ਲਾਲ ਸ਼੍ਰੀਨਗਰ ਵਿਖੇ ਫ਼ੌਜ ਦੀ ਯੂਨਿਟ ਵਿਖੇ ਤਾਇਨਾਤ ਹੈ। ਉਕਤ ਫ਼ੌਜੀ ਪਿਛਲੇ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਨੰਗਲ ਬਿਹਾਲਾ ਵਿਖੇ ਛੁੱਟੀ ਆਇਆ ਸੀ, ਜਿਸ ਦਾ ਦਸੂਹਾ ਦੇ ਸਿਵਲ ਹਸਪਤਾਲ ਵਿਖੇ 20 ਜੁਲਾਈ ਨੂੰ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ।

ਇਸ ਸੰਬੰਧੀ ਪ੍ਰਾਇਮਰੀ ਹੈਲਥ ਸੈਂਟਰ ਦੇ ਐੱਸ. ਐੱਮ. ਓ. ਡਾ. ਐਸ. ਪੀ. ਸਿੰਘ, ਬੀ. ਈ. ਈ. ਰਾਜੀਵ ਸ਼ਰਮਾ ਨੇ ਇਸ ਦੀ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਕਰਦੇ ਦੱਸਿਆ ਕਿ ਮੰਡ ਪੰਧੇਰ ਦੇ ਹਸਪਤਾਲ ਦੀ ਰੈਪਿਡ ਰਿਸਪਾਂਡ ਟੀਮ ਉਸ ਦੇ ਪਿੰਡ ਪਹੁੰਚ ਕੇ ਉਸ ਨੂੰ ਰਿਆਤ ਬਾਹਰਾ ਆਈਸਲੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਏਗੀ।


author

shivani attri

Content Editor

Related News