ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ
Tuesday, Mar 31, 2020 - 03:48 PM (IST)
ਰੋਪੜ (ਸੱਜਣ ਸੈਣੀ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚੋਂ ਹੁਣ ਤੱਕ 41 ਕੇਸ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ ਤੱਕ ਪੂਰਾ ਦੇਸ਼ ਲਾਕ ਡਾਊਨ ਕਰ ਦਿੱਤਾ ਗਿਆ ਹੈ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੀਤੀ ਸ਼ਾਮ ਤੋਂ 14 ਅਪ੍ਰੈਲ ਤੱਕ ਪੰਜਾਬ 'ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਕਰਫਿਊ ਦਾ ਅਸਰ ਜਿੱਥੇ ਕਾਰੋਬਾਰੀਆਂ 'ਤੇ ਪੈ ਰਿਹਾ ਹੈ, ਉਥੇ ਹੀ ਆਮ ਲੋਕਾਂ ਨੂੰ ਵੀ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਜਿਹੜੇ ਲੋਕ ਦਿਹਾੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ, ਅੱਜ ਉਹ ਰੋਟੀ ਖਾਣ ਨੂੰ ਵੀ ਤਰਸ ਰਹੇ ਹਨ। ਹਾਲਾਂਕਿ ਜਿੱਥੇ ਸਰਕਾਰ ਵੱਲੋਂ ਵੀ ਉਨ੍ਹਾਂ ਤੱਕ ਰਾਸ਼ਨ ਆਦਿ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ, ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਤੀਜੀ ਮੌਤ ਤੋਂ ਬਾਅਦ ਲੁਧਿਆਣਾ ਦਾ ਅਮਰਪੁਰਾ ਪੂਰੀ ਤਰ੍ਹਾਂ ਸੀਲ, ਰਾਤ ਇਕ ਵਜੇ ਹੋਇਆ ਸਸਕਾਰ
ਇਥੇ ਦੱਸ ਦੇਈਏ ਕਿ ਕਰਫਿਊ ਦੌਰਾਨ ਜਦੋਂ ਲੋਕਾਂ ਨੂੰ ਦਵਾਈਆਂ, ਰਾਸ਼ਨ ਆਦਿ ਨਹੀਂ ਪਹੁੰਚਾਇਆ ਜਾ ਰਿਹਾ ਤਾਂ ਉਨ੍ਹਾਂ ਨੂੰ ਬਾਹਰ ਨਿਕਲਣਾ ਪੈਂਦਾ ਹੈ, ਜਿਸ ਦੇ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਤੋਂ ਪੁਲਸ ਵੱਲੋਂ ਕੁੱਟਮਾਰ ਕਰਨ ਦੀਆਂ ਵੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਪਰ ਕਹਿੰਦੇ ਨੇ ਸਾਰੇ ਪੁਲਸ ਮੁਲਾਜ਼ਮ ਇਕੋਂ ਜਿਹੇ ਨਹੀਂ ਹੁੰਦੇ, ਕੁਝ ਅਜਿਹੇ ਵੀ ਮੁਲਾਜ਼ਮ ਹਨ, ਜੋ ਗਰੀਬਾਂ ਦੀ ਮਦਦ ਲਈ ਅੱਗੇ ਆਏ ਹਨ। ਅਜਿਹੀ ਮਿਸਾਲ ਰੂਪਨਗਰ ਦੇ ਐੱਸ.ਆਈ. ਸਿਮਰਜੀਤ ਸਿੰਘ ਨੇ ਪੇਸ਼ ਕੀਤੀ ਹੈ। ਰੂਪਨਗਰ 'ਚ ਏ. ਐੱਸ.ਆਈ. ਸਿਮਰਜੀਤ ਸਿੰਘ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਆਪਣੇ ਖਰਚੇ 'ਚੋਂ ਭੋਜਨ ਤਿਆਰ ਕਰਕੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ
ਕਿਸੇ ਨੇ ਨਾਲ ਕੁਝ ਨਹੀਂ ਲਿਜਾਣਾ, ਸਿਰਫ ਮਨੁੱਖਤਾ ਦੀ ਸੇਵਾ ਨਾਲ ਜਾਣੀ ਹੈ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁਨੱਖਤਾ ਤੋਂ ਵੱਡੀ ਕੋਈ ਵੀ ਸੇਵਾ ਨਹੀਂ ਹੈ ਅਤੇ ਕਿਸੇ ਵੀ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ ਹੈ, ਸਿਰਫ ਮਨੁੱਖਤਾ ਦੀ ਸੇਵਾ ਹੀ ਸਾਡੇ ਨਾਲ ਜਾਣੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਵੀ ਗਰੀਬਾਂ ਦੀ ਮਦਦ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਉਹ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਖਰਚੇ 'ਚੋਂ ਘਰ 'ਚ ਖਾਣਾ ਤਿਆਰ ਕਰਕੇ ਰੋਜ਼ਾਨਾ ਸਪਲਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਵੀ ਸਾਨੂੰ ਕੋਈ ਫੋਨ ਆਉਂਦਾ ਹੈ ਤਾਂ ਅਸੀਂ ਉਥੇ ਖਾਣਾ ਪਹੁੰਚਾਉਂਦੇ ਹਾਂ ਰੋਪੜ,ਘਨੌਲੀ ਸਮੇਤ ਹੋਰ ਕਈ ਖੇਤਰਾਂ 'ਚ ਉਨ੍ਹਾਂ ਵੱਲੋਂ ਬਣਾਇਆ ਗਿਆ ਖਾਣਾ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ:ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ
ਜਨਤਾ ਤੇ ਪੁਲਸ ਮੁਲਾਜ਼ਮਾਂ ਨੂੰ ਕੀਤੀ ਇਹ ਅਪੀਲ
ਕਰਫਿਊ ਦਰਮਿਆਨ ਪੰਜਾਬ ਪੁਲਸ ਵੱਲੋਂ ਨੌਜਵਾਨਾਂ ਨਾਲ ਕੀਤੀ ਜਾ ਰਹੀ ਕੁੱਟਮਾਰ ਦੇ ਸਵਾਲ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਵੀ ਵੀਡੀਓਜ਼ ਵਾਇਰਲ ਹੋਈਆਂ ਹਨ, ਜਿੱਥੇ ਪੁਲਸ ਨਾਲ ਵੀ ਕੁੱਟਮਾਰ ਕੀਤੀ ਜਾ ਰਹੀ ਹੈ। ਲੋਕਾਂ ਸਮੇਤ ਪੰਜਾਬ ਪੁਲਸ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਸਹਿਯੋਗ ਦੇਣ ਅਤੇ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਜਿਊਂਦੀਆਂ ਜਾਨਾਂ ਨੂੰ ਬਚਾਉਣ ਦਾ ਸਮਾਂ ਹੈ, ਇਸ ਕਰਕੇ ਜਨਤਾ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਵੇ ਅਤੇ ਪੁਲਸ ਵੀ ਆਪਣਾ ਅਕਸ ਸੁਧਾਰਣ ਲਈ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਵੇ।
ਇਹ ਵੀ ਪੜ੍ਹੋ:ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜ਼ਤ ਮਰੀਜ਼ਾਂ' ਲਈ ਵੱਡੀ ਰਾਹਤ
ਸਿਰਫ ਲੋੜਵੰਦ ਹੀ ਰਾਸ਼ਨ ਲੈਣ ਲਈ ਆਉਣ ਅੱਗੇ
ਉਨ੍ਹਾਂ ਕਿਹਾ ਕਿ ਕਈ ਲੋਕ ਅਜਿਹੇ ਵੀ ਹਨ, ਮਿਲ ਰਹੇ ਰਾਸ਼ਨ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰ ਰਾਸ਼ਨ ਪਿਆ ਵੀ ਹੁੰਦਾ ਹੈ ਤਾਂ ਉਹ ਵੀ ਫੋਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਇਕ ਘਰ 'ਚ ਇਕ ਇੰਸਪੈਕਟਰ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਜਿੱਥੇ ਰਾਸ਼ਨ ਇਕੱਠਾ ਕੀਤਾ ਗਿਆ ਸੀ। ਉਨ੍ਹਾਂ ਅਪੀਲ ਕਰਦੇ ਕਿਹਾ ਕਿ ਸਿਰਫ ਉਹ ਲੋਕ ਵੀ ਰਾਸ਼ਨ ਲਈ ਲੈਣ ਲਈ ਅੱਗੇ ਆਉਣ ਜਿਹੜੇ ਬਿਲਕੁੱਲ ਭੁੱਖੇ ਰਹਿ ਰਹੇ ਹਨ।
ਇਹ ਵੀ ਪੜ੍ਹੋ:
ਹਜ਼ਾਰ ਦੇ ਕਰੀਬ ਰੋਜ਼ਾਨਾ ਲੋੜਵੰਦਾਂ ਨੂੰ ਮਿਲ ਰਿਹੈ ਖਾਣਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤਕਰੀਬਨ ਹਜ਼ਾਰ ਦੇ ਕਰੀਬ ਲੋਕਾਂ ਤੱਕ ਖਾਣਾ ਤਿਆਰ ਕਰਕੇ ਪਹੁੰਚਾਇਆ ਜਾ ਰਿਹਾ ਹੈ। ਕਰਫਿਊ ਦਰਮਿਆਨ ਸਮੱਗਰੀ ਇਕੱਠੀ ਕਰਨ 'ਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ ਪਰ ਪ੍ਰਸ਼ਾਸਨ ਦੇ ਨਾਲ ਜੁੜ ਨੇ ਅਸੀਂ ਮਦਦ ਲੈ ਲੈਂਦੇ ਹਾਂ। ਅਸੀਂ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤੱਕ ਇਕ ਗੇੜਾ ਲੰਗਰ ਵਰਤਾਉਣ ਦਾ ਲਗਾ ਲੈਂਦੇ ਹਾਂ ਅਤੇ ਦਿਨ 'ਚ ਤਿੰਨ-ਚਾਰ ਵਾਰੀ ਉਨ੍ਹਾਂ ਵੱਲੋਂ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਕੋਰੋਨਾ ਨਾਲ ਮਰੇ ਪਿਤਾ ਦੀ ਡੈੱਡ ਬਾਡੀ ਲੈਣ ਆਏ ਪੁੱਤ ਦੀਆਂ ਨਿਕਲੀਆਂ ਚੀਕਾਂ
ਕਰਫਿਊ ਦੌਰਾਨ ਸਮਾਂ ਬਤੀਤ ਕਰਨਾ ਹੁੰਦੈ ਔਖਾ
ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਕਰਫਿਊ 'ਚ ਸਮਾਂ ਪਾਸ ਕਰਨਾ ਬਹੁਤ ਹੀ ਔਖਾ ਲੱਗਦਾ ਹੈ ਅਤੇ ਇਸ ਦੌਰਾਨ ਲੋੜਵੰਦਾਂ ਲਈ ਲੰਗਰ ਤਿਆਰ ਕਰਕੇ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਸਮਾਂ ਵੀ ਬਤੀਤ ਹੋ ਜਾਂਦਾ ਹੈ। ਰੋਜ਼ਾਨਾ ਤਿੰਨ-ਚਾਰ ਵਾਰੀ ਲੰਗਰ ਤਿਆਰ ਕੀਤਾ ਜਾਂਦਾ ਹੈ। ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਜਨਮ 'ਚ ਅਜਿਹਾ ਕਰਫਿਊ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਕਿਹਾ ਕਿ ਕਰਫਿਊ 'ਚ ਜ਼ਿਆਦਾਤਰ ਲੋਕ ਅਜਿਹੇ ਹਨ, ਜਿਹੜੇ ਜੋ ਕਮਾਉਂਦੇ ਸਨ, ਉਹੀ ਰੋਜ਼ਾਨਾ ਖਾਉਂਦੇ ਸਨ, ਅੱਜ ਉਨ੍ਹਾਂ ਦੀ ਮਦਦ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ:ਪਰਦੇਸ ਜਾਣ ਦੇ ਸੁਪਨਿਆਂ ਨੂੰ ''ਕੋਰੋਨਾ'' ਦਾ ਪੁੱਠਾ ਗੇੜਾ, ਰੁਲ੍ਹੀਆਂ ਬੈਂਡਾਂ ਵਾਲੀਆਂ ਕੁੜੀਆਂ
ਇਹ ਵੀ ਪੜ੍ਹੋ:ਜਲੰਧਰ 'ਚ ਕਰਫਿਊ ਦੌਰਾਨ ਮੇਲੇ ਵਰਗੇ ਹਾਲਾਤ, ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ (ਤਸਵੀਰਾਂ)