ਕੁਝ ਦਿਨਾਂ ਦੀ ਰਾਹਤ ਮਗਰੋਂ ਅੰਮ੍ਰਿਤਸਰ ''ਚ ਮੁੜ ''ਕੋਰੋਨਾ'' ਦਾ ਕਹਿਰ, ਦੁਬਈ ਤੋਂ ਪਰਤੇ 3 ਯਾਤਰੀ ਆਏ ਪਾਜ਼ੇਟਿਵ

05/17/2020 8:05:48 PM

ਅੰਮ੍ਰਿਤਸਰ (ਦਲਜੀਤ)— ਕੁਝ ਦਿਨਾਂ ਦੀ ਰਾਹਤ ਮਗਰੋਂ ਅੰਮ੍ਰਿਤਸਰ 'ਚ ਫਿਰ ਤੋਂ ਕੋਰੋਨਾ ਨੇ ਕਹਿਰ ਵਰ੍ਹਾ ਦਿੱਤਾ ਹੈ। ਅੰਮ੍ਰਿਤਸਰ 'ਚੋਂ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਕੌਮਾਂਤਰੀ ਏਅਰਪੋਰਟ 'ਤੇ ਆਈ ਫਲਾਈਟ 'ਚੋਂ ਅੰਮ੍ਰਿਤਸਰ ਦੇ ਰਹਿਣ ਵਾਲੇ 3 ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਇਲਾਵਾ ਇਨ੍ਹਾਂ ਯਾਤਰੀਆਂ ਦੇ ਨਾਲ ਸਫਰ ਕਰਨ ਵਾਲੇ ਹੋਰ ਜ਼ਿਲੇ ਨਾਲ ਸਬੰਧਤ 20 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਫਿਲਹਾਲ ਤਿੰਨੋਂ ਮਰੀਜ਼ਾਂ ਨੂੰ ਜਿੱਥੇ ਸਿਹਤ ਵਿਭਾਗ ਵੱਲੋਂ ਸਰਕਾਰੀ ਕੇਂਦਰ 'ਚ ਰੱਖਿਆ ਗਿਆ ਹੈ, ਉਥੇ ਹੀ 20 ਯਾਤਰੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਡਿਸਚਾਰਜ ਪਾਲਿਸੀ ਦੀ ਗਾਈਡਲਾਈਨਜ਼ ਦੇ ਅਨੁਸਾਰ ਸਵਾਮੀ ਵਿਵੇਕਾਨੰਦ ਕੇਂਦਰ 'ਚ ਰੱਖਿਆ ਗਿਆ ਹੈ। 20 ਯਾਤਰੀਆਂ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਪਰ 3 ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੰਮ੍ਰਿਤਸਰ 'ਚ ਹਣ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 304 ਹੋ ਗਿਆ ਹੈ। ਇਨ੍ਹਾਂ 'ਚੋਂ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ਿਲੇ ਦੇ ਸਰਕਾਰੀ ਹਸਤਾਲ 'ਚ ਇਲਾਜ ਅਧੀਨ ਹਨ।


shivani attri

Content Editor

Related News