ਕੋਰੋਨਾ ਵਾਇਰਸ: ਨਵਾਂਸ਼ਹਿਰ 'ਚ ਮਿਲਿਆ ਸ਼ੱਕੀ ਮਰੀਜ਼, ਹਰਕਤ 'ਚ ਆਏ ਸਿਹਤ ਅਧਿਕਾਰੀ

03/18/2020 7:01:04 PM

ਨਵਾਂਸ਼ਹਿਰ (ਤ੍ਰਿਪਾਠੀ)— ਪੂਰੇ ਵਿਸ਼ਵ 'ਚ ਪੈਰ ਪਸਾਰ ਚੁੱਕਿਆ ਕੋਰੋਨਾ ਵਾਇਰਸ ਨਾਲ ਹੁਣ ਤੱਕ 7500 ਤੋਂ ਵਧੇਰੇ ਲੋਕÎਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ ਵੱਖ-ਵੱਖ ਸੂਬਿਆਂ 'ਚੋਂ ਕਰੀਬ 1,89,231 ਲੋਕ ਇਸ ਵਾਇਰਸ ਨਾਲ ਪੀੜਤ ਹਨ। ਭਾਰਤ 'ਚ ਇਸ ਵਾਇਰਸ ਨਾਲ ਕੁਲ ਤਿੰਨ ਮੌਤਾਂ ਹੋ ਚੁੱਕੀਆਂ ਹਨ। ਨਵਾਂਸ਼ਹਿਰ ਵਿਖੇ ਇਟਲੀ ਤੋਂ ਆਏ ਇਕ ਸ਼ੱਕੀ ਮਰੀਜ਼ ਦੇ ਮਿਲਣ 'ਤੇ ਸਿਹਤ ਅਧਿਕਾਰੀ ਹਰਕਤ 'ਚ ਆ ਗਏ ਹਨ ਅਤੇ ਉਨ੍ਹਾਂ ਨੇ ਮਰੀਜ਼ ਨੂੰ ਜ਼ਿਲਾ ਹਸਪਤਾਲ ਵਿਖੇ ਸਥਾਪਤ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾ ਕੇ ਸੈਂਪਲ ਜਾਂਚ ਲਈ ਪੀ. ਜੀ. ਆਈ. ਭੇਜੇ ਹਨ, ਜਦੋਂਕਿ ਇਸ ਤੋਂ ਪਹਿਲਾਂ ਸ਼ੱਕੀ ਮਰੀਜ਼ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਸਿਹਤ ਵਿਭਾਗ ਨੂੰ ਰਾਹਤ ਮਿਲੀ ਸੀ, ਉਥੇ ਹੀ ਜ਼ਿਲੇ ਦੇ ਕਸਬਾ ਬੰਗਾ ਦੇ ਸਿਵਲ ਹਸਪਤਾਲ ਵਿਖੇ ਅੱਜ ਜਰਮਨ ਤੋਂ ਵਾਇਆ ਇਟਲੀ ਆਏ 70 ਸਾਲਾ ਵਿਅਕਤੀ ਦੀ ਮੌਤ ਹੋਣ 'ਤੇ ਹਰਕਤ 'ਚ ਆਏ ਵਿਭਾਗ ਨੇ ਮ੍ਰਿਤਕ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਹਨ।

ਪੰਜਾਬ 'ਚ ਹੁਣ ਤੱਕ 1187 ਮਰੀਜ਼ ਨਿਗਰਾਨੀ ਹੇਠ
ਪੰਜਾਬ 'ਚ ਕੋਰੋਨਾ ਵਾਇਰਸ ਦੇ 1187 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚੋਂ 115 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 109 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਪੂਰੇ ਸੂਬੇ 'ਚੋਂ ਸਿਰਫ ਇਕ ਵਿਅਕਤੀ ਦੀ ਹੀ ਕੋਰੋਨਾ ਵਾਇਰਸ ਸਬੰਧੀ ਪਾਜ਼ੀਟਿਵ ਰਿਪੋਰਟ ਆਈ ਹੈ, ਜਦੋਂ ਕਿ 5 ਲੋਕਾਂ ਦੀ ਰਿਪੋਰਟ ਦੀ ਅਜੇ ਉਡੀਕ ਹੈ। ਹੁਣ ਤੱਕ ਕੁਲ 14 ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਅਤੇ ਇਹ ਲੋਕ ਹਸਪਤਾਲ 'ਚ ਨਿਗਰਾਨੀ ਅਧੀਨ ਹਨ, ਜਦੋਂ ਕਿ 1173 ਲੋਕਾਂ ਨੂੰ ਘਰਾਂ 'ਚ ਨਿਗਰਾਨੀ ਅਧੀਨ ਰੱਖਿਆ ਗਿਆ ਹੈ।

ਇਸ 'ਚ ਇਕ ਤਿਹਾਈ ਤੋਂ ਵੱਧ ਐੱਨ. ਆਰ. ਆਈ. ਬਹੂਲਤਾ ਵਾਲੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਨਾਂ ਦੀ ਸੰਖਿਆ 492 ਦੇ ਕਰੀਬ ਹੈ। ਰਾਹਤ ਦੀ ਗੱਲ ਇਹ ਹੈ ਕਿ ਇਨਾਂ ਕੇਸਾਂ 'ਚੋਂ ਸਿਰਫ 1 ਹੀ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ, ਜਦੋਂਕਿ ਕਰੀਬ 5 ਦੀ ਰਿਪੋਰਟ ਅਜੇ ਪੈਂਡਿੰਗ ਹੈ। ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਵਿਖੇ ਸਥਾਪਤ ਆਈਸੋਲੇਸ਼ਨ ਵਾਰਡ ਵਿਖੇ ਜਿੱਥੇ ਆਮ ਲੋਕਾਂ ਦੇ ਦਾਖਲੇ ਨੂੰ ਪੂਰਨ ਰੂਪ ਨਾਲ ਬੰਦ ਕੀਤਾ ਗਿਆ ਹੈ ਅਤੇ ਮੀਡੀਆ ਤਕ ਦੇ ਦਾਖਲੇ ਨੂੰ ਵੀ ਜਿੱਥੇ ਰੋਕਿਆ ਜਾ ਰਿਹਾ ਹੈ, ਉੱਥੇ ਹੀ ਵਾਰਡ ਦੇ ਬਾਹਰ ਪੁਲਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਵੀ ਸ਼ੱਕੀ ਮਰੀਜ ਇਥੋਂ ਭੱਜ ਨਾ ਸਕੇ। ਇਥੇ ਜ਼ਿਕਰਯੋਗ ਹੈ ਕਿ ਲੁਧਿਆਣਾ ਵਿਖੇ 7 ਸ਼ੱਕੀ ਮਰੀਜਾਂ ਦੇ ਭੱਜਣ ਦਾ ਮਾਮਲਾ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ।

ਕੀ ਹਨ ਕੋਰੋਨਾ ਵਾਇਰਸ ਦੇ ਲੱਛਣ
ਕੋਰੋਨਾ ਵਾਇਰਸ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡੀਮਾਲੋਜਿਸਟ ਡਾ. ਸ਼ਾਮਾ ਵੇਦਾ ਨੇ ਦੱਸਿਆ ਕਿ ਬੁਖਾਰ, ਖੰਘ ਅਤੇ ਸਾਹ ਲੈਣ 'ਚ ਤਕਲੀਫ ਆਦਿ ਕੋਰੋਨਾ ਵਾਇਰਸ ਦੇ ਮੁੱਖ ਲੱਛਣ ਹੋ ਸਕਦੇ ਹਨ। ਜੇਕਰ ਅਜਿਹੇ ਲੱਛਣ ਦਿੱਸਣ ਤਾਂ ਤੁਰੰਤ ਕਿਸੇ ਨੇੜਲੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਜਾਣਾ ਚਾਹੀਦਾ ਹੈ।

PunjabKesari

ਵਿਦੇਸ਼ਾਂ ਤੋਂ ਆਏ ਜਾਂ ਵਿਦੇਸ਼ ਯਾਤਰਾ ਕਰਨ ਵਾਲੇ ਸ਼ੱਕੀ ਮਰੀਜਾਂ ਦੀ ਜ਼ਿਲੇ 'ਚ ਗਿਣਤੀ 492 ਅੰਡਰ
ਜ਼ਿਲਾ ਨਵਾਂਸ਼ਹਿਰ ਵਿਖੇ ਐੱਨ. ਆਰ. ਆਈਜ਼ ਵੱਧ ਗਿਣਤੀ 'ਚ ਹਨ, ਜਿਸ ਦੇ ਚਲਦੇ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ 'ਚ ਰਹਿ ਰਹੇ ਲੋਕਾਂ ਨਾਲ ਸੰਬੰਧਤ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਵੱਲੋਂ ਵਿਦੇਸ਼ ਯਾਤਰਾ ਅਤੇ ਵਿਦੇਸ਼ਾਂ ਤੋਂ ਆਏ 492 ਲੋਕਾਂ ਦੀ ਲਿਸਟ ਪ੍ਰਾਪਤ ਹੋਈ ਹੈ, ਜਿਨ੍ਹਾਂ ਦੀ ਸਕ੍ਰੀਨਿੰਗ ਦਾ ਕੰਮ ਚਲ ਰਿਹਾ ਹੈ।

ਜ਼ਿਲਾ ਪੱਧਰ 'ਤੇ ਸਥਾਪਤ 48 ਬੈੱਡ ਦਾ ਆਈਸੋਲੇਟਿਵ ਵਾਰਡ
ਡਾ. ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ ਜ਼ਿਲਾ ਪੱਧਰ 'ਤੇ ਕਿਸੇ ਵੀ ਸ਼ੱਕੀ ਕੋਰੋਨਾ ਵਾਇਰਸ ਤੋਂ ਪੀੜਤ ਅਤੇ ਸ਼ੱਕੀ ਮਰੀਜ਼ਾਂ ਲਈ 48 ਬੈੱਡ ਦਾ ਆਈਸੋਲੇਟਿਵ ਵਾਰਡ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ-ਡਿਵੀਜ਼ਨ ਪੱਧਰ 'ਤੇ ਬਲਾਚੌਰ ਅਤੇ ਬੰਗਾ ਦੇ ਸਿਵਲ ਹਸਪਤਾਲਾਂ 'ਚ ਅਜਿਹੇ ਵਾਰਡਾਂ ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰੈਪਿਡ ਰਿਸਪਾਂਸ ਟੀਮਾਂ ਨੂੰ ਵੀ 24 ਘੰਟੇ ਤਿਆਰ ਰੱਖਿਆ ਗਿਆ ਹੈ ਅਤੇ ਅਜਿਹੀ ਸੂਚਨਾ ਜੋ ਕੌਮੀ ਪੱਧਰ 'ਤੇ ਜਾਂ ਹੋਰ ਕਿਸੇ ਸੂਤਰ ਤੋਂ ਮਿਲਦੀ ਪਰ ਤੁਰੰਤ ਕਾਰਵਾਈ ਨੂੰ ਅਮਲ 'ਚ ਨਹੀਂ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਅਜੇ ਤਕ ਕੋਈ ਵੀ ਕੋਰੋਨਾ ਵਾਇਰਸ ਦਾ ਪੋਜ਼ੀਟਿਵ ਜਾਂ ਸੱਕੀ ਮਰੀਜ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਇਟਲੀ ਤੋਂ ਆਏ ਇਕ ਸ਼ੱਕੀ ਮਰੀਜ ਨੂੰ ਆਈਸੇਲੇਸ਼ਨ ਸੈਂਟਰ ਵਿਖੇ ਰੱਖਿਆ ਗਿਆ ਸੀ ਅਤੇ ਸੈਂਪਲ ਪੀ. ਜੀ. ਆਈ. ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਪਹਿਲਾ ਹੀ ਉਸ ਦੀ ਰਿਪੋਰਟ ਮਿਲ ਗਈ ਹੈ, ਜਿਸ 'ਚ ਉਪਰੋਕਤ ਮਰੀਜ ਨੈਗੇਟਿਵ ਪਾਇਆ ਗਿਆ ਹੈ।

PunjabKesari

ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਹੈ ਲੋੜ
ਡਾ. ਵੇਦਨਾ ਨੇ ਸਾਵਧਾਨੀਆਂ ਰੱਖਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੇਂ-ਸਮੇਂ 'ਤੇ ਹੱਥ ਸਾਬਣ ਪਾਣੀ ਨਾਲ ਧੋਤੇ ਜਾਣ।
ਵਿਅਕਤੀ ਜਾਂ ਭੀੜ-ਭੜਾਕੇ ਵਾਲੀ ਥਾਂ ਤੋਂ ਦੂਰੀ ਬਣਾਈ ਜਾਵੇ ਅਤੇ ਅਜਿਹੇ ਥਾਂ 'ਤੇ ਜਾਣ ਤੋਂ ਪਰਹੇਜ ਕੀਤਾ ਜਾਵੇ।
ਘਰੇਲੂ ਨੁਸਖਿਆਂ ਦੀ ਥਾਂ 'ਤੇ ਮੈਡੀਕਲ ਇਲਾਜ ਹਾਸਲ ਕੀਤਾ ਜਾਵੇ।
ਖੰਘ ਅਤੇ ਛਿੱਕਣ ਸਮੇਂ ਮੂੰਹ ਅਤੇ ਨੱਕ 'ਤੇ ਰੁਮਾਲ ਰੱਖਿਆ ਜਾਵੇ।
ਜੰਗਲੀ ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚਿਆ ਜਾਵੇ।

PunjabKesari

ਜਰਮਨ ਤੋਂ ਵਾਇਆ ਇਟਲੀ ਆਏ ਵਿਅਕਤੀ ਦੀ ਬੰਗਾ ਹਸਪਤਾਲ ਵਿਖੇ ਮੌਤ
ਅੱਜ ਬੰਗਾ ਹਸਪਤਾਲ ਵਿਖੇ ਜਰਮਨ ਤੋਂ ਵਾਇਆ ਇਟਲੀ ਆਏ ਵਿਅਕਤੀ ਦੀ ਸਵੇਰੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਸੰਬੰਧੀ ਜਾਣਕਾਰੀ ਜਦੋਂ ਆਮ ਲੋਕਾਂ ਤੱਕ ਪੁੱਜੀ ਤਾਂ ਲੋਕਾਂ ਦੇ ਮਨਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ। ਇਸ ਸੰਬੰਧੀ ਜਦੋਂ ਸਿਵਲ ਸਰਜਨ ਡਾ. ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਜਿਸ ਦੀ ਉਮਰ ਕਰੀਬ 70 ਸਾਲ ਹੈ, ਅੱਜ ਸਵੇਰੇ ਸਵਾ 6 ਵਜੇ ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਰੀਜ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ ਸੀ। ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ 7 ਮਾਰਚ ਨੂੰ ਪਿੰਡ ਪੁੱਜਾ ਸੀ। ਉਕਤ ਮ੍ਰਿਤਕ ਦੇ ਸੈਂਪਲ ਲੈ ਕੇ ਜਾਂਚ ਲਈ ਪੀ. ਜੀ. ਆਈ. ਭੇਜੇ ਗਏ ਹਨ ਅਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਉਕਤ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਸੀ ਜਾਂ ਨਹੀਂ।


shivani attri

Content Editor

Related News