ਕੋਰੋਨਾ ਵਾਇਰਸ ਕਰਕੇ ਹੋਇਆ ਲਾਕਡਾਊਨ ਵਧਾ ਰਿਹਾ ਹੈ ਮਾਨਸਿਕ ਤਣਾਓ (ਵੀਡੀਓ)

Thursday, Apr 16, 2020 - 04:46 PM (IST)

ਜਲੰਧਰ (ਬਿਊਰੋ) - ਉਹ ਵੀ ਦਿਨ ਸਨ ਜਦੋਂ ਵਿਦਿਆਰਥੀ ਵਰਗ ਜਾਂ ਨੌਕਰੀ ਪੇਸ਼ੇ ਵਾਲਿਆਂ ਵਲੋਂ ਲੋਕਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਹਫ਼ਤੇ ਵਿਚ ਦੋ ਜਾਂ ਤਿੰਨ ਐਤਵਾਰ ਹੋਣੇ ਚਾਹੀਦੇ ਹਨ ਭਾਵ ਦੋ ਜਾਂ ਤਿੰਨ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ। ਕੋਰੋਨਾ ਵਇਰਸ ਕਾਰਨ 24 ਮਾਰਚ ਤੋਂ ਸ਼ੁਰੂ ਹੋਈ ਤਾਲਾਬੰਦੀ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰਕੇ ਰੱਖਿਆ ਹੋਇਆ ਹੈ। ਤਾਲਾਬੰਦੀ ਕਾਰਨ ਘਰਾਂ ’ਚ ਰਹਿ ਰਹੇ ਲੋਕ ਹੁਣ ਅੱਕ ਚੁੱਕੇ ਹਨ, ਜਿਸ ਕਾਰਨ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋਣ ਲੱਗੇ ਹਨ। ਲੋਕਾਂ ਦੇ ਜ਼ਿਹਨ ਅੰਦਰ ਕੋਰੋਨਾ ਦਾ ਡਰ ਵੀ ਹੈ। ਇਹ ਡਰ ਕੋਰੋਨਾ ਵਾਇਰਸ ਤੋਂ ਬਚ ਕੇ ਰਹਿਣ ਦਾ ਤਾਂ ਜ਼ਰੂਰ ਹੈ ਪਰ ਨਾਲ ਦੀ ਨਾਲ ਰੋਜ਼ਗਾਰ ਨਾ ਗੁਆਚ ਜਾਵੇ, ਇਹ ਚਿੰਤਾ ਵੀ ਸਤਾ ਰਹੀ ਹੈ। ਇਸ ਤਾਲਾਬੰਦੀ ਦੇ ਕਾਰਨ ਛੋਟੇ ਰੋਜ਼ਗਾਰਾਂ ਦੇ ਮਾੜੇ ਹਾਲ ਤਾਂ ਹੋਣੇ ਹੀ ਸਨ ਸਗੋਂ ਵੱਡੀਆਂ ਕੰਪਨੀਆਂ ਵੀ ਘਾਟੇ ਚ ਜਾ ਰਹੀਆਂ ਹਨ। ਇਸੇ ਕਾਰਨ ਉਹ ਆਪਣੇ ਕਾਮਿਆਂ ਨੂੰ ਕੰਮ ਤੋਂ ਹਟਾ ਦੇਣ ਦੇ ਬਾਰੇ ਸੋਚ ਰਹੇ ਹਨ ਅਤੇ ਕਈ ਥਾਵਾਂ ’ਤੇ ਕਾਮਿਆਂ ਨੂੰ ਘਰ ਭੇਜ ਵੀ ਦਿੱਤਾ ਗਿਆ ਹੈ। 

ਇਸ ਸਭ ਦੇ ਕਾਰਨ ਬਹੁਤ ਸਾਰੇ ਬੰਦੇ ਦਿਮਾਗੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਮਨੋਰੋਗ ਮਾਹਿਰਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਹੈ। ਮਨੋਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮਨੋਰੋਗੀਆਂ ਦੀ ਗਿਣਤੀ ਪਿਛਲੇ ਇਕ ਹਫਤੇ ਤੋਂ ਵਧਣ ਲੱਗੀ ਹੈ। ਉਕਤ ਲੋਕਾਂ ’ਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਆਪਣੇ ਆਪ ਨੂੰ ਕੋਰੋਨਾ ਦਾ ਸ਼ਿਕਾਰ ਦੱਸ ਰਹੇ ਹਨ। ਇਸ ਬਾਰੇ ਪੂਰੀ ਜਾਣਕਾਰੀ ਲਈ ‘ਜਗ ਬਾਣੀ’ ਪੋਡਕਾਸਟ ਦੀ ਇਹ ਰਿਪੋਰਟ ਸੁਣੋ...


author

rajwinder kaur

Content Editor

Related News