''ਕੋਰੋਨਾ ਵਾਇਰਸ'' ਕਾਰਨ ਲੁਧਿਆਣਾ ਦੀ ਫੈਕਟਰੀ ''ਚ ਲੱਗਾ ਮੈਡੀਕਲ ਕੈਂਪ

Friday, Mar 06, 2020 - 04:25 PM (IST)

''ਕੋਰੋਨਾ ਵਾਇਰਸ'' ਕਾਰਨ ਲੁਧਿਆਣਾ ਦੀ ਫੈਕਟਰੀ ''ਚ ਲੱਗਾ ਮੈਡੀਕਲ ਕੈਂਪ

ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ 'ਚ ਹੜਕੰਪ ਮਚਾਉਣ ਵਾਲੀ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਕਾਰਨ ਹਰ ਕੋਈ ਡਰਿਆ ਹੋਇਆ। ਪੰਜਾਬ ਦਾ ਸਿਹਤ ਵਿਭਾਗ ਵੀ ਇਸ ਪ੍ਰਤੀ ਕਾਫੀ ਚੌਕੰਨਾ ਦਿਖਾਈ ਦੇ ਰਿਹਾ ਹੈ ਅਤੇ ਆਪਣੇ ਪੱਧਰ 'ਤੇ ਇਸ ਤੋਂ ਬਚਾਅ ਲਈ ਤਿਆਰੀ ਕਰ ਰਿਹਾ ਹੈ। ਇਸੇ ਤਹਿਤ ਲੁਧਿਆਣਾ ਦੇ ਈ.ਐਸ.ਆਈ. ਹਸਪਤਾਲ ਵਲੋਂ ਆਪਣੀ 68ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ਅੰਦਰ ਪੈਂਦੀਆਂ ਫੈਕਟਰੀਆਂ 'ਚ ਮੈਡੀਕਲ ਕੈਂਪ ਲਾਏ ਜਾ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

PunjabKesari

ਅੱਜ ਇਨ੍ਹਾਂ ਵਲੋਂ ਨੋਵਾ ਫੈਕਟਰੀ 'ਚ ਮੈਡੀਕਲ ਕੈਂਪ ਲਾ ਕੇ ਵਰਕਰਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਫੈਕਟਰੀ ਦੇ ਮੁਖੀ ਵਲੋਂ ਵੀ ਹਸਪਤਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਖੁਦ ਦਾ ਚੈੱਕਅਪ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸਿਹਤ ਨੂੰ ਲੈ ਕੇ ਇਹ ਇਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਵੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਈ. ਐੱਸ. ਆਈ. ਹਸਪਤਾਲ ਦੇ ਪੀ. ਆਰ. ਓ. ਅਸ਼ਵਨੀ ਸੇਠ ਨੇ ਕਿਹਾ ਕਿ 106 ਵਰਕਰਾਂ ਦਾ ਅੱਜ ਚੈੱਕਅਪ ਕੀਤਾ ਗਿਆ ਹੈ ਅਤੇ 500 ਮਰੀਜ਼ਾਂ ਦੀ ਹੁਣ ਤੱਕ ਜਾਂਚ ਹੋ ਚੁੱਕੀ ਹੈ, ਜਦੋਂ ਕਿ ਇਸ ਮੁਹਿੰਮ ਤਹਿਤ 4500 ਵਰਕ ਜਾਂਚੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ : ਸਵਾਈਨ ਫਲੂ ਦੇ ਸੀਜ਼ਨ 'ਚ 'ਕੋਰੋਨਾ ਵਾਇਰਸ' ਖਤਰਨਾਕ, ਰੈੱਡ ਅਲਰਟ ਜਾਰੀ

PunjabKesari
ਸਵਾਈਨ ਫਲੂ ਦੇ ਸੀਜ਼ਨ 'ਚ 'ਕੋਰੋਨਾ ਵਾਇਰਸ' ਦੀ ਦਸਤਕ ਖਤਰਨਾਕ
ਮਾਹਰਾਂ ਦਾ ਕਹਿਣਾ ਹੈ ਕਿ ਸਵਾਈਨ ਫਲੂ ਦੇ ਸੀਜ਼ਨ 'ਚ ਕੋਰੋਨਾ ਵਾਇਰਸ ਦੀ ਦਸਤਕ ਕਾਫੀ ਖਤਰਨਾਕ ਹੈ ਅਤੇ ਉਨ੍ਹਾਂ ਦੇ ਲੱਛਣ ਵੀ ਆਪਸ 'ਚ ਕਾਫੀ ਹੱਦ ਤੱਕ ਮਿਲਦੇ-ਜੁਲਦੇ ਹਨ। ਇਸ ਦੀ ਜਾਂਚ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਡਾਕਟਰਾਂ ਨੇ ਹਸਪਤਾਲ ਦੇ ਸਟਾਫ ਨੂੰ ਕਾਫੀ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਆਯੋਜਿਤ ਵਿਸ਼ੇਸ਼ ਟ੍ਰੇਨਿੰਗ ਸੈਸ਼ਨ 'ਚ ਵੀ ਭੇਜਿਆ ਗਿਆ ਹੈ ਤਾਂ ਜੋ ਜਾਂਚ ਸਮੇਂ ਕੋਈ ਕਮੀ ਨਾ ਰਹਿ ਜਾਵੇ। ਟੀ. ਬੀ. ਦੇ ਮਰੀਜ਼ਾਂ ਨੂੰ ਸਵਾਈਨ ਫਲੂ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਲੁਧਿਆਣਾ ਸਿਵਲ ਹਸਪਤਾਲ 'ਚ ਬਣਿਆ 'ਆਈਸੋਲੇਸ਼ਨ ਵਾਰਡ'


author

Babita

Content Editor

Related News