ਕੋਰੋਨਾ ਵਾਇਰਸ ਦੇ ਕਾਰਨ ਆਸਮਾਨ ਨੂੰ ਛੂਹ ਰਹੇ ਹਨ ਮਾਸਕ ਤੇ ਸੈਨੀਟਾਈਜ਼ਰ ਦੇ ਰੇਟ

03/12/2020 2:40:48 PM

ਫਿਰੋਜ਼ਪੁਰ (ਸੰਨੀ) - ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਦੇਸ਼-ਵਿਦੇਸ਼ ਦੇ ਹਰ ਕੋਨੇ ’ਚ ਤੇਜ਼ੀ ਨਾਲ ਫੈਲ ਚੁੱਕੀ ਹੈ। ਇਸ ਬੀਮਾਰੀ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ। ਭਾਰਤ ’ਚ ਵੀ ਇਸ ਵਾਇਰਸ ਨਾਲ ਪੀੜਤ ਕਈ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬੀਮਾਰੀ ਦੇ ਸਬੰਧ ’ਚ ਹੁਣ ਪ੍ਰਸ਼ਾਸਨ ਅਤੇ ਸਰਕਾਰਾਂ ਪੂਰੀ ਤਰ੍ਹਾਂ ਨਾਲ ਚੌਕੰਨੀਆਂ ਨਜ਼ਰ ਆ ਰਹੀਆਂ ਹਨ। ਪ੍ਰਸ਼ਾਸਨ ਅਤੇ ਡਾਕਟਰਾਂ ਵਲੋਂ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਕਈ ਤਰ੍ਹਾਂ ਦੇ ਤਰੀਕੇ ਦੱਸੇ ਜਾ ਰਹੇ, ਜਿਵੇਂ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਮੂੰਹ ’ਤੇ ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ। ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਵੀ ਬਚਣਾ ਚਾਹੀਦਾ ਹੈ।  

ਪੜ੍ਹੋ ਇਹ ਖਬਰ ਵੀ -  103 ਸਾਲ ਦੀ ਬਜ਼ੁਰਗ ਮਹਿਲਾ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ

PunjabKesari

ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਬੱਚਣ ਦੇ ਲਈ ਵਰਤੋਂ ’ਚ ਆਉਣ ਵਾਲੇ ਮਾਸਕ ਅਤੇ ਸੈਨੀਟਾਈਜ਼ਰ ਦੀ ਮੰਗ ਕਾਫੀ ਵਧ ਗਈ ਹੈ। ਵੱਡੀ ਗਿਣਤੀ ’ਚ ਲੋਕ ਇਨ੍ਹਾਂ ਦੀ ਖਰੀਦਦਾਰੀ ਕਰ ਰਹੇ ਹਨ ਪਰ ਮੰਗ ਵਧਣ ਦੇ ਨਾਲ-ਨਾਲ ਇਸਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਦੂਜੇ ਪਾਸੇ ਮਾਸਕ ਤੇ ਸੈਨੀਟਾਈਜ਼ਰ ਦੀ ਬਲ਼ੈਕ ਮਾਰਕਿੰਟਗ ਵੀ ਸ਼ੁਰੂ ਗਈ ਹੈ। ਇਸ ਮਾਮਲੇ ਦੇ ਸਬੰਧ ’ਚ ਫਿਰੋਜ਼ਪੁਰ ਦੇ ਕੈਮਸਿਟਾਂ ਦਾ ਕਹਿਣਾ ਹੈ ਕਿ ਮਾਸਕ ਅਤੇ ਸੈਨੀਟਾਈਜ਼ਰ ਦੀ ਸਪਲਾਈ ਪਿੱਛੋ ਬੰਦ ਹੋ ਗਈ ਹੈ ਅਤੇ ਜੇ ਕਿਤੋਂ ਇਹ ਮਿਲ ਰਿਹਾ ਹੈ ਤਾਂ ਬਹੁਤ ਮਹਿੰਗਾ ਮਿਲ ਰਿਹਾ ਹੈ। ਇਸ ਸਬੰਧ ’ਚ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਬੀਮਾਰੀ ਤੋਂ ਬਚਣ ਦੇ ਲਈ ਲੋੜੀਂਦੀਂਆਂ ਚੀਜ਼ਾਂ ਨੂੰ ਵਾਜ਼ਬ ਰੇਟਾਂ ’ਤੇ ਮੁੱਹਈਆਂ ਕਰਵਾਉਣ ਤਾਂ ਜੋ ਆਮ ਆਦਮੀ ਵੀ ਇਸਨੂੰ ਖ਼ਰੀਦ ਸਕੇ ਤੇ ਅਜਿਹੀ ਨਾਮੁਰਾਦ ਬਿਮਾਰੀ ਤੋਂ ਆਪਣਾ ਬਚਾਅ ਕਰ ਸਕੇ।

ਪੜ੍ਹੋ ਇਹ ਖਬਰ ਵੀ - ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 73 ਹੋਈ


rajwinder kaur

Content Editor

Related News