ਕੋਰੋਨਾ ਵਾਇਰਸ: ਵਿਆਹ 'ਚ ਇਕੱਠ ਕਰਕੇ ਬੁਰਾ ਫਸਿਆ ਪਰਿਵਾਰ

Friday, Mar 20, 2020 - 03:38 PM (IST)

ਕੋਰੋਨਾ ਵਾਇਰਸ: ਵਿਆਹ 'ਚ ਇਕੱਠ ਕਰਕੇ ਬੁਰਾ ਫਸਿਆ ਪਰਿਵਾਰ

ਬਠਿੰਡਾ (ਮਨੀਸ਼): ਪੂਰੇ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲੀ ਹੋਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਰੋਕਣ ਲਈ ਹਰ ਇਕ ਪ੍ਰੋਗਰਾਮ 'ਚ ਘੱਟ ਤੋਂ ਘੱਟ ਇਕੱਠ ਕਰਨ ਸਬੰਧੀ ਹੁਕਮ ਦਿੱਤੇ ਸਨ, ਪਰ ਗਰੈਂਡ ਵਿਵਾਨ ਰਿਜ਼ੋਰਟ ਦੇ ਮਾਲਕ ਸਤੀਸ਼ ਗਰਗ ਅਤੇ ਇਸ ਦੇ ਲੜਕੇ ਰਿਸਵ ਗਰਗ ਪੁੱਤਰ ਸਤੀਸ਼ ਗਰਗ ਵਲੋਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਕੇ ਲੋਕਾਂ ਦਾ ਲੋੜ ਤੋਂ ਵਧ ਇਕੱਠ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ, ਜਿਸ ਨਾਲ ਪੰਜਾਬ ਸਰਕਾਰ ਵਲੋਂ ਆਏ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਦੇ ਤਹਿਤ 188, 336 ਆਈ.ਪੀ.ਸੀ. ਦੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਮੋਗਾ ਦੇ ਰਹਿਣ ਵਾਲੇ ਰਜਿੰਦਰ ਖੋਸਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਪਹਿਲ


author

Shyna

Content Editor

Related News