ਸੈਨੇਟਾਈਜ਼ੇਸ਼ਨ ਨਾ ਕਰਨ ''ਤੇ ਨਿਗਮ ਕਮਿਸ਼ਨਰ ''ਤੇ ਵਰ੍ਹੇ ਮੇਅਰ

Thursday, Mar 26, 2020 - 12:17 PM (IST)

ਸੈਨੇਟਾਈਜ਼ੇਸ਼ਨ ਨਾ ਕਰਨ ''ਤੇ ਨਿਗਮ ਕਮਿਸ਼ਨਰ ''ਤੇ ਵਰ੍ਹੇ ਮੇਅਰ

ਜਲੰਧਰ (ਖੁਰਾਣਾ)— ਇਕ ਪਾਸੇ ਜਿੱਥੇ ਸਾਰੀ ਦੁਨੀਆ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਜੂਝ ਰਹੀ ਹੈ, ਉਥੇ ਇਸ ਕਾਰਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਨ 'ਚ ਜੁਟੀਆਂ ਹੋਈਆਂ ਹਨ। ਉਥੇ ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੇ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ।

ਕਈ ਕੌਂਸਲਰਾਂ ਦੇ ਸਾਹਮਣੇ ਹੀ ਮੇਅਰ ਰਾਜਾ ਨੇ ਸਥਾਨਕ ਨਾਮਦੇਵ ਚੌਕ 'ਚ ਜਾ ਕੇ ਕਮਿਸ਼ਨਰ ਲਾਕੜਾ ਨਾਲ ਉੱਚੀ ਆਵਾਜ਼ 'ਚ ਗੱਲ ਕੀਤੀ ਅਤੇ ਕਈ ਤਾਅਨੇ ਦਿੱਤੇ। ਜ਼ਿਕਰਯੋਗ ਹੈ ਕਿ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਸ਼ਹਿਰ ਦੀਆਂ ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਰ ਦੇ 80 ਵਾਰਡਾਂ 'ਚ ਛੋਟੀਆਂ ਮਸ਼ੀਨਾਂ ਨਾਲ ਸਪਰੇਅ ਕਰਵਾਈ ਜਾਵੇਗੀ। ਦੂਜੇ ਪਾਸੇ ਕਮਿਸ਼ਨਰ ਸ਼ਹਿਰ 'ਚ ਸੈਨੇਟਾਈਜ਼ ਦੇ ਵਾਰਡਾਂ ਵਿਚ ਮਸ਼ੀਨਾਂ ਨਾਲ ਸਪਰੇਅ ਕਰਨ ਦੇ ਹੱਕ 'ਚ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨਾ ਕੋਈ ਦਵਾਈ ਖਰੀਦੀ ਤੇ ਨਾ ਹੀ ਹੋਰ ਕੋਸ਼ਿਸ਼ ਕੀਤੀ। ਮੇਅਰ ਅਤੇ ਬੇਰੀ ਦੇ ਕਹਿਣ 'ਤੇ ਨਿਗਮ ਨੇ 50 ਸਪਰੇਅ ਮਸ਼ੀਨਾਂ ਖਰੀਦ ਲਈਆਂ ਜਿਨ੍ਹਾਂ ਨੂੰ ਬੁੱਧਵਾਰ ਨੂੰ ਕੌਂਸਲਰਾਂ ਵਿਚ ਵੰਡਿਆ ਜਾਣਾ ਸੀ। ਇਸ ਕੰਮ ਲਈ ਮੇਅਰ ਨੇ ਸਵੇਰੇ 10 ਵਜੇ ਬੈਠਕ ਸੱਦੀ ਹੋਈ ਸੀ, ਜਿਸ 'ਚ ਜਦੋਂ ਕਮਿਸ਼ਨਰ ਨਾ ਪਹੁੰਚੇ ਤਾਂ ਮੇਅਰ ਨੇ ਉਨ੍ਹਾਂ ਨੂੰ ਫੋਨ ਕੀਤਾ ਜਿਸ 'ਤੇ ਕਮਿਸ਼ਨਰ ਨੇ ਕਿਹਾ ਕਿ ਉਹ ਰਾਊਂਡ 'ਤੇ ਹਨ ਅਤੇ ਨਾਮਦੇਵ ਚੌਕ ਕੋਲ ਹਨ। ਇੰਨਾ ਸੁਣਦਿਆਂ ਹੀ ਮੇਅਰ ਨੇ ਕੌਂਸਲਰਾਂ ਨੂੰ ਨਾਲ ਲੈ ਕੇ ਚੌਕ 'ਚ ਹੀ ਕਮਿਸ਼ਨਰ ਨੂੰ ਘੇਰ ਲਿਆ ਅਤੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ। ਜਿਸ ਤੋਂ ਬਾਅਦ ਕਮਿਸ਼ਨਰ ਨੇ ਨਿਗਮ ਆ ਕੇ ਮਸ਼ੀਨਾਂ ਵੰਡਣੀਆਂ ਸ਼ੁਰੂ ਕੀਤੀਆਂ।

ਇਹ ਵੀ ਪੜ੍ਹੋ :  ਕਰਫਿਊ ਦੌਰਾਨ ਜਲੰਧਰ ਜ਼ਿਲਾ ਪ੍ਰਸ਼ਾਸਨ ਵੱਲੋਂ 9 ਤਰ੍ਹਾਂ ਦੇ ਵਾਹਨਾਂ ਨੂੰ ਸੜਕਾਂ 'ਤੇ ਉਤਰਣ ਦੀ ਮਨਜ਼ੂਰੀ

80 ਵਾਰਡਾਂ ਲਈ 50 ਮਸ਼ੀਨਾਂ ਆਉਣ ਨਾਲ ਕੌਂਸਲਰਾਂ 'ਚ ਰੋਸ
ਸ਼ਹਿਰ 'ਚ 80 ਵਾਰਡ ਹਨ ਅਤੇ ਮੇਅਰ ਨੇ 50 ਮਸ਼ੀਨਾਂ ਮੰਗਵਾ ਲਈਆਂ ਹਨ। ਇਸ ਬਾਰੇ ਜਦੋਂ ਕੌਂਸਲਰਾਂ ਨੂੰ ਪਤਾ ਲੱਗਾ ਤਾਂ ਉਹ ਨਿਗਮ 'ਚ ਮਸ਼ੀਨਾਂ ਲੈਣ ਪਹੁੰਚ ਗਏ। ਇਸ ਦੌਰਾਨ ਨਿਗਮ ਦੀ ਇਕ ਯੂਨੀਅਨ ਨੇ 5 ਮਸ਼ੀਨਾਂ ਆਪਣੇ ਦਫਤਰ 'ਚ ਰੱਖ ਲਈਆਂ ਅਤੇ ਬਾਕੀ ਮਸ਼ੀਨਾਂ ਕੌਂਸਲਰ ਲੈ ਗਏ। ਜੋ ਰਹਿ ਗਏ ਉਨ੍ਹਾਂ ਨੇ ਇਸ ਬਾਂਦਰ ਵੰਡ 'ਤੇ ਖੂਬ ਰੌਲਾ ਪਾਇਆ ਅਤੇ ਨਿਗਮ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ।
ਇਸ ਦੌਰਾਨ ਜਦੋਂ ਨਾਰਥ ਹਲਕੇ ਦਾ ਇਕ ਕੌਂਸਲਰਪਤੀ ਇਕ ਨਿਗਮ ਅਧਿਕਾਰੀ ਨਾਲ ਤੂੰ-ਤੂੰ ਕਰਕੇ ਗੱਲਾਂ ਕਰਨ ਲੱਗਾ ਤਾਂ ਉਸ ਅਧਿਕਾਰੀ ਨੂੰ ਗੁੱਸਾ ਆ ਿਗਆ ਜਿਸ ਨੇ ਸਾਰਿਆਂ ਦੇ ਸਾਹਮਣੇ ਕਾਂਗਰਸੀ ਕੌਂਸਲਰਪਤੀ ਦੀ ਬੇਇੱਜ਼ਤੀ ਕਰ ਦਿੱਤੀ।

ਡਿਪਟੀ ਮੇਅਰ ਬੰਟੀ ਨੇ ਆਪਣੇ ਵੱਲੋਂ 50 ਮਸ਼ੀਨਾਂ ਦੇ ਕੇ ਮਾਮਲਾ ਠੰਡਾ ਕਰਵਾਇਆ
ਨਗਰ ਨਿਗਮ ਵਿਚ ਜਦੋਂ ਕਾਂਗਰਸੀ ਤੇ ਵਿਰੋਧੀ ਕੌਂਸਲਰ ਨਿਗਮ ਅਧਿਕਾਰੀਆਂ 'ਤੇ ਮਸ਼ੀਨਾਂ ਦੀ ਬਾਂਦਰ ਵੰਡ ਕਰਨ ਦੇ ਦੋਸ਼ ਲਾ ਰਹੇ ਸਨ ਤਾਂ ਉਥੇ ਪਹੁੰਚੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੇ ਵਲੋਂ 50 ਸਪਰੇਅ ਮਸ਼ੀਨਾਂ ਹੋਰ ਮੰਗਵਾਈਆਂ ਤੇ ਨਿਗਮ ਅਧਿਕਾਰੀਆਂ ਨੂੰ ਹਰ ਵਾਰਡ 'ਚ ਜਾ ਕੇ ਇਹ ਮਸ਼ੀਨਾਂ ਵੰਡਣ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਹੈਲਥ ਆਫੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਦੇਰ ਸ਼ਾਮ ਤੱਕ ਹਰ ਵਾਰਡ ਵਿਚ ਜਾ ਕੇ ਮਸ਼ੀਨਾਂ ਪਹੁੰਚਾਉਂਦੇ ਵੇਖੇ ਗਏ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਪੰਜਾਬ ਦੇ ਡੀ. ਜੀ. ਪੀ. ਵਲੋਂ ਜਨਤਾ ਤੇ ਮੀਡੀਆ ਨੂੰ ਅਪੀਲ, ਸਬਰ ਰੱਖਣ ਲਈ ਕਿਹਾ

ਵਿਧਾਇਕ ਬੇਰੀ ਨੇ ਆਫਰ ਕੀਤੀ ਸਾਰੀ ਦਵਾਈ
ਕਿਉਂਕਿ ਨਿਗਮ ਕਮਿਸ਼ਨਰ ਸੈਨੇਟਾਈਜ਼ੇਸ਼ਨ ਕਰਨ ਤੇ ਛੋਟੀਆਂ ਮਸ਼ੀਨਾਂ ਖਰੀਦਣ ਦੇ ਪੱਖ ਵਿਚ ਨਹੀਂ ਸਨ ਇਸ ਲਈ ਕੀਟਨਾਸ਼ਕ ਦਵਾਈ ਦੀ ਖਰੀਦ ਨਹੀਂ ਕੀਤੀ ਜਿਸ ਕਾਰਣ ਵਿਧਾਇਕ ਬੇਰੀ ਨੂੰ ਅੱਗੇ ਆਉਣਾ ਪਿਆ ਅਤੇ ਆਪਣੇ ਪੱਧਰ 'ਤੇ ਦਵਾਈਆਂ ਦਾ ਪ੍ਰਬੰਧ ਕਰਨਾ ਪਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਲੈ ਕੇ ਛੋਟੀਆਂ ਮਸ਼ੀਨਾਂ ਤੱਕ ਨੂੰ ਦਵਾਈ ਵਿਧਾਇਕ ਬੇਰੀ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਇਨਫੈਕਟਡ


author

shivani attri

Content Editor

Related News