ਕਰਫਿਊ ਦੌਰਾਨ ਜਲੰਧਰ ''ਚ ਹੋਇਆ ਅਜਿਹਾ ਸਾਦਾ ਵਿਆਹ, ਜਿਸ ਨੂੰ ਦੇਖ ਤੁਸੀਂ ਵੀ ਕਰੋਗੇ ਵਾਹ-ਵਾਹ (ਤਸਵੀਰਾਂ)
Thursday, Apr 02, 2020 - 07:06 PM (IST)
ਜਲੰਧਰ (ਸੋਨੂੰ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਕੁਲ 47 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦਾ ਅਸਰ ਜਿੱਥੇ ਕਾਰੋਬਾਰ 'ਤੇ ਪਿਆ ਹੈ, ਉਥੇ ਹੀ ਇਸ ਦਾ ਅਸਰ ਵਿਆਹਾਂ 'ਤੇ ਵੀ ਪੈਂਦਾ ਨਜ਼ਰ ਆਇਆ।
ਇਹ ਵੀ ਪੜ੍ਹੋ: ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ
ਕੋਰੋਨਾ ਕਾਰਨ ਲੱਗੇ ਕਰਫਿਊ ਕਰਕੇ ਜਿੱਥੇ ਕਈ ਮੁੰਡੇ-ਕੁੜੀਆਂ ਵੱਲੋਂ ਵਿਆਹ ਵੀ ਰੱਦ ਕਰ ਦਿੱਤੇ ਗਏ ਹਨ, ਉਥੇ ਹੀ ਕੁਝ ਮੁੰਡੇ-ਕੁੜੀਆਂ ਵੱਲੋਂ ਸਾਦਾ ਵਿਆਹ ਕਰਨ ਨੂੰ ਲੈ ਕੇ ਤਰਜੀਹ ਦਿੱਤੀ ਜਾ ਰਹੀ ਹੈ। ਅਜਿਹਾ ਹੀ ਇਕ ਕੁਝ ਜਲੰਧਰ ਦੇ ਸੰਘਾ ਸਿੰਘ ਨਗਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ-ਮੁੰਡੇ ਕੁੜੀ ਦਾ ਵਿਆਹ ਅਜਿਹੇ ਸਾਦੇ ਢੰਗ ਨਾਲ ਕੀਤਾ ਗਿਆ, ਜਿਸ ਨੂੰ ਦੇਖ ਤੁਸੀਂ ਵੀ ਵਾਹ-ਵਾਹ ਕਰੋਗੇ। ਦਰਅਸਲ ਦੋਹਾਂ ਦਾ ਵਿਆਹ ਸੰਘਾ ਸਿੰਘ ਨਗਰ 'ਚ ਸਥਿਤ ਇਕ ਗੁਰਦੁਆਰੇ 'ਚ ਸਿਰਫ 9 ਜੀਆਂ ਦੀ ਮੌਜੂਦਗੀ 'ਚ ਕੀਤਾ ਗਿਆ।
ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ
ਮਿਲੀ ਜਾਣਕਾਰੀ ਮੁਤਾਬਕ ਸੰਘਾ ਸਿੰਘ ਨਗਰ ਦੇ ਰਹਿਣ ਵਾਲੇ ਰਮਨਦੀਪ ਸਿੰਘ ਦਾ ਵਿਆਹ ਨੇਹਾ ਮਹਾਜਨ ਨਾਲ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੋਂ ਬਚਣ ਲਈ ਲੱਗੇ ਕਰਫਿਊ ਕਰਕੇ ਆਪਣੇ ਵਿਆਹ ਨੂੰ ਲੈ ਕੇ ਮੁੰਡੇ-ਕੁੜੀ ਦੇ ਪਰਿਵਾਰ ਵੱਲੋਂ ਡੀ. ਸੀ. ਦਫਤਰ 'ਚ ਈ-ਪਾਸ ਅਪਲਾਈ ਕੀਤਾ ਹੋਇਆ ਸੀ। ਈ-ਪਾਸ ਮਿਲਣ ਤੋਂ ਬਾਅਦ ਅੱਜ ਰਮਨਦੀਪ ਸਿੰਘ ਅਤੇ ਨੇਹਾ ਨੇ ਉਕਤ ਨਗਰ 'ਚ ਸਥਿਤ ਗੁਰਦੁਆਰੇ 'ਚ ਲਾਵਾਂ ਲੈ ਕੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਕਰਵਾਇਆ। ਇਸ ਮੌਕੇ ਸਿਰਫ 9 ਜੀਅ ਹੀ ਮੌਜੂਦ ਸਨ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਵੱਲੋਂ ਕੋਰੋਨਾ ਸਬੰਧੀ ਗਾਏ ਗਾਣੇ ਦੇ ਕੈਪਟਨ ਵੀ ਹੋਏ ਫੈਨ, ਕੀਤੀ ਰੱਜ ਕੇ ਤਾਰੀਫ (ਵੀਡੀਓ)
ਕੋਰੋਨਾ ਨੂੰ ਲੈ ਕੇ ਲਾੜੇ ਨੇ ਦਿੱਤਾ ਇਹ ਸੰਦੇਸ਼
ਰਮਨਦੀਪ ਸਿੰਘ ਨੇ ਦੱਸਿਆ ਕਿ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਅੱਜ ਅਸੀਂ ਅਜਿਹਾ ਸਾਦਾ ਵਿਆਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਦਾ ਵਿਆਹ ਕਰਨ ਦੇ ਨਾਲ ਸਾਡਾ ਖਰਚ ਵੀ ਬਚਦਾ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ। ਜਿੰਨੀ ਦੇਰ ਤੱਕ ਲਾਕ ਡਾਊਨ ਚੱਲ ਰਿਹਾ ਹੈ, ਉਸ ਨੂੰ ਧਿਆਨ ਰੱਖਦੇ ਹੋਏ ਲੋਕ ਘਰਾਂ 'ਚ ਰਹਿਣ ਅਤੇ ਮਾਸਕ ਲਗਾ ਕੇ ਰੱਖਣ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਲਾੜੀ ਨੇ ਕਿਹਾ-ਸ਼ਾਇਦ ਇਹੀ ਮਨਜੂਰ ਸੀ ਕੁਦਰਤ ਨੂੰ
ਇਸ ਮੌਕੇ ਗੱਲਬਾਤ ਕਰਦੇ ਹੋਏ ਨੇਹਾ ਨੇ ਕਿਹਾ ਕਿ ਸ਼ਾਇਦ ਇਹੀ ਕੁਦਰਤ ਨੂੰ ਮਨਜੂਰ ਸੀ ਅਤੇ ਸਾਦਾ ਵਿਆਹ ਸਭ ਤੋਂ ਵਧੀਆ ਵਿਆਹ ਹੈ। ਮੈਨੂੰ ਸਾਦਾ ਵਿਆਹ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਨੇਹਾ ਨੇ ਵੀ ਲੋਕਾਂ ਨੇ ਸੰਦੇਸ਼ ਦਿੰਦੇ ਕਿਹਾ ਕਿ 'ਲਾਕ ਡਾਊਨ' ਦੌਰਾਨ ਲੋਕ ਘਰਾਂ 'ਚ ਅੰਦਰ ਰਹਿਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰਨ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਲੜਕੀ ਦੇ ਪਿਤਾ ਬੋਲੇ, 'ਅਸੀਂ ਪਹਿਲਾਂ ਤੋਂ ਹੀ ਸੋਚਿਆ ਸੀ ਕਿ ਵਿਆਹ ਸਾਦਾ ਕਰਨਾ ਹੈ'
ਲੜਕੀ ਦੇ ਪਿਤਾ ਨੇ ਦੱਸਿਆ ਕਿ ਅਸੀਂ ਤਾਂ ਪਹਿਲਾਂ ਹੀ ਸੋਚਿਆ ਸੀ ਕਿ ਅਸੀਂ ਸਾਦਾ ਵਿਆਹ ਹੀ ਕਰਨਾ ਹੈ ਅਤੇ ਹੁਣ ਕੋਰੋਨਾ ਵਾਇਰਸ ਦੇ ਕਾਰਨ ਹੀ ਬਿਲਕੁਲ ਸਾਦਾ ਵਿਆਹ ਕੀਤਾ ਗਿਆ ਹੈ। ਆਪਣੇ ਵਿਆਹ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤਾਂ ਖੁਦ ਆਪਣੇ ਵਿਆਹ 'ਚ ਸਿਰਫ 10 ਬੰਦੇ ਹੀ ਵਿਆਹ ਲਈ ਲੈ ਕੇ ਗਿਆ ਸੀ। ਉਨ੍ਹਾਂ ਕਿਹਾ ਕਿ ਵਿਆਹਾਂ 'ਚ ਵਾਧੂ ਖਰਚਾ ਬਿਲਕੁਲ ਵੀ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਿਆਹ 'ਚ ਜ਼ਿਆਦਾ ਖਰਚਾ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਆਪਣੀ ਧੀ ਨੂੰ ਜਿੰਨੇ ਵੀ ਪੈਸੇ ਦੇਣੇ ਹਨ ਉਹ ਦੇਣ। ਉਨ੍ਹਾਂ ਕਿਹਾ ਕਿ ਮੈਂ ਇਕ ਬੇਟੀ ਦਾ ਵਿਆਹ ਅੱਜ ਕੀਤਾ ਹੈ ਅਤੇ ਇਕ ਦਾ ਵਿਆਹ 13 ਤਰੀਕ ਨੂੰ ਕਰਨਾ ਹੈ, ਜੋਕਿ ਬਿਲਕੁਲ ਸਾਦਾ ਹੀ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ
ਜੋ ਕੁਦਰਤ ਕਰਵਾਉਂਦੀ ਹੈ, ਉਸ ਤੋਂ ਉੱਪਰ ਕੁਝ ਨਹੀਂ
ਲੜਕੀ ਦੀ ਮਾਂ ਨੇ ਕਿਹਾ ਕਿ ਜੋ ਕੁਦਰਤ ਕਰਵਾਉਂਦੀ ਹੈ, ਉਸ ਤੋਂ ਉੱਪਰ ਕੁਝ ਵੀ ਨਹੀਂ ਹੈ। ਅਸੀਂ ਪਹਿਲਾਂ ਵੀ ਸਾਦਾ ਹੀ ਵਿਆਹ ਕਰਨਾ ਸੀ ਅਤੇ ਹੁਣ ਵੀ ਸਾਦਾ ਹੀ ਵਿਆਹ ਕੀਤਾ ਹੈ। ਵਿਆਹ ਦੌਰਾਨ ਗੁਰਦੁਆਰੇ 'ਚ ਸੈਨੇਟਾਈਜ਼ਰ ਸਮਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਗਿਆ।
ਇਹ ਵੀ ਪੜ੍ਹੋ: ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ