ਕੋਰੋਨਾ : 9 ਲੱਖ ਤੋਂ ਵੱਧ ਲੋਕ ਬਣ ਸਕਦੇ ਹਨ ਵਾਇਰਸ ਦੇ ਕੈਰੀਅਰ, ਦੂਜਿਆਂ ਨੂੰ ਕਰ ਸਕਦੇ ਹਨ ਇਨਫੈਕਟਿਡ

Monday, Mar 28, 2022 - 03:30 PM (IST)

ਕੋਰੋਨਾ : 9 ਲੱਖ ਤੋਂ ਵੱਧ ਲੋਕ ਬਣ ਸਕਦੇ ਹਨ ਵਾਇਰਸ ਦੇ ਕੈਰੀਅਰ, ਦੂਜਿਆਂ ਨੂੰ ਕਰ ਸਕਦੇ ਹਨ ਇਨਫੈਕਟਿਡ

ਲੁਧਿਆਣਾ (ਸਹਿਗਲ) : ਜ਼ਿਲ੍ਹੇ ਵਿਚ ਅਜੇ ਵੀ 940956 ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ, ਜਦੋਂ ਕਿ ਦੂਜੀ ਡੋਜ਼ ਲਗਵਾਉਣ ਲਈ ਹੁਣ ਤੱਕ ਕਿਸੇ ਕੈਂਪ ਵਿਚ ਨਹੀਂ ਪੁੱਜੇ। ਮਾਹਿਰਾਂ ਮੁਤਾਬਿਕ ਅਜਿਹੇ ਲੋਕਾਂ ਨੂੰ ਕੋਵਿਡ-19 ਤੋਂ ਪੂਰਨ ਸੁਰੱਖਿਆ ਮਿਲੇਗੀ, ਅਜਿਹਾ ਨਹੀਂ ਕਿਹਾ ਜਾ ਸਕਦਾ, ਸਗੋਂ ਪੀੜਤ ਹੋਣ ’ਤੇ ਇਹ ਦੂਜਿਆਂ ਲਈ ਵੀ ਖ਼ਤਰਾ ਪੈਦਾ ਕਰ ਸਕਦੇ ਹਨ।

ਕਈ ਦੇਸ਼ਾਂ ਵਿਚ ਲੋਕਾਂ ਨੂੰ ਦੋਵੇਂ ਡੋਜ਼ ਲਗਵਾਉਣ ਤੋਂ ਬਾਅਦ ਵੀ ਬੂਸਟਰ ਡੋਜ਼ ਲਗਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਬੂਸਟਰ ਡੋਜ਼ ਲਗਵਾਈ ਵੀ ਹੈ। ਸਿਵਲ ਸਰਜਨ ਡਾਕਟਰ ਐੱਸ. ਪੀ. ਸਿੰਘ ਨੇ ਕਿਹਾ ਕਿ ਉਹ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਵੈਕਸੀਨ ਦੀਆਂ ਘੱਟ ਤੋਂ ਘੱਟ ਦੋ ਡੋਜ਼ ਜ਼ਰੂਰ ਲਗਵਾਉਣ ਕਿਉਂਕਿ ਇਕ ਡੋਜ਼ ਲਗਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੂਰੀ ਸਿਹਤ ਸੁਰੱਖਿਆ ਕਵਚ ਕੋਵਿਡ-19 ਤੋਂ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮਾਮਲੇ ਘੱਟ ਹੋਣ ’ਤੇ ਇਹ ਨਾ ਸਮਝਿਆ ਜਾਵੇ ਕਿ ਵਾਇਰਸ ਖ਼ਤਮ ਹੋ ਗਿਆ ਹੈ। ਕੋਰੋਨਾ ਵਾਇਰਸ ਜ਼ਿਦਾ ਹੈ ਅਤੇ ਲੋਕਾਂ ਦੇ ਵਿਚ ਹੀ ਹੈ। ਲੋੜ ਹੈ ਤਾਂ ਉਸ ਤੋਂ ਬਚਾਅ ਲਈ ਸਾਰੇ ਦੱਸੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ।


author

Babita

Content Editor

Related News