ਲੁਧਿਆਣਾ ਲਈ ਰਾਹਤ ਭਰੀ ਖਬਰ, 21 ਜੇਲ੍ਹ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

Friday, Jul 10, 2020 - 09:42 AM (IST)

ਲੁਧਿਆਣਾ ਲਈ ਰਾਹਤ ਭਰੀ ਖਬਰ, 21 ਜੇਲ੍ਹ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਦੇ 21 ਦੇ ਕਰੀਬ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਥੋੜ੍ਹਾ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਇਲਾਵਾ 58 ਸੀ. ਆਰ. ਪੀ. ਐੱਫ. ਜਵਾਨ ਅਤੇ ਹੋਰਨਾਂ ਮੁਲਾਜ਼ਮਾਂ ਦੇ ਵੀ ਨਮੂਨੇ ਜਾਂਚ ਲਈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਰਿਪੋਰਟ 2-3 ਦਿਨਾਂ ਅੰਦਰ ਆਉਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸੈਂਟਰਲ ਜੇਲ੍ਹ 'ਚ 31 ਦੇ ਕਰੀਬ ਕੈਦੀਆਂ ਦੇ ਕੋਰੋਨਾ ਵਾਇਰਸ ਦੇ ਨਮੂਨੇ ਪਾਜ਼ੇਟਿਵ ਆਉਣ ਉਪਰੰਤ ਏ. ਡੀ. ਜੀ. ਪੀ. ਜੇਲ ਪ੍ਰਵੀਨ ਕੁਮਾਰ ਸਿਨਹਾ ਦੇ ਹੁਕਮਾਂ ’ਤੇ ਜੇਲ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਜਾਂਚ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਵੱਡੀ ਖਬਰ : ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ', ਗ੍ਰਿਫਤਾਰੀ ਦੇ 24 ਘੰਟੇ ਅੰਦਰ ਢੇਰ
ਬ੍ਰੋਸਟਲ ਜੇਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵੀ ਲਏ ਸੈਂਪਲ
ਬ੍ਰੋਸਟਲ ਜੇਲ ਦੇ ਅਧਿਕਾਰੀ ਨੇ ਦੱਸਿਆ ਕਿ ਸੁਪਰੀਡੈਂਟ, ਡਿਪਟੀ ਸੁਪਰੀਡੈਂਟ, ਸਹਾਇਕ ਸੁਪਰੀਡੈਂਟ, ਮੈਡੀਕਲ ਅਧਿਕਾਰੀ ਅਤੇ ਗਾਰਦ ਮੁਲਾਜ਼ਮਾਂ ਸਮੇਤ 51 ਦੇ ਕੋਰੋਨਾ ਵਾਇਰਸ ਜਾਂਚ ਸੈਂਪਲ ਲਏ ਗਏ ਹਨ।

ਬੀਤੇ ਦਿਨ SDM ਸਮੇਤ 54 ਦੀ ਰਿਪੋਰਟ ਆਈ ਸੀ ਪਾਜ਼ੇਟਿਵ

ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਵੀ ਐੱਸ. ਡੀ. ਐੱਮ ਸਮੇਤ ਕੋਰੋਨਾ ਦੇ 54 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਮਰੀਜ਼ਾਂ 'ਚ ਐੱਸ. ਡੀ. ਐੱਮ, ਪਾਇਲ ਮਨ ਕਮਲ ਸਿੰਘ ਚਾਹਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਦੇ ਨਾਲ ਹੀ ਲੁਧਿਆਣਾ 'ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਵੀ ਹੋ ਗਈ, ਜਿਨ੍ਹਾਂ 'ਚ 75 ਸਾਲਾ ਇਕ ਬਜ਼ੁਰਗ ਵਿਅਕਤੀ, ਪ੍ਰਤਾਪ ਚੌਕ ਦਾ ਰਹਿਣ ਵਾਲਾ ਸੀ ਅਤੇ ਇਹ ਵਿਅਕਤੀ ਸੀ. ਐੱਮ. ਸੀ ਹਸਪਤਾਲ 'ਚ ਦਾਖਲ ਸੀ। ਦੂਜਾ 59 ਸਾਲਾ ਮਰੀਜ਼ ਸੰਗਰੂਰ ਦਾ ਰਹਿਣ ਵਾਲਾ ਸੀ। 
ਇਹ ਵੀ ਪੜ੍ਹੋ : ਪੰਜਾਬ 'ਚ 'ਰੈਪਿਡ ਐਂਟੀਜਨ ਟੈਸਟਿੰਗ' ਅੱਜ ਤੋਂ ਸ਼ੁਰੂ, ਜਲਦ ਬਣਨਗੇ ਪਲਾਜ਼ਮਾ ਬੈਂਕ


author

Babita

Content Editor

Related News