ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ ''ਚ ''ਕੋਰੋਨਾ'' ਕਾਰਨ ਹਾਹਾਕਾਰ, 500 ਅਫਸਰ ਇਕਾਂਤਵਾਸ
Wednesday, Jul 08, 2020 - 11:58 AM (IST)
ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਿਵਲ ਸਕੱਕਤਰੇਤ 'ਚ ਇਸ ਸਮੇਂ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਹਾਈਕੋਰਟ ਨਾਲ ਸਬੰਧਤ ਦੋ ਸੈਸ਼ਨ ਜੱਜਾਂ, ਹਾਈਕੋਰਟ ਦੀ ਪ੍ਰਧਾਨ ਬੀਬੀ ਦੇ ਪਤੀ ਅਤੇ ਇਕ ਕਲਰਕ 'ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ 500 ਜਿਊਡੀਸ਼ਰੀ ਅਧਿਕਾਰੀ, ਉਨ੍ਹਾਂ ਦਾ ਸਟਾਫ ਅਤੇ ਪਰਿਵਾਰ ਦੇ 500 ਤੋਂ ਜ਼ਿਆਦਾ ਮੈਂਬਰਾਂ ਨੂੰ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਹੋਈ ਸੌਖ, ਵੈੱਬਸਾਈਟ 'ਤੇ ਸਾਰੀ ਜਾਣਕਾਰੀ ਅਪਲੋਡ
ਹਾਈਕੋਰਟ ਦੇ ਰਜਿਸਟਰਾਰ ਵਿਜੀਲੈਂਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਈਕੋਰਟ ਦਾ ਕੋਰੋਨਾ ਇੰਫੈਕਟਿਡ ਕਲਰਕ ਸੈਕਟਰ-16 ਦੇ ਹਸਪਤਾਲ 'ਚ ਇਲਾਜ ਅਧੀਨ ਹੈ, ਜਦੋਂ ਕਿ ਪ੍ਰਧਾਨ ਬੀਬੀ ਦੇ ਪਤੀ ਨੂੰ ਕੋਰੋਨਾ ਹੋਣ ਦੇ ਬਾਵਜੂਦ ਉਕਤ ਬੀਬੀ ਹਾਈਕੋਰਟ 'ਚ ਡਿਊਟੀ ਦਿੰਦੀ ਰਹੀ ਅਤੇ ਕਈ ਲੋਕਾਂ ਦੇ ਸੰਪਰਕ 'ਚ ਰਹੀ, ਜਿਸ ਨੂੰ ਵੇਖਦੇ ਹੋਏ ਹਾਈਕੋਰਟ ਦੇ ਕਈ ਮਹਿਕਮਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ 'ਚ ਗਜਟ ਗਰੇਸ 11, ਜੀ. ਪੀ. ਐੱਫ. ਬ੍ਰਾਂਚ, ਟ੍ਰਾਂਸਲੇਸ਼ਨ ਬ੍ਰਾਂਚ, ਰਜਿਸਟਰਾਰ ਦਫ਼ਤਰ, ਸਹਾਇਕ ਰਜਿਸਟਰਾਰ ਦਫ਼ਤਰ, ਉਪ ਰਜਿਸਟਰਾਰ ਦਫ਼ਤਰ ਅਤੇ ਪੈਨਸ਼ਨ ਬ੍ਰਾਂਚ ਸ਼ਾਮਲ ਹੈ। ਹਾਈਕੋਰਟ 'ਚ ਫਿਲਹਾਲ ਜ਼ਰੂਰੀ ਕੇਸ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਲੱਗਦੇ ਰਹਿਣਗੇ। ਕਈ ਪੱਤਰ ਹਾਈਕੋਰਟ ਨੂੰ ਮਿਲੇ ਹਨ, ਜਿਨ੍ਹਾਂ 'ਚ ਅਦਾਲਤਾਂ 'ਚ ਆਮ ਦਿਨਾਂ ਦੀ ਤਰ੍ਹਾਂ ਕੰਮਕਾਜ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਪਰ ਇਸ ਸਥਿਤੀ ਨੂੰ ਵੇਖਦੇ ਹੋਏ ਸਟਾਫ ਦੀ ਗਿਣਤੀ ਵਧਾਉਣਾ ਖਤਰਨਾਕ ਹੋਵੇਗਾ, ਇਸ ਲਈ ਹਾਲੇ ਸੀਮਤ ਕੰਮਕਾਜ ਹੀ ਚੱਲੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਖੌਫਨਾਕ ਵਾਰਦਾਤ, ਮੁੰਡੇ ਦੀ ਲਾਸ਼ ਦੇਖ ਕੰਬ ਗਿਆ ਹਰ ਕਿਸੇ ਦਾ ਕਲੇਜਾ
ਉੱਥੇ ਹੀ ਪੰਜਾਬ ਸਿਵਲ ਸਕੱਤਰੇਤ ਦੀਆਂ 2 ਬ੍ਰਾਂਚਾਂ ਦੇ 25 ਮੁਲਾਜ਼ਮ ਕੋਰੋਨਾ ਇੰਫੈਕਸ਼ਨ ਦੇ ਡਰ ਹੇਠ ਜੀਅ ਰਹੇ ਹਨ। ਉਨ੍ਹਾਂ ਦੇ ਡਰ ਦਾ ਕਾਰਨ ਯੂ. ਟੀ. ਚੰਡੀਗੜ੍ਹ ਦਾ ਸਕੱਤਰੇਤ ਬਣਿਆ ਹੈ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਜਾਬ ਸੱਕਤਰੇਤ ਦੀਆਂ ਦੋ ਬ੍ਰਾਂਚਾਂ ਦੇ 25 ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਾਉਣ ਅਤੇ 3 ਦਿਨ ਦੀ ਛੁੱਟੀ 'ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਹ ਦਫਤਰ ਆਉਣ। ਜਾਣਕਾਰੀ ਮੁਤਾਬਕ ਯੂ. ਟੀ. ਸਕੱਤਰੇਤ 'ਚ ਤਾਇਨਾਤ ਇਕ ਮੁਲਾਜ਼ਮ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਮਰੀਜ਼ ਦਾ ਪਿਤਾ ਪੰਜਾਬ ਸਕੱਤਰੇਤ ਦੀ ਰਿਕਾਰਡ ਬ੍ਰਾਂਚ ਅਤੇ ਲਾਈਬ੍ਰੇਰੀ 'ਚ ਡਿਊਟੀ ਦਿੰਦਾ ਹੈ। ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਪੁੱਤ ਕਾਰਨ ਪਿਤਾ ਨੂੰ ਵੀ ਲਾਗ ਦਾ ਖਤਰਾ ਹੈ, ਇਸ ਲਈ ਨਮੂਨੇ ਲਏ ਗਏ ਹਨ।
ਇਹ ਵੀ ਪੜ੍ਹੋ : ...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ