ਕੋਰੋਨਾ ਵਾਇਰਸ ਕਾਰਨ ਅੱਡ ਹੋਏ ਪਤੀ-ਪਤਨੀ

03/27/2020 6:39:14 PM

ਅੰਮ੍ਰਿਤਸਰ (ਰਮਨ) - ਕੋਰੋਨਾ ਵਾਇਰਸ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ, ਬਾਅਦ ’ਚ ਉਨ੍ਹਾਂ 21 ਦਿਨਾਂ ਦੇ ਰਾਸ਼ਟਰ-ਵਿਆਪੀ ਲਾਕਡਾਊਨ ਦਾ ਐਲਾਨ ਕਰ ਦਿੱਤਾ। ਪੂਰੇ ਭਾਰਤ ’ਚ ਹੋਏ ਲਾਕਡਾਊਨ ਕਾਰਣ ਅੰਮ੍ਰਿਤਸਰ ਸ਼ਹਿਰ ਦੇ ਇਕ ਜੋੜੇ ਦੇ ਇਕ-ਦੂਜੇ ਤੋਂ ਪਿਛਲੇ 5 ਦਿਨਾਂ ਤੋਂ ਅਲੱਗ-ਅਲੱਗ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਥਿਤ ਬਟਾਲਾ ਰੋਡ ਦੇ ਵਸਨੀਕ ਸੁਰਿੰਦਰ ਸੇਠ ਨੇ ਦੱਸਿਆ ਕਿ ਉਸ ਦੀ ਪਤਨੀ ਮੁਸਕਾਨ 21 ਮਾਰਚ ਨੂੰ ਲੁਧਿਆਣਾ ਵਿਖੇ ਦਵਾਈ ਲੈਣ ਗਈ ਸੀ ਪਰ ਅਗਲੇ ਦਿਨ ਜਨਤਾ ਕਰਫਿਊ ਹੋਣ ਕਰ ਕੇ ਉਹ ਆਪਣੇ ਪੇਕੇ ਪਰਿਵਾਰ ਘਰ ਚਲੀ ਗਈ। ਭਾਰਤ ਸਰਕਾਰ ਵੱਲੋਂ 21 ਦਿਨਾਂ ਦਾ ਹੋਰ ਲਾਕਡਾਊਨ ਕਰਨ ’ਤੇ ਉਸ ਦੀ ਪਤਨੀ ਉਸ ਦਿਨ ਤੋਂ ਹੀ ਅੰਮ੍ਰਿਤਸਰ ਵਾਪਸ ਨਹੀਂ ਆ ਸਕੀ।

ਪੜ੍ਹੋ ਇਹ ਖਬਰ ਵੀ - ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)

ਪੀੜਤ ਨੇ ਦੱਸਿਆ ਕਿ ਉਹ ਮੋਬਾਇਲਾਂ ਦਾ ਕਾਰੋਬਾਰ ਹੈ। ਉਸ ਦੇ 2 ਬੱਚੇ ਹਨ। ਲਾਕਡਾਊਨ ’ਚ ਆਈ ਮੁਸ਼ਕਲ ਕਾਰਣ ਪਤਨੀ ਦਾ ਪੇਕੇ ਘਰ ਰਹਿਣ ’ਤੇ ਉਸ ਨੂੰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਤੇ ਘਰ ਦੀ ਦੇਖਭਾਲ ਕਰਨ ’ਚ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਉਸ ਦੇ ਬੱਚੇ ਵੀ ਛੋਟੇ ਹਨ, ਜੋ ਆਪਣੀ ਮਾਤਾ ਨੂੰ ਅੰਮ੍ਰਿਤਸਰ ਆਉਣ ਲਈ ਹਰ ਰੋਜ਼ ਫੋਨ ’ਤੇ ਵੀਡੀਓ ਕਾਲ ਕਰ ਕੇ ਆਉਣ ਲਈ ਕਹਿ ਰਹੇ ਹਨ ਪਰ ਸਰਕਾਰ ਵਲੋਂ ਲਾਕ ਡਾਊਨ ਹੋਣ ’ਤੇ ਉਹ ਆਪਣੀ ਪਤਨੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲਿਆਉਣ ’ਚ ਅਸਮਰੱਥ ਹੈ।

ਪੜ੍ਹੋ ਇਹ ਖਬਰ ਵੀ 'ਕੋਰੋਨਾ ਨਾਲ ਤਾਂ ਪਤਾ ਨਹੀਂ ਪਰ ਭੁੱਖ ਨਾਲ ਅਸੀਂ ਜਰੂਰ ਮਰ ਜਾਵਾਂਗੇ', ਦੇਖੋ ਤਸਵੀਰਾਂ

ਪੀੜਤ ਸੁਰਿੰਦਰ ਸੇਠ ਨੇ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਆਪਣੀ ਪਤਨੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲੈ ਕੇ ਆਉਣ ਲਈ ਕੋਈ ਠੋਸ ਕਦਮ ਚੁੱਕਣ ਤਾਂ ਜੋ ਉਸ ਦਾ ਪਰਿਵਾਰ ਇਕ ਥਾਂ ’ਤੇ ਰਹਿ ਸਕੇ। ਔਰਤ ਤੋਂ ਬਿਨਾਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਪੀੜਤ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੱਚਿਆਂ ਅਤੇ ਘਰ ਦੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਆਪਣੀ ਪਤਨੀ ਨੂੰ ਲੁਧਿਆਣੇ ਤੋਂ ਘਰ ਲਿਆਉਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਸ ਨੂੰ ਰਸਤੇ ’ਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


rajwinder kaur

Content Editor

Related News