ਸੁਚੇਤ ਰਹਿਣ ਦੀ ਲੋੜ, ਪਹਿਲੀ ਵਾਰ ਚੰਡੀਗੜ੍ਹ ’ਚ ਸੀਵਰੇਜ ਦੇ ਨਮੂਨਿਆਂ ’ਚੋਂ ਮਿਲਿਆ ‘ਕੋਰੋਨਾ ਵਾਇਰਸ’

01/13/2022 7:08:16 PM

ਚੰਡੀਗੜ੍ਹ— ਪੂਰੇ ਦੇਸ਼ ਭਰ ’ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਲੱਗਾ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਚੰਡੀਗੜ੍ਹ ਸ਼ਹਿਰ ’ਚ ਪਹਿਲੀ ਵਾਰ ਸੀਵਰੇਜ ਦੇ ਨਮੂਨਿਆਂ ’ਚ ਕੋਰੋਨਾ ਵਾਇਰਸ ਮਿਲਿਆ ਹੈ। ਇਨ੍ਹਾਂ ਨਮੂਨਿਆਂ ਦੀ ਜਾਂਚ ਪੀ. ਜੀ. ਆਈ, ਚੰਡੀਗੜ੍ਹ ਦੇ ਵਾਇਰੋਲਾਜੀ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ।

ਪੀ. ਜੀ. ਆਈ. ਚੰਡੀਗੜ੍ਹ ’ਚ ਪ੍ਰੋਫ਼ੈਸਰ ਮਿਨੀ ਪੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਸੰਬਰ ਦੇ ਮਹੀਨੇ ਤੋਂ ਵੇਸਟ ਵਾਟਰ ਟ੍ਰੀਟਮੈਂਟ ਪਲਾਂਟਸ ਤੋਂ ਨਮੂਨੇ ਲੈਣੇ ਸ਼ੁਰੂ ਕੀਤੇ ਸਨ। ਇਸ ਦੇ ਇਲਾਵਾ ਅੰਮ੍ਰਿਤਸਰ, ਪੰਜਾਬ ਦੇ ਪਲਾਂਟਸ ਤੋਂ ਵੀ ਨਮੂਨੇ ਲਏ ਗਏ ਸਨ। ਇਨ੍ਹਾਂ ’ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਸਨ ਪਰ ਹੁਣ ਸੰਕ੍ਰਮਣ ਵੱਧਣ ਤੋਂ ਬਾਅਦ ਚੰਡੀਗੜ੍ਹ ਦੇ ਸੀਵੇਜ ਦੇ ਪਾਣੀ ’ਚ ਵਾਇਰਸ ਪਾਇਆ ਗਿਆ ਹੈ। ਹੁਣ ਦਿੱਲੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਸ ਤੋਂ ਵੀ ਅਜਿਹੀ ਜਾਂਚ ਲਈ ਨਮੂਨੇ ਪੀ. ਜੀ. ਆਈ. ਚੰਡੀਗੜ੍ਹ ਆ ਸਕਦੇ ਹਨ। 

ਇਹ ਵੀ ਪੜ੍ਹੋ:  ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਇੰਝ ਕੀਤਾ ਜਾਂਦਾ ਹੈ ਸੀਵੇਜ ਦੇ ਨਮੂਨਿਆਂ ਦਾ ਟੈਸਟ 
ਰਿਪੋਰਟ ਦੇ ਮੁਤਾਬਕ ਪਹਿਲਾਂ ਸੀਵਰੇਜ ਦੇ 2-3 ਐੱਮ. ਐੱਲ. ਦੇ ਨਮੂਨਿਆਂ ਨੂੰ ਤਿੰਨ ਦਿਨਾਂ ਦੇ ਕਰੀਬ ਸੁਰੱਖਿਅਤ ਰੱਖ ਕੇ ਗਾੜਾ ਕੀਤਾ ਜਾਂਦਾ ਹੈ। ਇਸ ਦੇ ਬਾਅਦ ਇਸ ’ਚੋਂ ਨਿਊਲਿਕ ਐਸਿਡ ਹਟਾ ਕੇ ਪਾਣੀ ਨੂੰ ਸਾਫ਼ ਕਰ ਲਿਆ ਜਾਂਦਾ ਹੈ ਤਾਂਕਿ ਇਸ ’ਚ ਪਾਏ ਜਾਣ ਵਾਲੇ ਸੰਭਾਵਿਤ ਵਾਇਰਸ ਨੂੰ ਵੱਖ ਕੀਤਾ ਜਾ ਸਕੇ। ਹੁਣ ਇਸ ਨਮੂਨੇ ਨੂੰ ਆਰ.ਟੀ.-ਪੀ.ਸੀ.ਆਰ. ਮਸ਼ੀਨ ’ਚ ਜਾਂਚ ਕੀਤੀ ਜਾਂਦੀ ਹੈ। ਡਬਲਿਊ. ਐੱਚ.ਓ. ਦੇ ਮੁਤਾਬਕ ਕਿਸੇ ਜਗ੍ਹਾ ਸੀਵਰੇਜ ’ਚ ਕੋਰੋਨਾ ਵਾਇਰਸ ਦਾ ਪਤਾ ਲੱਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਥੇ ਬਹੁਤ ਸਾਰੇ ਲੋਕ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। 

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਹੋਏ ਕੋਰੋਨਾ ਪਾਜ਼ੇਟਿਵ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News