ਕੋਰੋਨਾ ਦੇ ਕਹਿਰ ਦੌਰਾਨ ''ਚੰਡੀਗੜ੍ਹ ਵਾਸੀਆਂ'' ਲਈ ਰਾਹਤ ਵਾਲੀ ਖਬਰ

04/02/2020 7:07:26 PM

ਚੰਡੀਗੜ੍ਹ (ਪਾਲ) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਵਾਲੀ ਖਬਰ ਆਈ ਹੈ। ਸ਼ਹਿਰ ਦੀ ਪਹਿਲੀ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਜੀ. ਐਮ. ਸੀ. ਐਚ ਦੇ ਆਈਸੋਲੇਸ਼ਨ ਵਾਰਡ 'ਚ ਬੁੱਧਵਾਰ ਨੂੰ ਦੋ ਹਫਤੇ ਹੋ ਗਏ। 23 ਸਾਲ ਦੀ ਲੜਕੀ ਸੈਕਟਰ-21 ਦੀ ਰਹਿਣ ਵਾਲੀ ਹੈ ਅਤੇ ਉਸ ਦੀ ਹਾਲਤ 'ਚ ਕਾਫੀ ਸੁਧਾਰ ਪਾਇਆ ਗਿਆ ਹੈ। ਪ੍ਰੋਟੋਕਾਲ ਨੂੰ ਦੇਖੀਏ ਤਾਂ ਮਰੀਜ਼ ਨੂੰ ਕੋਵਿਡ ਨੈਗੇਟਿਵ ਉਦੋਂ ਰੱਖਿਆ ਜਾ ਸਕਦਾ ਹੈ, ਜਦੋਂ ਲਗਾਤਾਰ ਉਸ ਦੇ ਸੈਂਪਲ ਨੈਗੇਟਿਵ ਆਉਣ। 8ਵੇਂ ਦਿਨ ਵੀ ਮਰੀਜ਼ ਦਾ ਸੈਂਪਲ ਲਿਆ ਗਿਆ ਸੀ ਪਰ ਉਹ ਪਾਜ਼ੇਟਿਵ ਰਿਹਾ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਬੁੱਧਵਾਰ ਨੂੰ ਉਸ ਦਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪੈਂਡਿੰਗ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਵੇਂ ਬੁਖਾਰ, ਖੰਘ ਜਾਂ ਗਲੇ 'ਚ ਦਰਦ ਨਹੀਂ ਹੈ। ਦਸ ਦਿਨਾਂ ਤੋਂ ਉਸ ਨੂੰ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਸਾਹ ਦੀ ਗੰਭੀਰ ਬੀਮਾਰੀ ਦੀ ਜਾਂਚ ਲਈ ਮੋਬਾਇਲ ਵੈਨਾਂ ਚਲਾਉਣ ਦੇ ਹੁਕਮ

PunjabKesari
ਰਿਪੋਰਟ ਆਈ ਨੈਗੇਟਿਵ ਤਾਂ 24 ਘੰਟੇ 'ਚ ਹੋਵੇਗਾ ਦੁਬਾਰਾ ਟੈਸਟ
ਡਾ. ਹਿਰੀਸ਼ ਦਸਾਰੀ ਦੇ ਮੁਤਾਬਕ ਮਰੀਜ਼ ਦਾ 14ਵੇਂ ਦਿਨ ਟੈਸਟ ਹੁੰਦਾ ਹੈ। ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ 24 ਘੰਟੇ ਬਾਅਦ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਜੇਕਰ ਦੋਵੇਂ ਟੈਸਟ ਨੈਗੇਟਿਵ ਆਉਂਦੇ ਹਨ ਤਾਂ ਉਸ 'ਚ ਕੋਈ ਲੱਛਣ ਨਾ ਦੇਖ ਕੇ ਡਿਸਚਾਰਜ ਕਰ ਦਿੱਤਾ ਜਾਵੇਗਾ। ਡਾਕਟਰਾਂ ਦੀ ਮੰਨੀਏ ਤਾਂ ਉਸ ਦੀ ਹਾਲਤ 'ਚ ਇੰਪਰੂਵਮੈਂਟ ਹੋਈ ਹੈ।
18 ਮਾਰਚ ਨੂੰ ਹੋਈ ਸੀ ਪਾਜ਼ੇਟਿਵ
23 ਸਾਲ ਦੀ ਇਹ ਲੜਕੀ 15 ਮਾਰਚ ਨੂੰ ਲੰਡਨ ਤੋਂ ਵਾਪਸ ਆਈ ਸੀ। ਕੁਝ ਦਿਨਾਂ 'ਚ ਲੱਛਣ ਆਉਣ ਲੱਗੇ, ਜਿਸ ਤੋਂ ਬਾਅਦ 18 ਮਾਰਚ ਨੂੰ ਟੈਸਟ ਕੀਤਾ ਤਾਂ ਉਸ ਦਾ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਵਿਦਿਆਰਥੀਆਂ ਨੂੰ ਘਰ 'ਚ ਹੀ ਮੁਹੱਈਆ ਹੋਵੇਗਾ 'ਮਿਡ ਡੇਅ ਮੀਲ' ਦਾ ਅਨਾਜ

PunjabKesari
ਚੰਡੀਗੜ੍ਹ 'ਚ ਮਰੀਜ਼ਾਂ ਦੀ ਕੁੱਲ ਗਿਣਤੀ 16
ਚੰਡੀਗੜ੍ਹ 'ਚ ਬੁੱਧਵਾਰ ਨੂੰ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ। ਮਰੀਜ਼ ਸੈਕਟਰ-35 ਦਾ ਰਹਿਣ ਵਾਲਾ ਹੈ। 49 ਸਾਲ ਦੇ ਇਸ ਸ਼ਖਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਰਹੀ ਹੈ ਪਰ ਇਸ ਦੀ ਕਾਂਟੈਕਟ ਹਿਸਟਰੀ ਦੋ ਰਿਸ਼ਤੇਦਾਰਾਂ ਨਾਲ ਰਹੀ ਹੈ, ਜੋ ਮਾਨਸਾ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਦੀ ਦੁਬਈ ਅਤੇ ਸਿੰਗਾਪੁਰ ਦੀ ਟ੍ਰੈਵਲ ਹਿਸਟਰੀ ਰਹੀ ਹੈ, ਜਿਨ੍ਹਾਂ ਦੇ ਸੰਪਰਕ 'ਚ ਇਹ ਵਿਅਕਤੀ ਆਇਆ ਸੀ। 30 ਮਾਰਚ ਨੂੰ ਉਹ ਕੋਰੋਨਾ ਦੇ ਲੱਛਣਾਂ ਨਾਲ ਹਸਪਤਾਲ ਆਇਆ ਸੀ। ਇਸ ਮਰੀਜ਼ ਦੇ 3 ਪਰਿਵਾਰਕ ਮੈਂਬਰਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਘਰ ਅਤੇ ਏਰੀਆ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ। 
 


Babita

Content Editor

Related News