ਕਰਫਿਊ ਦਰਮਿਆਨ ਹੋਇਆ ਸਾਦਾ ਵਿਆਹ, ਬਿਨਾਂ ਭੰਗੜਾ ਪਾਏ ਲਾੜੇ ਸਣੇ 4 ਮੈਂਬਰ ਵਿਆਹ ਲਿਆਏ ਲਾੜੀ

04/06/2020 2:42:51 PM

ਤਰਨਤਾਰਨ (ਰਮਨ ਚਾਵਲਾ) : ਕੋਰੋਨਾ ਕਾਰਣ ਕਰਫਿਊ ਦੌਰਾਨ ਬੀਤੇ ਦਿਨੀਂ ਇਕ ਪਰਿਵਾਰ ਨੇ ਬਿਨਾਂ ਪਕਵਾਨ ਅਤੇ ਬਿਨਾਂ ਡੀ. ਜੇ. ਭੰਗੜਾ ਪਾਏ ਵਿਆਹ ਦੀ ਰਸਮ ਅਦਾ ਕੀਤੀ। ਬਰਾਤ 'ਚ ਲਾੜੇ ਸਮੇਤ ਸਿਰਫ 4 ਪਰਿਵਾਰਕ ਮੈਂਬਰ ਗਏ ਅਤੇ ਕੁਝ ਘੰਟਿਆਂ ਵਿਚ ਹੀ ਲਾੜੀ ਨੂੰ ਵਿਆਹ ਕੇ ਲੈ ਆਏ।

ਇਹ ਵੀ ਪੜ੍ਹੋ : ਕੋਰੋਨਾ ਵਿਰੁੱਧ ਲੜਾਈ ਲੰਬੀ ਹੈ, ਨਾ ਥੱਕਣਾ ਅਤੇ ਨਾ ਹੀ ਹਾਰਨਾ ਸਿਰਫ ਜਿੱਤਣਾ ਹੈ : PM ਮੋਦੀ      

ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਹੀਰਾ ਨੇ ਦੱਸਿਆ ਕਿ ਉਸ ਦੇ ਪੋਤਰੇ ਗੋਬਿੰਦਪਾਲ ਸਿੰਘ ਦਾ ਵਿਆਹ ਅੰਮ੍ਰਿਤਸਰ ਦੇ ਪਿੰਡ ਛਾਪੇ ਦੀ ਰਹਿਣ ਵਾਲੀ ਰੇਖਾ ਨਾਲ ਤੈਅ ਹੋਇਆ ਸੀ ਪਰ ਕਰਫਿਊ ਕਾਰਣ ਵਿਆਹ ਸਾਦੇ ਢੰਗ ਨਾਲ ਕੀਤਾ ਗਿਆ। ਸਵੇਰੇ ਉਹ ਖੁਦ ਇਕ ਕਾਰ 'ਚ ਗੋਬਿੰਦਪਾਲ ਸਿੰਘ, ਪਿਤਾ ਜਸਪਾਲ ਸਿੰਘ ਤੇ ਮਾਤਾ ਬਲਜੀਤ ਕੌਰ ਨਾਲ ਬਰਾਤ ਲੈ ਕੇ ਸਵੇਰੇ ਘਰੋਂ 6 ਵਜੇ ਨਿਕਲੇ, ਜਿਥੇ ਲੜਕੀ ਦੇ ਪਰਿਵਾਰ ਦੀ ਹਾਜ਼ਰੀ 'ਚ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਲਾੜਾ ਅਤੇ ਲਾੜੀ ਨੇ ਫੇਰੇ ਲਏ। ਦਾਦਾ ਹਰਜੀਤ ਸਿੰਘ ਹੀਰਾ ਨੇ ਦੱਸਿਆ ਕਿ 2 ਘੰਟਿਆਂ 'ਚ ਅਸੀਂ ਵਾਪਸ ਘਰ ਆ ਪਰਤੇ।

ਇਹ ਵੀ ਪੜ੍ਹੋ : ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

ਕੋਰੋਨਾ ਕਾਰਨ ਪੰਜਾਬ 'ਚ ਲੱਗਾ ਕਰਫਿਊ
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵਧਣ ਤੋਂ ਰੋਕਣ ਲਈ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ। ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ, ਉਥੇ ਹੀ ਪੰਜਾਬ ਵਿਚ ਹੁਣ ਤਕ ਕੋਰੋਨਾ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 76 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦੇ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਕਰਫਿਊ ਕਾਰਨ ਘਰਾਂ ਵਿਚ ਬੰਦ ਲੋਕਾਂ ਦੀ ਮਦਦ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ। 

ਇਹ ਵੀ ਪੜ੍ਹੋ : ਲਾਕਡਾਊਨ : ਵੀਡੀਓ ਕਾਲਿੰਗ ਐਪ 'ਤੇ ਹੋਇਆ ਵਿਆਹ, ਰਿਸ਼ਤੇਦਾਰ ਵੀ ਬਣੇ ਗਵਾਹ      


Gurminder Singh

Content Editor

Related News