...ਤੇ ਇਸ ਤਰ੍ਹਾਂ ''ਪਿੰਡ ਜਵਾਹਰਪੁਰ'' ਬਣਿਆ ਕੋਰੋਨਾ ਦਾ ਗੜ੍ਹ, 37 ਤੱਕ ਇੰਝ ਪੁੱਜੀ ਚੇਨ

Monday, Apr 13, 2020 - 12:00 PM (IST)

...ਤੇ ਇਸ ਤਰ੍ਹਾਂ ''ਪਿੰਡ ਜਵਾਹਰਪੁਰ'' ਬਣਿਆ ਕੋਰੋਨਾ ਦਾ ਗੜ੍ਹ, 37 ਤੱਕ ਇੰਝ ਪੁੱਜੀ ਚੇਨ

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਅੱਜ ਦੁਨੀਆ ਭਰ ਦੇ ਲੋਕਾਂ ਲਈ ਸ਼ਰਾਪ ਬਣ ਚੁੱਕਾ ਹੈ, ਉੱਥੇ ਇਸ ਮਹਾਂਮਾਰੀ ਖਿਲਾਫ ਭਾਰਤ ਭਰ ਦੇ ਲੋਕ ਆਪਣੇ ਘਰਾਂ 'ਚ ਰਹਿ ਕੇ ਲੜਾਈ ਲੜ ਰਹੇ ਹਨ, ਜਦੋਂ ਕਿ ਪੰਜਾਬ ਦਾ ਜ਼ਿਲਾ ਮੋਹਾਲੀ ਪੂਰੇ ਸੂਬੇ 'ਚੋਂ ਪਾਜ਼ੇਟਿਵ ਮਾਮਲਿਆਂ ਦੇ ਪੱਖੋਂ ਅੱਗੇ ਵਧਦਾ ਜਾ ਰਿਹਾ ਹੈ ਅਤੇ ਜ਼ਿਲਾ ਮੋਹਾਲੀ ਦੇ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਹਾਟਸਪਾਟ ਬਣ ਚੁੱਕੇ ਪਿੰਡ ਜਵਾਹਰਪੁਰ 'ਚ ਅਜੇ ਬੀਤੇ ਦਿਨ 2 ਹੋਰ ਬਜ਼ੁਰਗ ਔਰਤਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਨਾਲ ਜਵਾਹਰਪੁਰ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਹੀ ਨਹੀਂ, ਸਗੋਂ ਪੂਰੇ ਮੋਹਾਲੀ ਜ਼ਿਲੇ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਚਿੰਤਤ ਹਨ ਕਿ ਆਖਰ ਮਹਾਂਮਾਰੀ ਦੀ ਇਹ ਚੇਨ ਕਦੋਂ ਟੁੱਟੇਗੀ।

ਇਹ ਵੀ ਪੜ੍ਹੋ : ਨਿੱਜੀ ਯੂਨੀਵਰਿਸਟੀ ਦੀ ਕੋਰੋਨਾ ਪਾਜ਼ੇਟਿਵ ਵਿਦਿਆਰਥਣ ਬਾਰੇ ਵੱਡਾ ਖੁਲਾਸਾ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

PunjabKesari
ਜਵਾਹਰਪੁਰ 'ਚ 4 ਅਪ੍ਰੈਲ ਨੂੰ ਆਇਆ ਸੀ ਪਹਿਲਾ ਮਾਮਲਾ
ਪਿੰਡ ਜਵਾਹਰਪੁਰ ਦੇ ਹੁਣ ਤੱਕ 34 ਪਾਜ਼ੇਟਿਵ ਮਾਮਲਿਆਂ ਦੀ ਇਹ ਚੇਨ 4 ਅਪ੍ਰੈਲ ਨੂੰ ਇਕ ਵਿਅਕਤੀ ਦਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਈ ਸੀ ਅਤੇ ਪਹਿਲਾਂ ਹੀ ਪਿੰਡ ਜਵਾਹਰਪੁਰ ਦੇ ਪਾਜ਼ੇਟਿਵ ਕੇਸ ਆ ਚੁੱਕੇ ਮਨਪ੍ਰੀਤ ਦੀ ਦਾਦੀ ਤੇਜ ਕੌਰ ਅਤੇ ਅਜੀਤ ਸਿੰਘ ਦੀ ਪਤਨੀ ਹਰਦੇਵ ਕੌਰ ਦੇ ਸੈਂਪਲਾਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ, ਜਿਸ ਨਾਲ ਪਿੰਡ ਜਵਾਹਰਪੁਰ ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 37 ਤੱਕ ਪੁੱਜ ਗਿਆ ਹੈ ਅਤੇ ਜ਼ਿਲਾ ਮੋਹਾਲੀ ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕਈ SHO ਹੋਮ ਕੁਆਰੰਟਾਈਨ

PunjabKesari
ਚੇਨ ਇੰਝ ਪੁੱਜੀ 37 ਤੱਕ
ਪਿੰਡ ਜਵਾਹਰਪੁਰ ਵਿਖੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੀ ਚੇਨ 'ਚ ਪਹਿਲਾ ਮਾਮਲਾ 4 ਅਪ੍ਰੈਲ ਨੂੰ ਜੁੜਿਆ ਸੀ, ਜਦੋਂ ਕਿ 5 ਅਪ੍ਰੈਲ ਨੂੰ ਪਿੰਡ 'ਚ ਪੂਰੀ ਸ਼ਾਂਤੀ ਰਹੀ ਪਰ ਅਗਲੀ ਸਵੇਰ ਹੁੰਦਿਆਂ ਹੀ 6 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ 3 ਮਾਮਲੇ, 7 ਨੂੰ 7 ਮਾਮਲੇ, 8 ਨੂੰ ਸਭ ਤੋਂ ਵੱਧ 10 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ, ਫਿਰ 9 ਅਪ੍ਰੈਲ ਨੂੰ ਇਕ ਮਾਮਲਾ, 10 ਨੂੰ 10 ਮਾਮਲੇ, ਜਦੋਂ ਕਿ 11 ਅਪ੍ਰੈਲ ਨੂੰ 2 ਮਾਮਲੇ ਅਤੇ 12 ਅਪ੍ਰੈਲ ਨੂੰ ਫਿਰ 2 ਔਰਤਾਂ ਅਤੇ ਬਾਅਦ ਦੁਪਹਿਰ ਆਈ ਰਿਪੋਰਟ ਮੁਤਾਬਕ 17 ਸਾਲਾ ਪਿੰਡ ਜਵਾਹਰਪੁਰ ਵਾਸੀ ਅਮਰਜੀਤ ਕੌਰ ਦੇ ਸੈਂਪਲ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਨਾਲ ਇਹ ਗਿਣਥੀ 37 ਤੱਕ ਜਾ ਪੁੱਜੀ ਹੈ। ਅਮਰਜੀਤ ਕੌਰ ਪਿੰਡ ਦੇ ਮੈਂਬਰ ਪੰਚਾਇਤ ਮਲਕੀਤ ਸਿੰਘ, ਜਿਸ ਦੇ ਸੈਂਪਲ ਦੀ ਰਿਪੋਰਟ ਸਭ ਤੋਂ ਪਹਿਲਾਂ 4 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ, ਦੀ ਬੇਟੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਾਜ਼ੇਟਿਵ ਆ ਚੁੱਕੀਆਂ ਔਰਤਾਂ ਦੇ ਇਲਾਜ ਲਈ ਸਿਹਤ ਵਿਭਾਗ ਵਲੋਂ ਤੁਰੰਤ ਇਨ੍ਹਾਂ ਨੂੰ ਬਨੂੰੜ ਸਥਿਤ ਗਿਆਨ ਸਾਗਰ ਹਸਪਤਾਲ 'ਚ ਲਿਜਾਇਆ ਗਿਆ। ਹੁਣ ਤੱਕ ਭੇਜੇ ਗਏ 810 ਸੈਂਪਲਾਂ 'ਚੋਂ ਉਕਤ ਰਿਪੋਰਟਾਂ ਆਈਆਂ ਹਨ। ਇਨ੍ਹਾਂ 54 ਪਾਜ਼ੇਟਿਵ ਵਿਅਕਤੀਆਂ 'ਚੋਂ 2 ਜਣਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ 5 ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਘਰ ਪਹੁੰਚ ਚੁੱਕੇ ਹਨ ਅਤੇ ਹੁਣ ਕੁੱਲ 47 ਐਕਟਿਵ ਕੇਸ ਹਨ।
ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 172 ਤੱਕ ਪੁੱਜਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 172 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 54, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 16, ਜਲੰਧਰ ਤੋਂ 22, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਨੂੰ 'ਵਿਸਾਖੀ ਦੀ ਛੁੱਟੀ' ਦਾ ਐਲਾਨ


author

Babita

Content Editor

Related News