ਖੰਨਾ ਤੋਂ ਮਾੜੀ ਖਬਰ, ਗ੍ਰਿਫਤਾਰ ਕੀਤੇ ਵਿਅਕਤੀ ਸਮੇਤ 2 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

Saturday, May 02, 2020 - 11:56 AM (IST)

ਖੰਨਾ ਤੋਂ ਮਾੜੀ ਖਬਰ, ਗ੍ਰਿਫਤਾਰ ਕੀਤੇ ਵਿਅਕਤੀ ਸਮੇਤ 2 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਖੰਨਾ (ਸੰਜੇ, ਵਿਪਨ) : ਕੋਰੋਨਾ ਹਾਟ ਸਪਾਟ ਬਣ ਚੁੱਕੇ ਲੁਧਿਆਣਾ ਜ਼ਿਲੇ ’ਚ ਸਮਰਾਲਾ ਖੇਤਰ ’ਚ ਕੋਰੋਨਾ ਪਾਜ਼ੇਟਿਵ ਦੇ ਲਗਾਤਾਰ 9 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਖੰਨਾ ਇਲਾਕਾ ਵੀ ਪੂਰੀ ਤਰ੍ਹਾਂ ਕੋਰੋਨਾ ਦੀ ਚਪੇਟ 'ਚ ਆ ਚੁਕਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਖੰਨਾ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਸਮੇਤ ਤਿੰਨ ਵਿਅਕਤੀਆਂ 'ਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ’ਚ 60 ਸਾਲਾ ਕੋਰੋਨਾ ਪਾਜ਼ੇਟਿਵ ਪਾਈ ਗਈ ਔਰਤ ਸਫ਼ਾਈ ਸੇਵਕ ਦੱਸੀ ਜਾ ਰਹੀ ਹੈ, ਜਦੋਂ ਕਿ ਪਿਛਲੇ ਦਿਨੀਂ ਖੰਨਾ ਪੁਲਸ ਵੱਲੋਂ ਇਲਾਕੇ 'ਚ ਫੜ੍ਹੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ’ਚੋਂ ਗ੍ਰਿਫਤਾਰ ਕੀਤੇ ਇਕ ਨੌਜਵਾਨ,  ਜੋ ਕਿ ਇਸ ਵੇਲੇ ਪੁਲਸ ਹਿਰਾਸਤ 'ਚ ਦੱਸਿਆ ਜਾ ਰਿਹਾ ਹੈ, ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੜੰਕਪ ਮਚ ਗਿਆ ਹੈ।

ਵੱਡਾ ਖਤਰਾ ਹੁਣ ਇਹ ਬਣ ਗਿਆ ਹੈ ਕਿ ਕਿਤੇ ਇਨ੍ਹਾਂ ਲੋਕਾਂ ਨੇ ਸ਼ਰਾਬ ਦੇ ਨਾਲ ਲੋਕਾਂ ਨੂੰ ਕੋਰੋਨਾ ਹੀ ਨਾ ਵਰਤਾ ਦਿੱਤਾ ਹੋਵੇ ਅਤੇ ਇਹ ਵਿਅਕਤੀ ਕਈ ਅਧਿਕਾਰੀਆਂ ਦੇ ਸੰਪਰਕ 'ਚ ਵੀ ਆਇਆ ਹੋਇਆ ਹੈ। ਇਸ ਤੋਂ ਇਲਾਵਾ 35 ਸਾਲਾ ਇਕ ਹੋਰ ਨੌਜਵਾਨ,  ਜੋ ਕਿ ਨੇੜਲੇ ਪਿੰਡ ਭੁੱਮਦੀ ਦਾ ਰਹਿਣ ਵਾਲਾ ਹੈ, ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਫਿਲਹਾਲ ਪੁਲਸ ਵੱਲੋਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
 


author

Babita

Content Editor

Related News