''ਕੋਰੋਨਾ'' ਨੂੰ ਮਖ਼ੌਲ ਕਰਨ ਵਾਲੇ ਜ਼ਰੂਰ ਦੇਖਣ ਇਹ ਵੀਡੀਓ, ਹੁਣ ਸਿਹਤ ਵਿਭਾਗ ਕਰੇਗਾ ਇਹ ਕੰਮ (ਵੀਡੀਓ)

Thursday, Apr 22, 2021 - 01:26 PM (IST)

ਸਮਰਾਲਾ : ਪੰਜਾਬ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਇਸ ਸਮੇਂ ਪੂਰੇ ਜ਼ੋਰਾਂ 'ਤੇ ਹੈ। ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ, ਉੱਥੇ ਹੀ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਇਸ ਮਹਾਮਾਰੀ ਨੂੰ ਬਿਲਕੁਲ ਗੰਭੀਰ ਨਹੀਂ ਲੈ ਰਹੇ ਅਤੇ ਮਖੌਲਾਂ ਕਰ ਰਹੇ ਹਨ ਕਿ ਕੋਰੋਨਾ ਕੁੱਝ ਨਹੀਂ ਹੈ। ਅਜਿਹੇ ਲੋਕਾਂ ਲਈ ਹੁਣ ਸਮਰਾਲਾ ਦੀ ਪੁਲਸ ਅਤੇ ਪ੍ਰਸ਼ਾਸਨ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਿਓਰ ਦੇ ਪਿਆਰ 'ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

ਇਸ ਦੌਰਾਨ ਸਮਰਾਲਾ ਪੁਲਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਇਕ-ਇਕ ਦੁਕਾਨ 'ਤੇ ਜਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਜਿਹੜੀ ਦੁਕਾਨ 'ਤੇ ਭੀੜ ਜ਼ਿਆਦਾ ਦਿਖਾਈ ਦਿੱਤੀ, ਉਸ ਦੁਕਾਨਦਾਰ ਅਤੇ ਦੁਕਾਨ ਅੰਦਰ ਆਏ ਗਾਹਕਾਂ ਦੇ ਮੌਕੇ 'ਤੇ ਹੀ ਕੋਰੋਨਾ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਪੁਲਸ ਵੱਲੋਂ ਪਰਚੇ ਵੀ ਦਰਜ ਕੀਤੇ ਗਏ। ਇਸ ਬਾਰੇ ਸਮਰਾਲਾ ਦੇ ਐਸ. ਐਚ. ਓ. ਕੁਲਵੰਤ ਨੇ ਦੱਸਿਆ ਕਿ ਕੋਰੋਨਾ ਲਈ ਕੇਂਦਰ ਸਰਕਾਰ ਦੀਆਂ ਬਹੁਤ ਸਖ਼ਤ ਗਾਈਡਲਾਈਨਜ਼ ਹਨ, ਜਿਸ ਤਹਿਤ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨਾਲ ਦੁਕਾਨਾਂ 'ਤੇ ਇਹ ਚੈਕਿੰਗ ਕੀਤੀ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਸ਼ਹਿਰ 'ਚ ਵੱਡੀ ਵਾਰਦਾਤ, 3 ਵਕੀਲਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ, ਮੂੰਹ 'ਤੇ ਟੇਪ ਲਾ ਘੁੱਟਿਆ ਸਾਹ

ਉਨ੍ਹਾਂ ਦੱਸਿਆ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਸਿਵਲ ਹਸਪਤਾਲ ਤੋਂ ਆਈ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਲੋਕਾਂ ਨੂੰ ਘੱਟ ਤੋਂ ਘੱਟ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਮਾਸਕ ਵੀ ਪਹਿਨ ਕੇ ਰੱਖਣਾ ਚਾਹੀਦਾ ਹੈ, ਇਸ 'ਚ ਉਨ੍ਹਾਂ ਦਾ ਆਪਣਾ ਅਤੇ ਪਰਿਵਾਰ ਦਾ ਫ਼ਾਇਦਾ ਹੈ। ਟੀਮ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News