80 ਸਾਲਾ ਬੇਬੇ ਸਮੇਤ 3 ਜਣਿਆਂ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ

05/09/2020 5:56:53 PM

ਮੋਹਾਲੀ/ਡੇਰਾਬੱਸੀ (ਪਰਦੀਪ, ਅਨਿਲ, ਗੁਰਪ੍ਰੀਤ) : ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਜੂਝ ਰਹੇ ਤਿੰਨ ਹੋਰ ਮਰੀਜ਼ ਠੀਕ ਹੋ ਗਏ ਹਨ। ਜ਼ਿਲੇ੍ਹ ’ਚ ਇਸ ਮਾਰੂ ਬੀਮਾਰੀ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 52 ਹੋ ਗਈ ਹੈ। ਸ਼ੁੱਕਰਵਾਰ ਨੂੰ ਸਿਹਤਮੰਦ ਹੋਣ ਵਾਲੇ ਮਰੀਜ਼ਾਂ ’ਚ 80 ਸਾਲਾ ਬਜ਼ੁਰਗ ਔਰਤ ਤੇਜ ਕੌਰ, 32 ਸਾਲਾ ਹਰਵਿੰਦਰ ਕੌਰ ਅਤੇ 67 ਸਾਲਾ ਭਾਗ ਸਿੰਘ ਸ਼ਾਮਲ ਹਨ। ਇਹ ਸਾਰੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 98 ਅਤੇ ਐਕਟਿਵ ਕੇਸਾਂ ਦੀ ਗਿਣਤੀ 43 ਹੈ।

ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 34 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਠੀਕ ਹੋਏ ਤਿੰਨਾਂ ਜਣਿਆਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ਏਕਾਂਤਵਾਸ ਕੇਂਦਰ ’ਚ ਰੱਖਿਆ ਜਾਵੇਗਾ। 14 ਦਿਨਾਂ ਦਾ ਏਕਾਂਤਵਾਸ ਸਮਾਂ ਪੂਰਾ ਹੋਣ ਮਗਰੋਂ ਹੀ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ। ਡਾ . ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ੍ਹ ’ਚ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿਚ ਨਹੀਂ। ਜ਼ਿਲ੍ਹਾ ਮੋਹਾਲੀ ਦੇ ਸਾਰੇ ਪੀੜਤਾਂ ਦਾ ਇਲਾਜ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਦੇ ‘ਕੋਵਿਡ ਕੇਅਰ ਸੈਂਟਰ‘ ’ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ ► ਸਰਕਾਰ ਦਾ ਫੈਸਲਾ, ਹੁਣ ਹੋਟਲ 'ਚ ਵੀ ਹੋ ਸਕੋਗੇ ਕੁਆਰੰਟਾਈਨ ਪਰ ਰੱਖੀ ਇਹ ਸ਼ਰਤ 

ਪੰਜਾਬ ‘ਚ ‘ਕੋਰੋਨਾ‘ ਪਾਜ਼ੇਟਿਵ ਕੇਸਾਂ ਦਾ ਅੰਕੜਾ 1776 ਤੱਕ ਪੁੱਜਾ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1776 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 296, ਲੁਧਿਆਣਾ 125, ਜਲੰਧਰ 162, ਮੋਹਾਲੀ ‘ਚ 97, ਪਟਿਆਲਾ ‘ਚ 101, ਹੁਸ਼ਿਆਰਪੁਰ ‘ਚ 90, ਤਰਨਾਰਨ 161, ਪਠਾਨਕੋਟ ‘ਚ 27, ਮਾਨਸਾ ‘ਚ 20, ਕਪੂਰਥਲਾ 24, ਫਰੀਦਕੋਟ 45, ਸੰਗਰੂਰ ‘ਚ 97, ਨਵਾਂਸ਼ਹਿਰ ‘ਚ 104, ਰੂਪਨਗਰ 17, ਫਿਰੋਜ਼ਪੁਰ ‘ਚ 44, ਬਠਿੰਡਾ 41, ਗੁਰਦਾਸਪੁਰ 122, ਫਤਿਹਗੜ੍ਹ ਸਾਹਿਬ ‘ਚ 23, ਬਰਨਾਲਾ 21, ਫਾਜ਼ਿਲਕਾ 39, ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ ► ਕੋਰੋਨਾ ਪੀੜਤ ਮਰੀਜ਼ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਨੂੰ ਪੁਲਸ ਨੇ ਕੀਤਾ ਨਾਕਾਮ 

ਪੰਜਾਬ ‘ਚ ਹੋਈਆਂ 30 ਮੌਤਾਂ ਦਾ ਵੇਰਵਾ
ਪੰਜਾਬ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ 29 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਕੋਰੋਨਾ ਕਾਰਨ ਸੂਬੇ ਦੇ ਜਲੰਧਰ ਸ਼ਹਿਰ ‘ਚ 5 ਮੌਤਾ, ਅੰਮ੍ਰਿਤਸਰ ‘ਚ 3 ਮੌਤਾਂ, ਲੁਧਿਆਣਾ ‘ਚ 6, ਗੁਰਦਾਸਪੁਰ ‘ਚ 1, ਐਸ. ਬੀ. ਐਸ. ਨਗਰ (ਨਵਾਂਸ਼ਹਿਰ) ‘ਚ 1, ਮੋਹਾਲੀ ‘ਚ 3, ਪਟਿਆਲਾ ‘ਚ 2, ਹੁਸ਼ਿਆਰਪੁਰ ‘ਚ 3, ਫਿਰੋਜ਼ਪੁਰ ‘ਚ 1, ਪਠਾਨਕੋਟ ‘ਚ 1, ਕਪੂਰਥਲਾ ‘ਚ 2, ਬਰਨਾਲਾ ‘ਚ 1 ਅਤੇ ਰੋਪੜ ‘ਚ 1 ਮੌਤ ਹੋ ਚੁੱਕੀ ਹੈ।
 


Anuradha

Content Editor

Related News