ਕੋਰੋਨਾ ਵਾਇਰਸ ਦੀਆਂ ''ਨੈਗੇਟਿਵ ਰਿਪੋਰਟਾਂ'' ਪਾ ਰਹੀਆਂ ਭੰਬਲਭੂਸਾ, ਚੱਕਰਾਂ ''ਚ ਪਏ ਡਾਕਟਰ

04/21/2020 10:31:05 AM

ਲੁਧਿਆਣਾ : ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਜਿਨ੍ਹਾਂ ਸ਼ੱਕੀ ਲੋਕਾਂ ਦੇ ਟੈਸਟ ਹੁੰਦੇ ਹਨ, ਉਹ ਪਾਜ਼ੇਟਿਵ ਰਿਪੋਰਟਾਂ ਆਉਣ ਤੋਂ ਘਬਰਾਉਂਦੇ ਹਨ ਅਤੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ, ਉਨ੍ਹਾਂ ਨੂੰ ਸੁੱਖ ਦਾ ਸਾਹ ਮਿਲ ਜਾਂਦਾ ਹੈ ਪਰ ਹੁਣ ਇਸ ਵਾਇਰਸ ਦੀਆਂ ਨੈਗੇਟਿਵ ਰਿਪੋਰਟਾਂ ਨੇ ਵੀ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਡਾਕਟਰ ਵੀ ਚੱਕਰਾਂ 'ਚ ਪੈ ਗਏ ਹਨ। ਕਈ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੇ ਸਾਰੇ ਲੱਛਣ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਰਿਪੋਰਟਾਂ ਨੈਗੈਟਿਵ ਆ ਰਹੀਆਂ ਹਨ, ਜਦੋਂ ਕਿ ਬਾਅਦ 'ਚ ਇਨ੍ਹਾਂ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਹੋ ਜਾਂਦੀਆਂ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੀ ਅਜਿਹੇ 3 ਕੇਸ ਲੁਧਿਆਣਾ 'ਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਕੋਰੋਨਾ ਵਾਇਰਸ ਨਾਲ ਜੰਗ ਹਾਰੇ ਏ. ਸੀ. ਪੀ. ਕੋਹਲੀ ਦਾ ਕੇਸ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਮੱਖੂ : ਪਿੰਡ 'ਚ ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

PunjabKesari

ਰਾਹਤ ਦੀ ਗੱਲ ਇਹ ਰਹੀ ਹੈ ਕਿ ਇਨ੍ਹਾਂ 3 ਮਰੀਜ਼ਾਂ 'ਚੋਂ 2 ਮਰੀਜ਼ਾਂ ਨੂੰ ਤਾਂ ਹਸਪਤਾਲ ਨੇ ਇਲਾਜ ਅਧੀਨ ਰੱਖਿਆ ਸੀ ਪਰ ਇਕ ਕੇਸ 'ਚ ਸਿਵਲ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਸੀ। ਡਾਕਟਰਾਂ ਨੇ ਰਿਪੋਰਟ ਨੈਗੇਟਿਵ ਆਉਣ ਮਗਰੋਂ ਨੌਜਵਾਨ ਨੂੰ ਘਰ ਭੇਜ ਦਿੱਤਾ, ਜੋ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਿਆ ਪਰ ਬਾਅਦ 'ਚ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਸ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਕਰਦਿਆਂ 'ਖਾਲਸਾ ਏਡ' ਦੇ ਵਾਲੰਟੀਅਰ ਦੀ ਮੌਤ

PunjabKesari
ਲੁਧਿਆਣਾ 'ਚ ਪਹਿਲਾ ਮਾਮਲਾ ਅਮਰਪੁਰਾ ਇਲਾਕੇ 'ਚੋਂ ਸਾਹਮਣੇ ਆਇਆ ਸੀ, ਜਿੱਥੇ ਕੋਰੋਨਾ ਕਾਰਨ ਔਰਤ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਦੋ ਪੁੱਤਰ ਤੇ ਧੀ ਨੂੰ ਹਸਪਤਾਲ 'ਚ ਇਕਾਂਤਵਾਸ ਕੀਤਾ ਸੀ। ਸਿਹਤ ਵਿਭਾਗ ਨੇ ਤਿੰਨਾਂ ਦੇ ਨਮੂਨੇ ਜਾਂਚ ਲਈ ਭੇਜੇ, ਜਿੱਥੇ ਪਹਿਲਾਂ ਤਿੰਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਪਰ ਇਕ ਨੌਜਵਾਨ ਮਗਰੋਂ ਕੋਰੋਨਾ ਪਾਜ਼ੇਟਿਵ ਮਿਲਿਆ। ਦੂਜਾ ਮਾਮਲਾ ਦੋਰਾਹਾ ਦਾ ਹੈ ਅਤੇ ਤੀਜਾ ਏ. ਸੀ. ਪੀ. ਦਾ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਹੈ ਕਿ ਕਈ ਵਾਰ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਰਿਪੋਰਟ ਨੈਗੇਟਿਵ ਆ ਜਾਂਦੀ ਹੈ। ਇਸ ਕਾਰਨ ਅਜਿਹੇ ਮਰੀਜ਼ਾਂ ਦੇ ਨਮੂਨੇ ਦੁਬਾਰਾ ਜਾਂਚ ਲਈ ਭੇਜੇ ਜਾਂਦੇ ਹਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਭਵਨ ਤੱਕ ਪਹੁੰਚਿਆ ਕੋਰੋਨਾ, ਆਈਸੋਲੇਸ਼ਨ 'ਚ ਰਹਿਣਗੇ 125 ਪਰਿਵਾਰ
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਨਾਲ 12 ਨਵੀਆਂ ਮੌਤਾਂ, ਕੁੱਲ ਪੀੜਤ 4 ਹਜ਼ਾਰ ਦੇ ਪਾਰ

 


Babita

Content Editor

Related News