ਅੰਮ੍ਰਿਤਸਰ ''ਚ ਕੋਰੋਨਾ ਵਾਇਰਸ ਦੇ ਦੋ ਹੋਰ ਸ਼ੱਕੀ ਮਰੀਜ਼ ਆਏ ਸਾਹਮਣੇ

Sunday, Mar 15, 2020 - 05:54 PM (IST)

ਅੰਮ੍ਰਿਤਸਰ ''ਚ ਕੋਰੋਨਾ ਵਾਇਰਸ ਦੇ ਦੋ ਹੋਰ ਸ਼ੱਕੀ ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਵਿਚ ਬਣਾਈ ਗਈ ਕੋਰੋਨਾ ਵਾਇਰਸ ਦੀ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਵਾਇਰਸ ਦੋ ਹੋਰ ਸ਼ੱਕੀ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਆਈਸੋਲੇਸ਼ਨ ਵਾਰਡ ਦੇ ਡਾਕਟਰਾਂ ਵਲੋਂ ਮਰੀਜ਼ਾਂ ਦੇ ਸੈਂਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਥਿਤ ਲੈਬੋਰਟਰੀ ਵਿਚ ਭੇਜ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਸੋਮਵਾਰ ਬਾਅਦ ਦੁਪਹਿਰ ਆਵੇਗੀ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਰਹਿਣ ਵਾਲੇ ਦੋਵੇਂ ਵਿਅਕਤੀ ਜਰਮਨੀ ਤੋਂ ਅੰਤਰਰਾਸ਼ਟਰੀ ਰਾਜਾਸੰਸੀ ਹਵਾਈ ਅੱਡੇ 'ਤੇ ਉਤਰੇ ਸਨ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਏਅਰਪੋਰਟ 'ਤੇ ਕੀਤੀ ਗਈ ਸਕਰੀਨਿੰਗ ਦੌਰਾਨ ਉਨ੍ਹਾਂ ਵਿਚ ਕੁਝ ਸ਼ੱਕੀ ਲੱਛਣ ਪਾਏ ਗਏ, ਜਿਸ ਤੋਂ ਬਾਅਦ ਅਹਿਤਿਆਤ ਦੇ ਤੌਰ 'ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਹਸਪਤਲਾ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਦੀ ਰਿਪੋਰਟ ਸੋਮਵਾਰ ਦੁਪਹਿਰ ਆਵੇਗੀ। 

PunjabKesari

ਉਧਰ ਦੂਜੇ ਪਾਸੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ, ਦੀ ਹਾਲਤ ਵਿਚ ਕਾਫੀ ਸੁਧਾਰ ਹੋ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵਲੋਂ ਤਿੰਨ ਦਿਨਾਂ ਬਾਅਦ ਦੋਬਾਰਾ ਉਸ ਦਾ ਟੈਸਟ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਸ ਦੀ ਪਤਨੀ ਅਤੇ 7 ਸਾਲਾ ਬੱਚੇ ਜਿਸ ਦੀ ਰਿਪੋਰਟ ਪਹਿਲਾਂ ਵੀ ਨੈਗਟਿਵ ਆ ਚੁੱਕੀ ਸੀ, ਦਾ ਵੀ ਦੋਬਾਰਾ ਟੈਸਟ ਕਰਵਾਇਆ ਜਾਵੇਗਾ। 

ਇਹ ਵੀ ਪੜ੍ਹੋ : ਮਲੇਸ਼ੀਆ ਤੋਂ ਆ ਰਹੇ ਗੁਰਦਾਸਪੁਰ ਦੇ ਵਿਅਕਤੀ ਦੀ ਫਲਾਈਟ 'ਚ ਮੌਤ      

PunjabKesari

ਕੋਰੋਨਾ ਦਾ ਕਹਿਰ ਜਾਰੀ, ਹੁਣ ਤਕ 5839 ਮੌਤਾਂ
ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 156,766 ਹੋ ਚੁੱਕੇ ਹਨ। ਜਦਕਿ ਐਤਵਾਰ ਸਵੇਰ ਤਕ ਕੋਰੋਨਾਂ ਕਾਰਨ ਮ੍ਰਿਤਕਾਂ ਦੀ 5,839 ਤਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ 156,766 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਇਟਲੀ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧੇ ਹਨ, ਜਿੱਥੇ 175 ਨਵੇਂ ਮਾਮਲੇ ਦੇਖਣ ਨੂੰ ਮਿਲੇ ਜਦਕਿ ਈਰਾਨ ਵਿਚ 97, ਸਪੇਨ ਵਿਚ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਧਰ ਭਾਰਤ ਵਿਚ 2 ਲੋਕਾਂ ਦੀ ਮੌਤ ਦੋ ਬਾਅਦ ਇਸ ਵਾਇਰਸ ਦੇ 105 ਮਾਮਲੇ ਸਾਹਮਣੇ ਆ ਚੁੱਕੇ ਹਨ।ਜਦਕਿ ਪੰਜਾਬ ਵਿਚ ਅਜੇ ਤਕ ਮਹਿਜ਼ ਇਕ ਕੇਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਦਰਬਾਰ ਸਾਹਿਬ ਦੁਆਰ 'ਤੇ ਸਥਿਤ 'ਪਲਾਜ਼ਾ ਬੰਦ'      


author

Gurminder Singh

Content Editor

Related News