ਲੁਧਿਆਣਾ ''ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ

Sunday, May 31, 2020 - 06:38 PM (IST)

ਲੁਧਿਆਣਾ ''ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ

ਲੁਧਿਆਣਾ (ਸਹਿਗਲ) : ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਹਾਨਗਰ ਵਿਚ ਸ਼ਨੀਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 9 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਦੋ ਅੰਡਰ ਟਰਾਇਲ ਸਮੇਤ ਇਕ ਪਰਿਵਾਰ ਦੇ 7 ਮੈਂਬਰ ਸ਼ਾਮਲ ਹਨ । ਇਹ ਮੈਂਬਰ, ਕੱਲ ਜਿਸ ਮਰੀਜ਼ ਦੀ ਮੌਤ ਹੋਈ ਸੀ, ਦੇ ਪਰਿਵਾਰਕ ਮੈਂਬਰ ਹਨ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਹਵਾਲਾਤੀਆਂ ਵਿਚ ਇਕ 34 ਸਾਲਾ ਨੌਜਵਾਨ ਅਤੇ ਇਕ 18 ਸਾਲਾ ਨੌਜਵਾਨ ਸ਼ਾਮਲ ਹੈ, ਜਦਕਿ ਇਕ ਪਰਿਵਾਰ ਦੇ 7 ਮੈਂਬਰਾਂ ਵਿਚ 4 ਮਰਦ ਅਤੇ 3 ਜਨਾਨੀਆਂ ਸ਼ਾਮਲ ਹਨ । ਜਨਾਨੀਆਂ ਦੀ ਉਮਰ 60, 50 ਅਤੇ 29 ਸਾਲ ਹੈ, ਜਦਕਿ ਮਰਦਾਂ ਵਿਚ ਇਕ 11 ਸਾਲਾ ਬੱਚੇ ਸਮੇਤ 26, 37 ਅਤੇ 62 ਸਾਲ ਦੇ ਵਿਅਕਤੀ ਸ਼ਾਮਲ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ ''ਤਾਂਡਵ'', 9 ਨਵੇਂ ਮਾਮਲੇ ਆਏ ਸਾਹਮਣੇ    

ਬੀਤੇ ਦਿਨੀਂ ਜੀ. ਐੱਮ. ਸੀ. ਪਟਿਆਲਾ ਭੇਜੇ ਸੈਂਪਲਾਂ ਵਿਚੋਂ 20 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਸੀ, ਜਿਸ ਵਿਚੋਂ 18 ਨੈਗੇਟਿਵ ਆਏ ਹਨ, ਜਦਕਿ ਦੋ ਅੰਡਰ ਟ੍ਰਾਇਲ ਪਾਜ਼ੇਟਿਵ, 2 ਅੰਡਰ ਟ੍ਰਾਇਲ ਹਵਾਲਾਤੀ ਪਾਜ਼ੇਟਿਵ ਆਏ ਹਨ। ਦੂਜੇ ਪਾਸੇ ਦਯਾਨੰਦ ਹਸਪਤਾਲ ਵਿਚ ਮ੍ਰਿਤਕ ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਟੈਸਟ ਲਏ ਗਏ ਸਨ, ਜਿਨ੍ਹਾਂ ਵਿਚੋਂ ਇਕ ਨੈਗੇਟਿਵ ਅਤੇ 7 ਪਾਜ਼ੇਟਿਵ ਆਏ ਹਨ । ਸਾਰਿਆਂ ਨੂੰ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ਼ ਸ਼ੁਰੂ ਹੋ ਗਿਆ ਹੈ । ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਸਿਹਤ ਵਿਭਾਗ ਵੱਲੋਂ 185 ਦੱਸੀ ਗਈ ਹੈ । ਇਸ ਵਿਚ 9 ਨਵੇਂ ਮਰੀਜ਼ਾਂ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਗਿਣਤੀ 194 ਬਣ ਜਾਂਦੀ ਹੈ । ਸਿਵਲ ਸਰਜਨ ਮੁਤਾਬਕ ਠੀਕ ਹੋ ਕੇ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 149 ਹੋ ਗਈ ਹੈ, ਜਦਕਿ ਇਸ ਮਹਾਮਾਰੀ ਨਾਲ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।

ਇਹ ਵੀ ਪੜ੍ਹੋ : ਪਠਾਨਕੋਟ ''ਚ ਕੋਰੋਨਾ ਦਾ ਵੱਡਾ ਧਮਾਕਾ, 8 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ


author

Gurminder Singh

Content Editor

Related News