ਲੇਡੀ ਡਾਕਟਰ ਸਣੇ ਖਮਾਣੋਂ ਦੇ 12 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਘਰਾਂ ਨੂੰ ਪਰਤੇ
Wednesday, May 20, 2020 - 06:07 PM (IST)

ਖਮਾਣੋਂ (ਅਰੋੜਾ) : ਖਮਾਣੋਂ ਇਲਾਕੇ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਕੋਵਿਡ-19 ਖਿਲਾਫ ਲੜਾਈ ਲੜ ਰਹੇ ਖਮਾਣੋਂ ਸਰਕਾਰੀ ਹਸਪਤਾਲ ਦੀ ਲੇਡੀ ਡਾਕਟਰ ਸਮੇਤ 11 ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਜਦਕਿ ਇਕ ਵਿਅਕਤੀ ਨੂੰ ਗੁਰਦਾਸਪੁਰ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਖਮਾਣੋਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਭਜਨ ਰਾਮ ਨੇ ਦੱਸਿਆ ਕਿ ਫਿਲਹਾਲ ਛੁੱਟੀ ਮਿਲਣ ਉਪਰੰਤ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਨੂੰ 7 ਦਿਨਾਂ ਲਈ ਏਕਾਂਤਵਾਸ 'ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦਾ ਕਹਿਰ, 2 ਸਾਲ ਦੀ ਬੱਚੀ ਆਈ ਪਾਜ਼ੇਟਿਵ, 3 ਮਰੀਜ਼ ਲਾਪਤਾ, ਇਕ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਲੜਾਈ ਨੂੰ ਜਿੱਤਣ ਵਾਲਿਆਂ 'ਚ ਖਮਾਣੋਂ ਹਸਪਤਾਲ ਦੀ ਲੇਡੀ ਡਾਕਟਰ, ਪਿੰਡ ਲਖਣਪੁਰ ਤੋਂ ਇਕ ਮਰੀਜ਼, ਖਮਾਣੋਂ ਦੇ ਵੱਖ-ਵੱਖ ਵਾਰਡਾਂ ਤੋਂ 4 ਮਰੀਜ਼, ਪਿੰਡ ਖੰਟ ਦੇ 4 ਮਰੀਜ਼, ਪਿੰਡ ਸੰਘੋਲ ਤੋਂ 2 ਮਰੀਜ਼ ਸ਼ਾਮਿਲ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲੇ 'ਚ ਕੋਰੋਨਾ ਦੇ ਤਿੰਨ ਹੋਰ ਮਰੀਜ਼ ਆਏ ਸਾਹਮਣੇ, 308 'ਤੇ ਪਹੁੰਚਿਆ ਅੰਕੜਾ