ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ
Tuesday, May 05, 2020 - 12:20 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਐੱਮ.ਕੇ.ਅਰਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਵਾਇਰਸ ਦੇ ਚੱਲਦੇ ਵਿਸ਼ੇਸ਼ ਹੁਕਮ ਜਾਰੀ ਕਰਦੇ ਹੋਏ ਆਦੇਸ਼ ਦਿੱਤੇ ਹਨ ਕਿ ਲਾਕ ਡਾਊਨ ਕਾਰਨ ਦੂਸਰੇ ਸੂਬਿਆਂ ਵਿਚ ਫਸੇ ਪੰਜਾਬ ਦੇ ਲੋਕ ਜੋ ਵਾਪਸ ਹੁਣ ਪਰਤ ਰਹੇ ਰਹੇ ਹਨ, ਉਨ੍ਹਾਂ ਨੂੰ 14 ਤੋਂ 21 ਦਿਨਾਂ ਤੱਕ ਇਕਾਂਤਵਾਸ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਆਪਣੇ ਪੱਧਰ 'ਤੇ ਹੀ ਵਾਪਸ ਆ ਰਹੇ ਹਨ, ਉਹ ਦੀ ਸਹੀ ਢੰਗ ਨਾਲ ਇਕਾਂਤਵਾਸ ਨਹੀਂ ਹੁੰਦੇ ਅਤੇ ਆਪਣੇ ਕੰਮ ਧੰਦੇ 'ਤੇ ਚਲੇ ਜਾਂਦੇ ਹਨ, ਅਜਿਹੀ ਸਥਿਤੀ ਵਿਚ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਬਾਹਰ ਤੋਂ ਆਉਣ ਵਾਲੇ ਅਜਿਹੇ ਲੋਕਾਂ ਨੂੰ ਜ਼ਿਲੇ ਵਿਚ 14 ਦਿਨਾਂ ਤੱਕ ਕਿਸੇ ਜਿੰਮੀਦਾਰ ਜਾਂ ਠੇਕੇਦਾਰ ਵਲੋਂ ਕੋਈ ਕੰਮ ਨਹੀਂ ਦਿੱਤਾ ਜਾਵੇਗਾ, ਉਲੰਘਣਾ ਕਰਨ ਦੀ ਸੂਰਤ ਵਿਚ ਉਸ ਵਿਰੁੱਧ ਨੈਸ਼ਨਲ ਡਿਜ਼ਾਸਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।