ਕੋਰੋਨਾ ਦਾ ਅਸਰ, ਬੀਮਾਰੀ ਨਾਲ ਨਹੀਂ ਬੀਮਾਰਾਂ ਨਾਲ ਲੜਨ ਲੱਗੇ ਪਿੰਡਾਂ ਦੇ ਲੋਕ

Sunday, May 03, 2020 - 12:42 PM (IST)

ਕੋਰੋਨਾ ਦਾ ਅਸਰ, ਬੀਮਾਰੀ ਨਾਲ ਨਹੀਂ ਬੀਮਾਰਾਂ ਨਾਲ ਲੜਨ ਲੱਗੇ ਪਿੰਡਾਂ ਦੇ ਲੋਕ

ਪਾਤੜਾਂ (ਮਾਨ): ਸ੍ਰੀ ਹਜ਼ੂਰ ਸਾਹਿਬ ਤੋਂ ਬੱਸਾਂ ਰਾਹੀਂ ਪੰਜਾਬ ਆਏ ਪਿੰਡ ਡਰੋਲੀ ਦੇ ਇਕ ਵਿਅਕਤੀ ਦਾ ਪਰਿਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਕਿਉਂਕਿ ਇਸ ਬਾਰੇ ਸਿੱਧਾ ਪਿੰਡ ਆਪਣੇ ਘਰ ਆਉਣ ਦੀ ਝੂਠੀ ਅਫਵਾਹ ਫੈਲ ਜਾਣ ਉਪਰੰਤ ਸਥਾਨਕ ਲੋਕਾਂ ਵਲੋਂ ਉਸ ਦੇ ਪਰਿਵਾਰ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਦੁੱਧ, ਸਬਜ਼ੀ ,ਰਾਸ਼ਨ ਅਤੇ ਹੋਰ ਰੋਜਮਾਰਾ ਲੋੜਾਂ ਦਾ ਸਾਮਾਨ ਦੇਣ ਤੋਂ ਪਿੰਡ ਵਾਸੀ ਪਿੱਛੇ ਹਟ ਗਏ ਹਨ ।ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਦੀ ਖਬਰ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਉਸ ਦੇ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਉਕਤ ਵਿਅਕਤੀ ਦੀ ਪਤਨੀ,ਮਾਤਾ ਅਤੇ ਪਿਤਾ ਸਮੇਤ ਬੱਚਿਆਂ-ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਝੂਠੀ ਅਫਵਾਹ ਫੈਲਾਈ ਹੈ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਮਨਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਤੋਂ ਝੂਠੀ ਅਨਾਊਂਸਮੈਂਟ ਕਰਵਾ ਦਿੱਤੀ ਕਿ ਮਨਜੀਤ ਸਿੱਧਾ ਘਰ ਆਇਆ ਹੈ, ਜਿਸ ਕਾਰਨ ਸਾਨੂੰ ਕਾਫੀ ਠੇਸ ਪਹੁੰਚੀ ਹੈ,ਸਾਡਾ ਪਰਿਵਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਸਾਨੂੰ ਬੇ-ਵਜ੍ਹਾ ਲੋਕਾਂ ਦੇ ਫੋਨ ਸੁਣਨੇ ਪੈ ਰਹੇ ਹਨ।ਦਲਜੀਤ ਕੌਰ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਪਟਿਆਲਾ ਆਉਣ ਉਪਰੰਤ ਉਨ੍ਹਾਂ ਦਾ ਕੋਰੋਨਾ ਟੈਸਟ ਲਿਆ ਗਿਆ ਜੋ ਨੈਗੇਟਿਵ ਆਇਆ ਹੈ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਸਾਰੇ ਫੋਨ ਨੰਬਰ ਅਤੇ ਪਤਾ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਸਾਡੇ ਪਰਿਵਾਰ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਇਆ ਹੈ।ਪਿੰਡ ਦੇ ਸਰਪੰਚ ਸੁੱਖਾ ਸਿੰਘ ਰਾੜਾ ਨੇ ਕਿਹਾ ਕਿ ਲੜਕਾ ਬਿਲਕੁੱਲ ਠੀਕ ਠਾਕ ਹੈ ਅਤੇ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ ਪਟਿਆਲਾ ਵਿਖੇ ੲਏਕਾਂਤਵਾਸ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਪੰਚਾਇਤ ਮੈਂਬਰ ਨੇ ਇਹ ਅਨਾਊਂਸਮੈਂਟ ਨਹੀਂ ਕਰਵਾਈ ਪਰ ਜਿਸ ਵਿਅਕਤੀ ਨੇ ਵੀ ਇਹ ਕੰਮ ਕੀਤਾ ਹੈ ਬਹੁਤ ਹੀ ਗਲਤ ਵਰਤਾਰਾ ਹੈ। ਅਸੀਂ ਪਰਿਵਾਰ ਨਾਲ ਖੜ੍ਹੇ ਹਾਂ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਪਿੰਡ ਦੇ ਇਕ ਵਿਅਕਤੀ ਦੇ ਕਹਿਣ ਤੇ ਆਮ ਵਾਂਗ ਇਹ ਅਨਾਉਸਮੈਂਟ ਕੀਤੀ ਸੀ।


author

Shyna

Content Editor

Related News