ਗੁਰਬਤ ਦਾ ਮਾਰਿਆ ਪਰਿਵਾਰ ਕੋਰੋਨਾ ਨਾਲ ਲੜਨ ਤੋਂ ਪਹਿਲਾਂ ਸਮਾਜ ਦੇ ਬਾਈਕਾਟ ਅੱਗੇ ਹਾਰਿਆ

Wednesday, Apr 29, 2020 - 08:14 PM (IST)

ਗੁਰਬਤ ਦਾ ਮਾਰਿਆ ਪਰਿਵਾਰ ਕੋਰੋਨਾ ਨਾਲ ਲੜਨ ਤੋਂ ਪਹਿਲਾਂ ਸਮਾਜ ਦੇ ਬਾਈਕਾਟ ਅੱਗੇ ਹਾਰਿਆ

ਸਮਰਾਲਾ (ਗਰਗ) : ਕੋਰੋਨਾ ਸੰਕਟ ਵਿਚ ਦਮ ਤੋੜ ਰਹੀ ਇਨਸਾਨੀਅਤ ਦੀ ਇਕ ਦੁੱਖ ਭਰੀ ਦਾਸਤਾਨ ਇਥੇ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕੋਰੋਨਾ ਵਾਇਰਸ ਦੇ ਸ਼ੱਕ ਕਾਰਨ ਇਕਾਂਤਵਾਸ ਕੀਤੇ ਇਕ ਗਰੀਬ ਪਰਿਵਾਰ ਦੇ ਪੰਜ ਜੀਆਂ 'ਤੇ ਲੋਕਾਂ ਵੱਲੋਂ ਕੀਤੇ ਉਨ੍ਹਾਂ ਦੇ ਅਣਐਲਾਨੇ ਸਮਾਜਿਕ ਬਾਈਕਾਟ ਕਾਰਨ ਦੁੱਖਾਂ ਦਾ ਪਹਾੜ ਟੁੱਟ ਪਿਆ। ਗੁਰਬਤ ਨਾਲ ਲੜ ਰਹੇ ਇਸ ਪਰਿਵਾਰ ਵਿਚ ਬਜ਼ੁਰਗ ਮਾਂ-ਬਾਪ ਉਨ੍ਹਾਂ ਦਾ ਪੁੱਤ, ਪੋਤਾ ਅਤੇ ਗਰਭਵਤੀ ਨੂੰਹ ਸ਼ਾਮਲ ਹੈ, ਨੂੰ ਦੋ ਦਿਨ ਤੋਂ ਭੁੱਖੇ ਹੋਣ ਦੇ ਬਾਵਜੂਦ ਗੁਆਂਢੀਆਂ 'ਚੋਂ ਕਿਸੇ ਨੇ ਵੀ ਅੰਨ ਦਾ ਇਕ ਦਾਣਾ ਨਹੀਂ ਦਿੱਤਾ। ਮੁਸੀਬਤ ਵਿਚ ਘਿਰੇ ਇਸ ਪਰਿਵਾਰ ਦੇ ਘਰ ਵਿਚ ਲੱਗੇ ਕਈ ਦਹਾਕੇ ਪੁਰਾਣੇ ਨਲਕੇ ਦੇ ਵੀ ਅਚਾਨਕ ਖ਼ਰਾਬ ਹੋਣ 'ਤੇ ਕੋਈ ਗੁਆਂਢੀ ਉਨ੍ਹਾਂ ਨੂੰ ਪੀਣ ਲਈ ਪਾਣੀ ਦੇਣ ਲਈ ਵੀ ਰਾਜ਼ੀ ਨਹੀਂ ਹੋਇਆ। ਕੋਰੋਨਾ ਵਾਇਰਸ ਤੋਂ ਡਰਦੇ ਹੋਏ ਦੋਜੀ ਦੁੱਧ ਬੰਦ ਕਰ ਗਿਆ ਅਤੇ ਪਰਿਵਾਰ ਦਾ ਕੋਈ ਜੀਅ ਖਾਣ ਲਈ ਕੁਝ ਲਿਆਉਣ ਲਈ ਬਾਹਰ ਨਿਕਲਦਾ ਤਾਂ ਗੁਆਂਢੀ ਉਸ ਨੂੰ ਬਾਹਰ ਨਾ ਨਿਕਲਣ ਦਿੰਦੇ। ਅਜਿਹੀ ਹਾਲਤ 'ਚ ਇਸ ਪਰਿਵਾਰ ਨੂੰ ਕੋਰੋਨਾ ਨਾਲੋਂ ਵੱਧ ਲੋਕਾਂ ਦੇ ਸਮਾਜਿਕ ਬਾਈਕਾਟ ਨਾਲ ਲੜਨਾ ਔਖਾ ਹੋ ਗਿਆ। ਦੁੱਖਾਂ ਵਿਚ ਘਿਰੇ ਇਸ ਪਰਿਵਾਰ ਦੀ ਮੁਹੱਲੇ ਦੇ ਕਿਸੇ ਮੋਹਤਬਰ ਵਿਅਕਤੀ ਨੇ ਕੋਈ ਸਾਰ ਨਾ ਲਈ, ਜਿਸ ਕਰਕੇ ਉਨ੍ਹਾਂ ਤੱਕ ਕੋਈ ਸਰਕਾਰੀ ਰਾਹਤ ਵੀ ਨਹੀਂ ਪਹੁੰਚ ਸਕੀ।

ਇਹ ਵੀ ਪੜ੍ਹੋ : ਗੁਆਂਢ 'ਚ ਰਹਿੰਦੇ ਮੁੰਡੇ ਨੇ ਕੰਧ 'ਤੇ ਲਿਖੇ ਮਾੜੇ ਸ਼ਬਦ, ਦੁਖੀ ਹੋ ਕੁੜੀ ਨੇ ਚੁੱਕਿਆ ਖੌਫਨਾਕ ਕਦਮ 

ਜਾਣਕਾਰੀ ਅਨੁਸਾਰ ਸ਼ਹਿਰ ਦੇ ਬੌਂਦਲ ਰੋਡ 'ਤੇ ਰਹਿੰਦੇ ਇਸ ਪਰਿਵਾਰ ਦੇ ਦੋ ਵਿਅਕਤੀ ਕਪੜੇ ਦੀ ਫੇਰੀ ਲਗਾਉਣ ਲਈ ਬਠਿੰਡਾ ਇਲਾਕੇ ਵਿਚ ਗਏ ਹੋਏ ਸਨ ਅਤੇ ਕਰਫਿਊ ਕਰਕੇ ਇਹ ਦੋਵੇਂ ਜਣੇ ਉੱਥੇ ਹੀ ਫਸ ਗਏ। ਕੁਝ ਦਿਨ ਪਹਿਲਾਂ ਕਿਸੇ ਤਰ੍ਹਾਂ ਇਹ ਵਾਪਸ ਪਰਤ ਆਏ ਅਤੇ ਜਿਵੇਂ ਹੀ ਸਿਹਤ ਵਿਭਾਗ ਨੂੰ ਇਨ੍ਹਾਂ ਦੇ ਪਰਤਣ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ। ਸਿਹਤ ਜਾਂਚ ਉਪਰੰਤ ਪੂਰੇ ਪਰਿਵਾਰ ਨੂੰ 14 ਦਿਨਾਂ ਲਈ ਇਕਾਂਤਵਾਸ ਕਰਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਸਿਹਤ ਵਿਭਾਗ ਨੇ ਲਾਲ ਸਟਿੱਕਰ ਲਗਾ ਦਿੱਤਾ। ਆਸ-ਪਾਸ ਦੇ ਲੋਕ ਇਸ ਗੱਲ ਨੂੰ ਲੈ ਕੇ ਕਾਫੀ ਡਰ ਗਏ। ਘਰ 'ਚ ਰਾਸ਼ਨ ਮੁੱਕਿਆ ਤਾਂ ਕਿਸੇ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਘਰ 'ਚ ਲੱਗਾ ਨਲਕਾ ਖ਼ਰਾਬ ਹੋਣ 'ਤੇ ਗੁਆਂਢੀ ਛੱਤ ਉੱਤੋਂ ਦੀ ਪਾਈਪ ਸੁੱਟ ਕੇ ਪੀਣ ਲਈ ਪਾਣੀ ਦੇਣ ਲਈ ਵੀ ਨਹੀਂ ਮੰਨੇ।

ਇਹ ਵੀ ਪੜ੍ਹੋ : ਦੁਬਈ 'ਚ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਪਰਿਵਾਰ ਨੂੰ ਲਾਸ਼ ਦੇਣ ਤੋਂ ਕੀਤਾ ਇਨਕਾਰ

ਜਦੋਂ ਕਿਸੇ ਨੇ ਦੁੱਖਾਂ ਵਿਚ ਘਿਰੇ ਇਸ ਪਰਿਵਾਰ ਦੀ ਜਾਣਕਾਰੀ ਲੋਕ ਸੇਵਾ ਮਿਸ਼ਨ ਦੇ ਮੈਂਬਰਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਫੋਨ 'ਤੇ ਇਸ ਪਰਿਵਾਰ ਨਾਲ ਜਦ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹ ਪਰਿਵਾਰ ਤਾਂ ਭੁੱਖ ਦੇ ਨਾਲ-ਨਾਲ ਪਾਣੀ ਤੋਂ ਵੀ ਪਿਆਸਾ ਹੈ। ਸੰਸਥਾ ਦੇ ਆਗੂ ਤੁਰੰਤ ਕੁਝ ਰਾਸ਼ਨ ਲੈ ਕੇ ਇਨ੍ਹਾਂ ਦੇ ਘਰ ਦੇ ਦਰਵਾਜ਼ੇ ਉੱਤੇ ਰੱਖ ਆਏ। ਸੰਸਥਾ ਦੀ ਅਪੀਲ 'ਤੇ ਵੀ ਉਨ੍ਹਾਂ ਦਾ ਕੋਈ ਗੁਆਂਢੀ ਜਦੋਂ ਉਨ੍ਹਾਂ ਨੂੰ ਪਾਈਪ ਰਾਹੀਂ ਪੀਣ ਲਈ ਪਾਣੀ ਦੇਣ ਲਈ ਨਹੀਂ ਮੰਨਿਆ ਤਾਂ ਪੈਕਿੰਗ ਗਲਾਸ ਵਾਲਾ ਪਾਣੀ ਇਸ ਤਿਹਾਹੇ ਪਰਿਵਾਰ ਲਈ ਭੇਜਿਆ ਗਿਆ।ਲੋਕ ਸੇਵਾ ਮਿਸ਼ਨ ਦੇ ਮੁੱਖੀ ਰਾਮਦਾਸ ਬੰਗੜ ਨੇ ਦੱਸਿਆ ਕਿ ਬੜੀ ਮੁਸ਼ਕਲ ਇਸ ਪੀੜਤ ਪਰਿਵਾਰ ਦੇ ਨੇੜੇ ਦੇ ਇਕ ਦੁਕਾਨਦਾਰ ਨੂੰ ਪਾਣੀ ਦੇਣ ਲਈ ਮਨਾਇਆ ਗਿਆ ਅਤੇ ਉਸ ਲਈ ਸੰਸਥਾ ਵੱਲੋਂ 60 ਫੁੱਟ ਪਾਈਪ ਦਾ ਪ੍ਰਬੰਧ ਕਰਦੇ ਹੋਏ ਇਸ ਪਰਿਵਾਰ ਤੱਕ ਉਨ੍ਹਾਂ ਦੇ ਪੀਣ ਲਈ ਪਾਣੀ ਭੇਜਿਆ ਗਿਆ।

ਇਹ ਵੀ ਪੜ੍ਹੋ : ਵੱਡੀ ਖਬਰ : ਮਰਹੂਮ ਏ. ਸੀ. ਪੀ. ਦੇ ਗੰਨਮੈਨ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ਆਈ ਨੈਗੇਟਿਵ


author

Gurminder Singh

Content Editor

Related News