ਵੱਡੀ ਖਬਰ, ਕੇਂਦਰ ਦੀ ਕੋਰੋਨਾ ਮਰੀਜ਼ਾਂ ''ਤੇ ਬਣਾਈ ਡਿਸਚਾਰਜ ਪਾਲਿਸੀ ਪੰਜਾਬ ''ਚ ਲਾਗੂ
Friday, May 15, 2020 - 07:55 PM (IST)
ਅੰਮ੍ਰਿਤਸਰ (ਦਲਜੀਤ) : ਕੇਂਦਰ ਸਰਾਰ ਦੀ ਕੋਰੋਨਾ ਵਾਇਰਸ ਸੰਬੰਧੀ ਡਿਸਚਾਰਜ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਆਖਿਰਕਾਰ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਲਾਗੂ ਕਰ ਦਿੱਤੀ ਹੈ। ਉਸੇ ਅਨੁਸਾਰ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਾਂ ਉਨ੍ਹਾਂ ਵਿਚ ਕੋਈ ਕੋਰੋਨਾ ਵਾਇਰਸ ਦਾ ਲੱਛਣ ਨਹੀਂ ਪਾਇਆ ਗਿਆ ਤਾਂ ਉਨ੍ਹਾਂ ਨੂੰ ਹੁਣ ਤੁਰੰਤ ਛੁੱਟੀ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਕਤ ਮਰੀਜ਼ਾਂ ਨੂੰ 14 ਦਿਨਾਂ ਲਈ ਘਰਾਂ ਵਿਚ ਹੀ ਕੁਆਰੰਟਾਈਨ ਹੋਣ ਦੀ ਹਿਦਾਇਤ ਦਿੱਤੀ ਜਾਵੇਗੀ। ਪੰਜਾਬ ਵਿਚ 200 ਤੋਂ ਵੱਧ ਮਰੀਜ਼ਾਂ ਨੂੰ ਇਸ ਪਾਲਿਸੀ ਦੇ ਤਹਿਤ ਘਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹ ਲੋਕ 14 ਦਿਨਾਂ ਲਈ ਘਰਾਂ ਵਿਚ ਹੀ ਕੁਆਰੰਟਾਈਨ ਰਹਿਣਗੇ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ, ਜ਼ਿਲਾ ਪਠਾਨਕੋਟ ਦੇ ਤਿੰਨ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ
ਇਥੇ ਇਹ ਵੀ ਦੱਸਣਯੋਗ ਹੈ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓ. ਪੀ. ਸੋਨੀ ਨੇ ਸਿਹਤ ਵਿਭਾਗ 'ਤੇ ਜ਼ੋਰ ਪਾਇਆ ਸੀ ਕਿ ਜੇਕਰ ਭਾਰਤ ਸਰਕਾਰ ਦੀ ਇਹ ਪਾਲਿਸੀ ਦੂਜੇ ਸੂਬਿਆਂ ਵਿਚ ਲਾਗੂ ਕੀਤੀ ਜਾ ਸਕਦੀ ਹੈ ਤਾਂ ਇਸ ਨੂੰ ਪੰਜਾਬ ਵਿਚ ਲਾਗੂ ਕਰਨਾ ਚਾਹੀਦਾ ਹੈ, ਜਿਸ ਨਾਲ ਮਰੀਜ਼ਾਂ ਨੂੰ ਵੀ ਲਾਭ ਮਿਲੇਗਾ। ਇਹ ਵੀ ਦੇਖਣ ਵਿਚ ਆਇਆ ਸੀ ਕਿ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਹਸਪਤਾਲ ਦੀ ਆਬੋ ਹਵਾ ਵਿਚ ਵੀ ਕੋਰੋਨਾ ਦੀ ਮਾਤਰਾ ਵਧੀ ਸੀ, ਲਿਹਾਜ਼ਾ ਹੁਣ ਇਸ ਪਾਲਿਸੀ ਦੇ ਲਾਗੂ ਹੋਣ ਨਾਲ ਇਸ ਵਿਚ ਵੀ ਸੁਧਾਰ ਆਏਗਾ। ਇਸ ਪਾਲਿਸੀ ਦੇ ਲਾਗੂ ਹੋਣ ਜਿੱਥੇ ਮਰੀਜ਼ਾਂ ਨੂੰ ਫਾਇਦਾ ਹੋਵੇਗਾ, ਉਥੇ ਹੀ ਡਾਕਟਰਾਂ ਨੇ ਵੀ ਕੁਝ ਰਾਹਤ ਮਹਿਸੂਸ ਕੀਤੀ ਹੈ।
ਇਹ ਵੀ ਪੜ੍ਹੋ : ਤਰਨਤਾਰਨ : ਹਜ਼ੂਰ ਸਾਹਿਬ ਤੋਂ ਆਏ ਚਾਰ ਸ਼ਰਧਾਲੂ ਕੋਰੋਨਾ ਨੂੰ ਹਰਾ ਘਰਾਂ ਨੂੰ ਪਰਤੇ