ਸਰਕਾਰੀ ਸੈਂਟਰਾਂ ’ਚ ਅੱਜ ਤੋਂ ਮੁਫ਼ਤ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ

Friday, Jul 15, 2022 - 11:23 AM (IST)

ਸਰਕਾਰੀ ਸੈਂਟਰਾਂ ’ਚ ਅੱਜ ਤੋਂ ਮੁਫ਼ਤ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ

ਜਲੰਧਰ— ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਡਰਾਈਵ ’ਚ ਸ਼ੁੱਕਰਵਾਰ ਤੋਂ ਯਾਨੀ ਕਿ ਅੱਜ ਤੋਂ ਜਲੰਧਰ ਦੇ ਸਾਰੇ ਸਰਕਾਰੀ ਵੈਕਸੀਨੇਸ਼ਨ ਸੈਂਟਰਾਂ ’ਚ 18 ਤੋਂ 59 ਸਾਲ ਦੇ ਲੋਕਾਂ ਨੂੰ ਬੂਸਟਰ ਡੋਜ਼ ਵੀ ਲੱਗਣੀ ਸ਼ੁਰੂ ਹੋ ਗਈ ਹੈ। ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨਾਲ ਵੀਡੀਓ ਕਾਨਫ਼ਰੰਸਿੰਗ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਵੈਕਸੀਨੇਸ਼ਨ ਡਰਾਈਵ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ ਹੋਏ ਹਨ। ਹਾਲਾਂਕਿ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਸ਼ਾਮ ਤੱਕ ਕਿਸੇ ਵੀ ਤਰ੍ਹਾਂ ਦੀ ਚੰਡੀਗੜ੍ਹ ਤੋਂ ਕੋਈ ਗਾਈਡਲਾਈਨ ਜਾਰੀ ਨਹੀਂ ਹੋਈ ਹੈ ਪਰ ਵੈਕਸੀਨੇਸ਼ਨ ਦੀ ਤੀਜੀ ਡੋਜ਼ ਲਈ ਨਿਰਦੇਸ਼ ਜਾਰੀ ਹੋਏ ਹਨ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਹੁਣ ਉਸ ਵਿਅਕਤੀ ਨੂੰ ਵੈਕਸੀਨੇਸ਼ਨ ਦੀ ਤੀਜੀ ਬੂਸਟਰ ਡੋਜ਼ ਲੱਗੇਗੀ, ਜਿਸ ਦੀ ਦੂਜੀ ਡੋਜ਼ ਦਾ ਸਮਾਂ 6 ਮਹੀਨੇ ਪੂਰਾ ਹੋ ਚੁੱਕਾ ਹੈ। ਵੈਕਸੀਨੇਸ਼ਨ ਲਈ ਵੱਖ ਤੋਂ ਪਛਾਣ ਪੱਤਰ ਜਾਂ ਦਸਤਾਵੇਜ਼ ਦੀ ਲੋੜ ਨਹੀਂ ਹੋਵੇਗੀ। ਵੀਰਵਾਰ ਨੂੰ ਜ਼ਿਲ੍ਹੇ ’ਚ 1419 ਲੋਕਾਂ ਨੂੰ ਵੈਕਸੀਨ ਲੱਗੀ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਪੋਰਟਲ ’ਤੇ ਜੇਕਰ ਐਂਟਰੀ ਨਹੀਂ ਹੋਵੇਗੀ ਤਾਂ ਵੀ ਵਿਭਾਗ ਦੇ ਕਰਮਚਾਰੀ ਲਿਖ਼ਤੀ ਰੂਪ ’ਚ ਐਂਟਰੀ ਜ਼ਰੂਰ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 5 ਲੱਖ ਤੋਂ ਵੱਧ ਲੋਕਾਂ ਦੀ ਬੂਸਟਰ ਡੋਜ਼ ਪੈਂਡਿੰਗ ਹੈ। 

ਡੋਜ਼ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ 
ਵੈਕਸੀਨ ਕੋਈ ਵੀ ਹੋਵੇ, ਦੂਜੀ ਡੋਜ਼ ਲੱਗੇ 6 ਮਹੀਨੇ ਹੋਣੇ ਚਾਹੀਦੇ ਹਨ। 
ਸਿਰਫ਼ 18 ਤੋਂ ਵੱਧ ਉਮਰ ਦੇ ਲੋਕਾਂ ਨੂੰ ਫਰੀ ’ਚ ਬੂਸਟਰ ਡੋਜ਼ ਲੱਗੇਗੀ। 
ਸੈਂਟਰ ’ਚ ਸਿਰਫ਼ ਮੋਬਾਇਲ ਨੰਬਰ ਅਤੇ ਦੂਜੀ ਡੋਜ਼ ਦਾ ਸਰਟੀਫਿਕੇਟ ਵਿਖਾਉਣਾ ਹੋਵੇਗਾ। 
ਪ੍ਰਾਈਵੇਟ ਹਸਪਤਾਲ ’ਚ ਤੀਜੀ ਡੋਜ਼ ਲਈ ਪੈਸੇ ਦੇਣੇ ਪੈਣਗੇ। 
ੋਮੋਬਾਇਲ ’ਤੇ ਤੀਜੀ ਡੋਜ਼ ਦਾ ਮੈਸੇਜ ਨਹੀਂ ਆਉਂਦਾ, ਤਾਂ ਵੀ ਸੈਂਟਰ ’ਚ ਵੈਕਸੀਨ ਲਗਵਾ ਸਕਦੇ ਹੋ। 
ਸਿਵਲ ਹਸਪਤਾਲ, ਸੀ. ਐੱਚ. ਸੀ. ਬਸਤੀ ਗੁਜ਼ਾਂ, ਪੀ. ਏ. ਪੀ, ਐੱਸ. ਡੀ. ਐੱਚ. ਨਕੋਦਰ, ਫਿਲੌਰ, ਸੀ. ਐੱਚ. ਸੀ ਸ਼ਾਹਕੋਟ, ਦਾਦਾ ਕਾਲੋਨੀ, ਗੜ੍ਹਾ, ਖੁਰਲਾ ਕਿੰਗਰਾ, ਮਲਸੀਆਂ ਅਤੇ ਹੋਰ ਬਲਾਕਾਂ ’ਤੇ ਵੈਕਸੀਨ ਸਵੇਰੇ 8 ਤੋਂ 2 ਵਜੇ ਤੱਕ ਲੱਗੇਗੀ। 

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News