ਕੁਰਾਲੀ ਦੇ ਪਿੰਡ ਨਗਲੀਆਂ ਵਿਖੇ ਲਾਇਆ ਗਿਆ ਵੈਕਸੀਨੇਸ਼ਨ ਕੈਂਪ, ਲੋਕਾਂ ਨੇ ਲਵਾਈ ਵੈਕਸੀਨ

Wednesday, Jun 02, 2021 - 03:07 PM (IST)

ਕੁਰਾਲੀ ਦੇ ਪਿੰਡ ਨਗਲੀਆਂ ਵਿਖੇ ਲਾਇਆ ਗਿਆ ਵੈਕਸੀਨੇਸ਼ਨ ਕੈਂਪ, ਲੋਕਾਂ ਨੇ ਲਵਾਈ ਵੈਕਸੀਨ

ਕੁਰਾਲੀ (ਪਰਦੀਪ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਕੁਰਾਲੀ ਦੇ ਪਿੰਡ ਨਗਲੀਆਂ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੰਚਾਇਤ ਮੈਂਬਰਾਂ ਤੇ ਪਿੰਡ ਦੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਬੂਥਗੜ੍ਹ ਦੇ ਮੁਲਾਜ਼ਮਾਂ ਵੱਲੋਂ ਕੋਰੋਨਾ ਵੈਕਸੀਨ ਲਾਈ ਗਈ। ਇਸ ਮੌਕੇ ਸਿਹਤ ਮੰਤਰਾਲੇ ਦੇ ਮਹਿਕਮੇ ਤੇ ਸਟਾਫ਼  ਡਾ. ਪ੍ਰਿਯੰਕਾ  ਏ. ਐੱਮ .ਓ, ਏ .ਐਨ. ਐਮ. ਹਰਪ੍ਰੀਤ ਕੌਰ, ਏ. ਐਨ. ਐਮ ਸੰਦੀਪ ਕੌਰ, ਆਸ਼ਾ ਵਰਕਰ  ਸਰਬਜੀਤ ਕੌਰ, ਆਸ਼ਾ ਵਰਕਰ ਜਸਵਿੰਦਰ ਕੌਰ ਵੀ ਹਾਜ਼ਰ ਸਨ। ਪਿੰਡ ਨਗਲੀਆਂ ਦੇ ਸਰਪੰਚ ਗੁਰਪਾਲ ਕੌਰ ਦੀ ਦੇਖ-ਰੇਖ ਹੇਠ ਪਿੰਡ ਵਿੱਚ ਲਗਵਾਏ ਇਸ ਵੈਕਸੀਨ ਕੈਂਪ ਦੌਰਾਨ ਰਣਜੀਤ ਸਿੰਘ ਨਗਲੀਆਂ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਰਨੈਲ ਸਿੰਘ, ਜਗਜੀਤ ਸਿੰਘ, ਕੁਲਵੰਤ ਕੌਰ, ਨਿਰਮਲ ਕੌਰ, ਚੰਦ ਸਿੰਘ ਸਮੇਤ ਤਕਰੀਬਨ 100 ਵਿਅਕਤੀਆਂ ਵੱਲੋਂ ਕੋਰੋਨਾ ਵੈਕਸੀਨ ਲਗਵਾਈ ਗਈ। ਇਸ ਮੌਕੇ ਅਮਰਜੀਤ ਕੌਰ, ਪੰਚ   ਸਰਬਜੀਤ ਕੌਰ, ਸੰਤ ਸਿੰਘ, ਪੰਚ ਮਨਦੀਪ ਸਿੰਘ, ਸ਼ਿੰਗਾਰਾ ਸਿੰਘ ਚੌਂਕੀਦਾਰ, ਜੰਗੀ ਸਿੰਘ,  ਹਰਦੇਵ ਸਿੰਘ ਫ਼ੌਜੀ ਆਦਿ ਪਿੰਡ ਦੇ ਵਿਅਕਤੀ ਹਾਜ਼ਰ ਸਨ।
 


author

Babita

Content Editor

Related News