ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ ਬਾਹਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਏ ਸਾਈਨ ਬੋਰਡ

Friday, Mar 20, 2020 - 11:39 PM (IST)

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਵਾਇਰਸ ਸਬੰਧੀ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਵਾਇਰਸ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕੋਰੋਨਾ ਵਾਇਰਸ ਦਾ ਖਤਰਾ ਇਸ ਵੇਲੇ ਵਧਦਾ ਹੀ ਜਾ ਰਿਹਾ ਹੈ ਅਤੇ ਜਿਹੜੇ ਲੋਕ ਇਸ ਵਾਇਰਸ ਨਾਲ ਪੀੜਤ ਹੋ ਚੁਕੇ ਹਨ। ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਜਾ ਰਿਹਾ ਹੈ। ਅਜਿਹੇ 'ਚ ਹੀ ਪ੍ਰਸ਼ਾਸਨ ਵਲੋਂ ਚੌਕਸੀ ਵਰਤਦਿਆਂ ਹੋਇਆ ਵਾਇਰਸ ਨਾਲ ਪੀੜਤ ਲੋਕਾਂ ਦੇ ਘਰ ਦੇ ਬਾਹਰ ਲੋਕਾਂ ਨੂੰ ਦੱਸਣ ਲਈ ਸਾਈਨ ਬੋਰਡ ਲਾਏ ਗਏ ਹਨ ਤਾਂ ਜੋ ਇਸ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਜਿਥੇ ਦੁਨੀਆ ਭਰ 'ਚ ਇਸ ਵਾਇਰਸ ਸਬੰਧੀ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਥੇ ਹੀ ਚੰਡੀਗੜ੍ਹ 'ਚ ਹੁਣ ਤਕ ਕੋਰੋਨਾ ਦੇ 5 ਮਾਮਲੇ ਸਾਹਮਣੇ ਆ ਚੁਕੇ ਹਨ। ਜਿਸ ਦੌਰਾਨ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਯੂ. ਕੇ. ਤੋਂ ਪਰਤੀ ਲੜਕੀ, ਉਸ ਦੀ ਮਾਂ, ਭਰਾ ਤੇ ਕੁਕ ਕੋਰੋਨਾ ਪਾਜ਼ੇਟਿਵ ਪਾਏ ਗਏ, ਹਾਲਾਂਕਿ ਮਹਿਲਾ ਦਾ ਪਿਤਾ ਤੇ ਡਰਾਈਵਰ ਫਿਲਹਾਲ ਨੈਗੇਟਿਵ ਹਨ ਪਰ ਡਰਾਈਵਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜੇ ਗਏ ਹਨ। ਉਥੇ ਹੀ ਯੂ. ਕੇ. ਤੋਂ ਪਰਤੀ ਇਕ ਦੂਜੀ ਮਹਿਲਾ 'ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ।

ਸ਼ਹਿਰ 'ਚ ਧਾਰਾ 144 ਲਾਗੂ
ਉਥੇ ਹੀ ਸ਼ਹਿਰ 'ਚ 5 ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਹਾ ਗਿਆ ਹੈ ਕਿ ਹੋਮ ਕੰਨਵਰਨੇਟਾਈਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਪੀ. ਸੀ. ਐਸ. ਅਤੇ ਐਡੀਸ਼ਨਲ ਕਮਿਸ਼ਨਰ (ਐਮ. ਸੀ.) ਅਨਿਲ ਗਰਗ ਨੂੰ ਸੰਪਰਕ ਟਰੇਸਿੰਗ ਅਤੇ ਹੋਮ ਕੰਵਰਨਟਾਈਨ ਇਨਫੋਰਸ ਕਰਨ ਦਾ ਨੋਡਲ ਅਫਸਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਜੋ ਵੀ ਇਸ ਦੀ ਪਾਲਣਾ ਨਹੀਂ ਕਰਦਾ, ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 144 ਅਧੀਨ ਕਾਰਵਾਈ ਕੀਤੀ ਜਾਵੇਗੀ।


Deepak Kumar

Content Editor

Related News