ਪਾਤੜਾਂ ''ਚ ਵੱਧ ਰਿਹੈ ਕੋਰੋਨਾ, ਹੁਣ ਫੈਕਟਰੀ ਮਜ਼ਦੂਰ ਦੀ ਰਿਪੋਰਟ ਆਈ ਪਾਜ਼ੇਟਿਵ

06/28/2020 10:54:12 AM

ਪਾਤੜਾਂ (ਅਡਵਾਨੀ) : ਪਾਤੜਾਂ ਸਬ ਡਵੀਜ਼ਨ ਅੰਦਰ ਕੋਰੋਨਾ ਬੀਮਾਰੀ ਆਪਣੇ ਪੈਰ ਪਸਾਰਦੀ ਜਾ ਰਹੀ ਹੈ, ਜਿਸ ਕਾਰਨ ਕੋਰੋਨਾ ਪੀੜਤ ਮਰੀਜ਼ਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਇਸ ਲੜੀ ਦੇ ਤਹਿਤ ਸ਼ਹਿਰ ਦੇ ਜਾਖਲ ਰੋਡ 'ਤੇ ਇੱਕ ਪਲਾਈ ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰ ਦਾ ਟੈਸਟ ਕਰਨ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਬਾਰੇ ਐਸ. ਐਮ. ਓ. ਸ਼ੁਤਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹੱਮਚੜ੍ਹੀ ਦੀ ਪਲਾਈ ਫੈਕਟਰੀ 'ਚ ਕੰਮ ਕਰਨ ਵਾਲੇ 40 ਦੇ ਕਰੀਬ ਮਜ਼ਦੂਰਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਇਕ ਮਜ਼ਦੂਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਬਾਕਿ ਸਾਰੇ ਮਜ਼ਦੂਰ ਨੈਗੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਜੰਗ ਦੀ ਮੋਹਰੀ ਪੰਜਾਬ ਪੁਲਸ ਨੂੰ ਛਤਰੀਆਂ ਕੀਤੀਆਂ ਭੇਂਟ

ਇਸ ਤੋਂ ਬਾਅਦ ਪੀੜਤ ਮਜ਼ਦੂਰ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਹੁਣ ਇਸ ਫੈਕਟਰੀ ਦੇ ਮਾਲਕਾਂ ਦੇ ਨਾਲ-ਨਾਲ ਬਾਕੀ ਮਜ਼ਦੂਰਾਂ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਤੇ ਦਿਨ 2 ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਵੀ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਅੱਜ ਆ ਜਾਵੇਗੀ।
ਇਹ ਵੀ ਪੜ੍ਹੋ : ਲੱਦਾਖ 'ਚ ਸ਼ਹੀਦ ਹੋਏ ਸਲੀਮ ਖਾਨ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ


Babita

Content Editor

Related News