ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਵੀ ਕਰ ਰਿਹੈ ਸੀ ਮਰੀਜ਼ਾਂ ਦਾ ਚੈਕਅਪ, ਡਾਕਟਰ ’ਤੇ ਮਾਮਲਾ ਦਰਜ

05/05/2021 1:06:43 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ, ਸੁਖਪਾਲ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਫ਼ਿਰ ਇਕ ਡਾਕਟਰ ਵੱਲੋਂ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਚੈਕਅਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਇਤਲਾਹ ਤੋਂ ਬਾਅਦ ਥਾਣਾ ਲੱਖੇਵਾਲੀ ਪੁਲਸ ਨੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਖੁੰਡੇ ਹਲਾਲ ਵਿਖੇ ਆਰ. ਐੱਮ. ਪੀ ਡਾਕਟਰ ਤਰਸ਼ਪਿੰਦਰਪਾਲ ਸਿੰਘ, ਜੋ ਖ਼ੁਦ ਕੋਰੋਨਾ ਪਾਜ਼ੇਟਿਵ ਸੀ ਤੇ ਕਲੀਨਿਕ ’ਤੇ ਮਰੀਜ਼ਾਂ ਦਾ ਚੈਕਅਪ ਕਰ ਰਿਹਾ ਸੀ, ਜਿਸਦੀ ਸੂਚਨਾ ਪੁਲਸ ਨੂੰ ਮਿਲੀ।ਇਸ ਤੋਂ ਬਾਅਦ ਪੁਲਸ ਨੇ ਡਾਕਟਰ ਖ਼ਿਲਾਫ਼ ਧਾਰਾ 188, 269, 270 ਤੇ 271 ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਸਰਕਾਰੀ ਡਾਕਟਰ, ਜੋ ਕੋਰੋਨਾ ਪਾਜ਼ੇਟਿਵ ਸੀ, ਸ਼ਹਿਰ ਦੇ ਇਕ ਨਿੱਜੀ ਕਲੀਨਿਕ ’ਚ ਮਰੀਜ਼ਾਂ ਦਾ ਚੈਕਅਪ ਕਰਦਾ ਪਾਇਆ ਗਿਆ ਸੀ।


Gurminder Singh

Content Editor

Related News