ਪੰਜਾਬ ਦੇ ਪੇਂਡੂ ਇਲਾਕਿਆਂ ''ਚ ''ਕੋਰੋਨਾ'' ਨੇ ਢਾਹਿਆ ਕਹਿਰ, ਪਰੇਸ਼ਾਨ ਕਰ ਦੇਣਗੇ ਅੰਕੜੇ
Wednesday, May 12, 2021 - 03:59 PM (IST)
ਚੰਡੀਗੜ੍ਹ : ਭਾਰਤ ਸਮੇਤ ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਕੋਹਰਾਮ ਮਚਿਆ ਹੋਇਆ ਹੈ। ਪੰਜਾਬ 'ਚ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਖੇਤਰਾਂ 'ਚ ਕੋਰੋਨਾ ਆਪਣਾ ਪੂਰਾ ਕਹਿਰ ਢਾਹ ਰਿਹਾ ਹੈ। ਸ਼ਹਿਰੀ ਖੇਤਰਾਂ ਨਾਲੋਂ ਪੇਂਡੂ ਖੇਤਰਾਂ ਦੀ ਮੌਤ ਦਰ ਦੀ ਫ਼ੀਸਦੀ ਪਰੇਸ਼ਾਨ ਕਰਨ ਵਾਲੀ ਹੈ। ਪਿਛਲੇ 10 ਦਿਨਾਂ ਅੰਦਰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਕੋਰੋਨਾ ਕਾਰਨ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ 'NHM ਮੁਲਾਜ਼ਮਾਂ' ਲਈ ਵੱਡੀ ਖ਼ਬਰ, ਮਿਲਿਆ ਇਕ ਹੋਰ ਮੌਕਾ
ਇਹ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਸਿਹਤ ਵਿਭਾਗ ਮੁਤਾਬਕ ਟੈਸਟਿੰਗ ਦੀ ਘਾਟ ਹੋਣ ਕਾਰਨ ਕਈ ਵਾਰ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਪਤਾ ਨਹੀਂ ਲੱਗਦਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਸੁਮਿਤ ਸਿੰਘ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਮੌਤ ਦੀ ਗਿਣਤੀ ਕੁੱਲ ਗਿਣਤੀ ਦਾ ਕਰੀਬ 34 ਫ਼ੀਸਦੀ ਬਣਦੀ ਹੈ। ਪੇਂਡੂ ਖੇਤਰਾਂ 'ਚ ਕੋਰੋਨਾ ਕਾਰਨ ਮੌਤ ਦਰ 2.86 ਫ਼ੀਸਦੀ ਹੈ, ਜਦੋਂ ਕਿ ਸ਼ਹਿਰੀ ਇਲਾਕਿਆਂ 'ਚ ਇਹ ਦਰ 1.73 ਫ਼ੀਸਦੀ ਹੈ, ਜੋ ਕਿ ਪੇਂਡੂ ਇਲਾਕਿਆਂ ਦੀ ਮੌਤ ਦਰ ਦੀ ਫ਼ੀਸਦੀ ਤੋਂ ਕਿਤੇ ਘੱਟ ਹੈ।
ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ, ਕੈਪਟਨ ਨੇ ਕੀਤਾ ਅਹਿਮ ਐਲਾਨ
ਇਸ ਤੋਂ ਪਤਾ ਲੱਗਦਾ ਹੈ ਕਿ ਪਿੰਡਾ 'ਚ ਲੋਕ ਉਦੋਂ ਤੱਕ ਕੋਰੋਨਾ ਜਾਂਚ ਅਤੇ ਇਲਾਜ ਲਈ ਹਸਪਤਾਲਾਂ ਜਾਂ ਡਾਕਟਰਾਂ ਕੋਲ ਨਹੀਂ ਜਾਂਦੇ, ਜਦੋਂ ਤੱਕ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੋ ਜਾਂਦੀ। ਇਸ ਦਾ ਇਕ ਕਾਰਨ ਪੇਂਡੂ ਇਲਾਕਿਆਂ 'ਚ ਸਿਹਤ ਸਹੂਲਤਾਂ ਦਾ ਘੱਟ ਹੋਣਾ ਵੀ ਹੈ। ਇਕ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਪੇਂਡੂ ਇਲਾਕਿਆਂ 'ਚ ਸਿਰਫ ਕੁੱਝ ਕੁ ਲੋਕ ਟੈਸਟਿੰਗ ਕਰਵਾ ਰਹੇ ਹਨ।
ਇਸ ਦੌਰਾਨ ਪਿੰਡਾਂ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਪਤਾ ਨਹੀਂ ਲੱਗ ਰਿਹਾ ਹੈ। ਪਿੰਡਾਂ ਦੇ ਬਹੁਤੇ ਲੋਕ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਸਿਹਤ ਕੇਂਦਰਾਂ ਜਾਂ ਹਸਪਤਾਲਾਂ 'ਚ ਜਾਣ ਤੋਂ ਝਿਜਕਦੇ ਹਨ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੀਆਂ ਮੋਬਾਇਲ ਟੀਮਾਂ ਜਲਦੀ ਹੀ ਪਿੰਡਾਂ 'ਚ ਟੈਸਟਿੰਗ ਕੈਂਪ ਲਾਉਣ ਜਾ ਰਹੀਆਂ ਹਨ ਅਤੇ ਅਸੀਂ ਪਿੰਡਾਂ 'ਚ ਟੈਸਟਿੰਗ ਵਧਾ ਰਹੇ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ