ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਹੋ ਰਹੀ ਚੈਕਿੰਗ

05/17/2021 9:09:54 PM

ਜਲੰਧਰ (ਜ. ਬ.)- ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਸੂਬਿਆਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਨੈਗਟਿਵ ਰਿਪੋਰਟ (72 ਘੰਟੇ ਤੱਕ ਮਾਨਤਾ ਪ੍ਰਾਪਤ) ਵਿਖਾਉਣੀ ਹੋਵੇਗੀ ਤਾਂ ਹੀ ਸੂਬਿਆਂ ਵਿਚ ਦਾਖ਼ਲਾ ਮਿਲੇਗਾ। ਇਸ ਰਿਪੋਰਟ ਦੇ ਬਿਨਾਂ ਹਿਮਾਚਲ ਪ੍ਰਦੇਸ਼ ਵਿਚ ਦਾਖ਼ਲ ਹੋਣਾ ਸੰਭਵ ਨਹੀਂ ਹੈ, ਜਿਸ ਕਾਰਨ ਹਿਮਾਚਲ ਵਿਚ ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ ਕਿਉਂਕਿ ਬਾਰਡਰ ’ਤੇ ਹਿਮਾਚਲ ਪੁਲਸ ਵੱਲੋਂ ਸਖ਼ਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ

PunjabKesari

ਉੱਥੇ ਹੀ ਹਰਿਆਣਾ, ਚੰਡੀਗਡ਼੍ਹ ਅਤੇ ਉੱਤਰਾਖੰਡ ਜਾਣ ਵਾਲੇ ਯਾਤਰੀਆਂ ਦੀ ਕੋਰੋਨਾ ਨੈਗੇਟਿਵ ਟੈਸਟ ਰਿਪੋਰਟ ਦੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ। ਬੱਸਾਂ ਰਾਹੀਂ ਆਉਣ ਵਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਰਹੀ ਹੈ। ਆਪਣੇ ਨਿੱਜੀ ਵਾਹਨ ’ਤੇ ਜਾਣ ਵਾਲਿਆਂ ਦਾ ਕਹਿਣਾ ਹੈ ਕਿ ਉੱਤਰਾਖੰਡ ਦੇ ਕੁਝ ਇਕ ਬਾਰਡਰਾਂ ’ਤੇ ਕੁਝ ਦਿਨ ਪਹਿਲਾਂ ਟੈਸਟ ਰਿਪੋਰਟ ਦੀ ਮੰਗ ਕੀਤੀ ਗਈ ਸੀ।

ਪੰਜਾਬ ਵਿਚ ਦਾਖ਼ਲ ਹੋਣ ਵਾਲਿਆਂ ਨੂੰ ਵੀ ਵੱਡੀ ਰਾਹਤ ਮਿਲੀ ਹੋਈ ਹੈ। ਬਿਨਾਂ ਟੈਸਟ ਰਿਪੋਰਟ ਦੇ ਪੰਜਾਬ ਵਿਚ ਆਸਾਨੀ ਨਾਲ ਲੋਕ ਆ-ਜਾ ਰਹੇ ਹਨ । ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟੈਸਟ ਰਿਪੋਰਟ ਜ਼ਰੂਰੀ ਕਰਨ ਦੇ ਅਧਿਕਾਰ ਸੂਬਾ ਸਰਕਾਰਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਵਾਲੇ ਕੁਝ ਯਾਤਰੀਆਂ ਤੋਂ ਟੈਸਟ ਰਿਪੋਰਟ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਲਈ ਆਵਾਜਾਈ ਬੰਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ

PunjabKesari

ਜੀ. ਐੱਮ. ਬਾਤਿਸ਼ ਨੇ ਕਿਹਾ ਕਿ ਹਰਿਆਣਾ ਅਤੇ ਚੰਡੀਗੜ੍ਹ ਵਿਚ ਰਿਪੋਰਟ ਦੀ ਫਿਲਹਾਲ ਚੈਕਿੰਗ ਨਹੀਂ ਹੋ ਰਹੀ। ਆਉਣ ਵਾਲੇ ਦਿਨਾਂ ਵਿਚ ਜੇਕਰ ਇਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਤਾਂ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਕਰਫ਼ਿਊ ਦੇ ਨਿਯਮ ਬੇਹੱਦ ਸਖ਼ਤੀ ਨਾਲ ਲਾਗੂ ਕੀਤੇ ਗਏ ਹਨ, ਉੱਥੇ ਹੀ ਸੂਬਾ ਸਰਕਾਰ ਵੱਲੋਂ ਆਪਣੀ ਟਰਾਂਸਪੋਰਟ ਸੇਵਾ ਨੂੰ ਵੀ ਬੰਦ ਕੀਤਾ ਗਿਆ ਹੈ। ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ’ਤੇ ਰੋਕ ਹੈ।

ਇਹ ਵੀ ਪੜ੍ਹੋ:  ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ

PunjabKesari

ਜਲੰਧਰ ਦੇ ਡਿਪੂਆਂ ਵੱਲੋਂ ਬੱਸਾਂ ਦੇ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਡਿਪੂ ਨੰਬਰ-2 ਰਾਹੀਂ ਹਰਿਦੁਆਰ ਅਤੇ ਟਕਨਪੁਰ ਲਈ ਅੱਜ ਵੀ ਬੱਸਾਂ ਰਵਾਨਾ ਕੀਤੀਆਂ ਗਈਆਂ। ਜੀ. ਐੱਮ. ਤਜਿੰਦਰ ਸ਼ਰਮਾ ਨੇ ਕਿਹਾ ਕਿ ਬੱਸਾਂ ਦੇ ਚਾਲਕ ਦਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬੱਸ ਦੇ ਕਾਊਂਟਰ ਤੋਂ ਨਿਕਲਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਟੈਸਟ ਰਿਪੋਰਟ ਦੀ ਚੈਕਿੰਗ ਹੋਣ ਦੀ ਸੰਭਾਵਨਾ ਬਾਰੇ ਦੱਸ ਦਿੱਤਾ ਜਾਵੇ। ਉੱਥੇ ਹੀ ਐਤਵਾਰ ਜਲੰਧਰ ਵਿਚ ਆਇਆ ਕਿ ਦੁਪਹਿਰ ਸਮੇਂ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਦਰਜ ਹੋਇਆ ਹੈ ਜਦ ਕਿ ਸਵੇਰੇ ਅਤੇ ਸ਼ਾਮ ਨੂੰ ਬਿਲਕੁੱਲ ਵੀ ਯਾਤਰੀ ਮੌਜੂਦ ਨਹੀਂ ਸਨ। ਸਭ ਤੋਂ ਜ਼ਿਆਦਾ ਡਿਮਾਂਡ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਰਹੀ ਛੱਡ ਕੇ ਹਰਿਦੁਆਰ ਲਈ ਵੀ ਕਾਫੀ ਗਿਣਤੀ ਵਿਚ ਯਾਤਰੀ ਵੇਖੇ ਗਏ।

ਇਹ ਵੀ ਪੜ੍ਹੋ:  ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News