IISER ਮੋਹਾਲੀ ਦੇ ਵਿਗਿਆਨੀਆਂ ਨੇ ਕੀਤਾ 'ਕੋਰੋਨਾ' ਦੀ ਨਵੀਂ ਦਵਾਈ ਖੋਜਣ ਦਾ ਦਾਅਵਾ
Friday, May 12, 2023 - 03:52 PM (IST)
ਮੋਹਾਲੀ (ਨਿਆਮੀਆਂ) : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਮੋਹਾਲੀ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ. ਆਈ. ਐੱਸ. ਈ. ਆਰ.) ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ ਸੀ। ਇਸ ਖੋਜ ਕੇਂਦਰ ਦੇ ਇਕ ਨੌਜਵਾਨ ਵਿਗਿਆਨੀ ਨੇ ਹੁਣ ਕੋਰੋਨਾ ਨਾਂ ਦੀ ਭਿਆਨਕ ਮਹਾਮਾਰੀ 'ਤੇ ਕਾਬੂ ਪਾਉਣ ਲਈ ਇਕ ਵਿਸ਼ੇਸ਼ ਦਵਾਈ ਈਜਾਦ ਕਰਕੇ ਹੁਣ ਦੇਸ਼ ਨੂੰ ਇਕ ਵਿਸ਼ੇਸ਼ ਤੋਹਫ਼ਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਤਾਰੀਖ਼ ਨੂੰ ਗਜ਼ਟਿਡ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
IISER-Mohali ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਨਵੀਂ ਦਵਾਈ ਦੀ ਖੋਜ ਨੌਜਵਾਨ ਵਿਗਿਆਨੀ ਨਿਰਮਲ ਕੁਮਾਰ ਨੇ ਆਪਣੇ ਸੀਨੀਅਰ ਡਾਕਟਰ ਇੰਦਰਨੀਲ ਬੈਨਰਜੀ ਦੀ ਅਗਵਾਈ 'ਚ ਕੀਤੀ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਲੈਬ 'ਚ ਚੂਹਿਆਂ 'ਤੇ ਇਸ ਨਵੀਂ ਦਵਾਈ ਦਾ ਟ੍ਰਾਇਲ ਸਫ਼ਲ ਰਿਹਾ ਹੈ।
ਇਹ ਵੀ ਪੜ੍ਹੋ : CBSE ਨੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ, Students ਇੰਝ ਕਰ ਸਕਦੇ ਨੇ ਚੈੱਕ
ਇਸ ਨਵੀਂ ਖੋਜ ਬਾਰੇ ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਵੀਂ ਦਵਾਈ ਕੋਰੋਨਾ ਵਾਇਰਸ ਦੇ ਨਾਲ-ਨਾਲ ਇਨਫਲੂਐਂਜ਼ਾ ਵਾਇਰਸ 'ਤੇ ਵੀ 100 ਫ਼ੀਸਦੀ ਅਸਰਦਾਰ ਸਾਬਤ ਹੋਈ ਹੈ। ਵੱਡੇ ਪੱਧਰ 'ਤੇ ਇਸ ਦਾ ਤਜੁਰਬਾ ਕਰਕੇ ਇਸ ਦਵਾਈ ਨੂੰ ਵਪਾਰਕ ਤੌਰ 'ਤੇ ਵੀ ਜਾਰੀ ਕੀਤਾ ਜਾ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ