24 ਘੰਟਿਆਂ ਦੌਰਾਨ ਦੇਸ਼ ’ਚ ਕੋਰੋਨਾ ਦੇ 1259 ਨਵੇਂ ਮਾਮਲੇ
Tuesday, Mar 29, 2022 - 08:21 PM (IST)
ਜੈਤੋ (ਪਰਾਸ਼ਰ) : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਆਖਰੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਭਾਰਤ ’ਚ ਕੋਵਿਡ-19 ਟੀਕਾਕਰਨ ਕਵਰੇਜ 1,83,53,90,499 ਹੈ। ਇਹ ਉਪਲਬਧੀ 2,18,49,698 ਟੀਕਾਕਰਨ ਸੈਸ਼ਨਾਂ ਰਾਹੀਂ ਹਾਸਲ ਕੀਤੀ ਗਈ ਹੈ। 12-14 ਸਾਲ ਦੀ ਉਮਰ ਵਰਗ ਲਈ ਕੋਵਿਡ-19 ਟੀਕਾਕਰਨ 16 ਮਾਰਚ 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 1,36,84,215 ਕਿਸ਼ੋਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਜਾਇਦਾਦ ਲਈ ਬਜ਼ੁਰਗ ਮਾਪਿਆਂ ਦੀ ਕੀਤੀ ਕੁੱਟਮਾਰ, ਪੀੜਤਾਂ ਨੇ CM ਤੇ ਪੁਲਸ ਤੋਂ ਮੰਗਿਆ ਇਨਸਾਫ਼
ਲਗਾਤਾਰ ਗਿਰਾਵਟ ਦਰਜ ਕਰਦਿਆਂ ਭਾਰਤ 'ਚ ਸਰਗਰਮ ਕੇਸ ਅੱਜ ਘਟ ਕੇ 15,378 ਹੋ ਗਏ ਹਨ। ਐਕਟਿਵ ਕੇਸ ਕੁੱਲ ਕੇਸਾਂ ਦਾ 0.04 ਫ਼ੀਸਦੀ ਹਨ। ਨਤੀਜੇ ਵਜੋਂ ਭਾਰਤ ’ਚ ਠੀਕ ਹੋਣ ਦੀ ਦਰ 98.75 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ 1,705 ਮਰੀਜ਼ ਠੀਕ ਹੋਏ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 4,24,85,534 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਕੁੱਲ 5,77,559 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ ਕੋਰੋਨਾ ਦੇ 1259 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵੱਲੋਂ ਹੁਣ ਤੱਕ ਕੁੱਲ 78,79,32,913 ਟੈਸਟ ਕੀਤੇ ਗਏ ਹਨ। ਹਫ਼ਤਾਵਾਰੀ ਅਤੇ ਰੋਜ਼ਾਨਾ ਪੁਸ਼ਟੀ ਕੀਤੇ ਕੇਸਾਂ ਦੀ ਦਰ ’ਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ’ਚ ਹਫ਼ਤਾਵਾਰੀ ਪੁਸ਼ਟੀ ਕੀਤੇ ਕੇਸਾਂ ਦੀ ਦਰ 0.25 ਫ਼ੀਸਦੀ ਹੈ ਤੇ ਰੋਜ਼ਾਨਾ ਪੁਸ਼ਟੀ ਕੀਤੇ ਕੇਸਾਂ ਦੀ ਦਰ ਵੀ 0.22 ਫੀਸਦੀ ਹੈ।
ਇਹ ਵੀ ਪੜ੍ਹੋ : ATM 'ਚੋਂ ਲੁੱਟੇ ਲੱਖਾਂ ਦੇ ਕੈਸ਼ ਮਾਮਲੇ 'ਚ CCTV ਫੁਟੇਜ ਹੋਣ ਦੇ ਬਾਵਜੂਦ ਪੁਲਸ ਦੇ ਹੱਥ ਅਜੇ ਵੀ ਖਾਲੀ