ਕੋਰੋਨਾ ਸੰਕਟ ਦੇ ਬਹੁਪੱਖੀ ਫਾਇਦੇ ਜਾਂ ਨੁਕਸਾਨ

Friday, Apr 24, 2020 - 05:30 PM (IST)

ਕੋਰੋਨਾ ਸੰਕਟ ਦੇ ਬਹੁਪੱਖੀ ਫਾਇਦੇ ਜਾਂ ਨੁਕਸਾਨ

ਕੋਰੋਨਾ ਸੰਕਟ ਨੂੰ ਲੈ ਕੇ ਅਮਰੀਕਾ ਨੇ ਚੀਨ ਉੱਤੇ ਗੰਭੀਰ ਦੋਸ਼ ਲਗਾਏ ਕਿ ਚੀਨ ਨੇ ਕੋਰੋਨਾ ਵਾਇਰਸ ਦੀ ਜਾਣਕਾਰੀ ਲੰਬੇ ਸਮੇਂ ਤੱਕ ਦੁਨੀਆ ਨੂੰ ਨਹੀਂ ਦਿੱਤੀ। ਸਾਰਾ ਸੰਸਾਰ ਇਸ ਦਾ ਨੁਕਸਾਨ ਝੱਲ ਰਿਹਾ ਹੈ ਪਰ ਇਹ ਕੋਈ ਗੰਭੀਰ ਦੋਸ਼ ਨਹੀਂ ਹੈ। ਦੋਸ਼ ਤਾਂ ਕਈ ਹਨ, ਕਈਆਂ 'ਤੇ ਹਨ ,ਇਸ ਵਿਚ ਮਹਾਸ਼ਕਤੀਆਂ ਵੀ ਸ਼ਾਮਲ ਹਨ। ਜਿਵੇਂ ਕਿ ਚੀਨ ਸਾਰੇ ਸੰਸਾਰ ਨੂੰ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਲੋੜੀਂਦੇ ਬਾਇਓਮੈਡੀਕਲ ਉਪਕਰਣ ਵੇਚ ਰਿਹਾ ਹੈ। ਚੀਨ ਦੇ ਬਾਇਓਮੈਡੀਕਲ ਉਪਕਰਣਾਂ ਦੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਦੇ ਸਾਹਮਣੇ ਕਈ ਸੱਚ ਆਏ ਹਨ। ਅਮਰੀਕਾ ਚੀਨ ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਬਾਇਓਮੈਡੀਕਲ ਉਪਕਰਣਾਂ ਨੂੰ ਹਾਈਜੈਕ ਕਰ ਰਿਹਾ ਹੈ। ਅਮਰੀਕਾ ਬਾਇਓਮੈਡੀਕਲ ਉਪਕਰਣ ਬਣਾਉਣ ਵਾਲੀਆਂ ਚੀਨੀ ਕੰਪਨੀਆਂ ਨੂੰ ਕਈ ਗੁਣਾ ਜ਼ਿਆਦਾ ਪੈਸੇ ਦੇ ਕੇ ਦੂਜੇ ਦੇਸ਼ਾਂ ਦੀ ਸਪਲਾਈ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਦੇਸ਼ ਗੰਭੀਰ ਸੰਕਟ ਵਿੱਚ ਫਸ ਗਏ ਹਨ। ਉਨ੍ਹਾਂ ਕੋਲ ਡਾਕਟਰਾਂ ਅਤੇ ਮਰੀਜ਼ਾਂ ਲਈ ਬਾਇਓਮੈਡੀਕਲ ਉਪਕਰਣ ਨਹੀਂ ਹਨ। ਇਸ ਦੇ ਨਾਲ ਹੀ, ਚੀਨ ਵੀ ਸੰਕਟ ਦੀ ਇਸ ਘੜੀ ਵਿੱਚ ਕਈ ਸ਼ਰਾਰਤਾਂ ਕਰ ਰਿਹਾ ਹੈ, ਜੋ ਮਨੁੱਖੀ ਸੱਭਿਅਤਾ ਉੱਤੇ ਦਾਗ ਹੈ। ਚੀਨ ਕਈ ਗੁਣਾ ਮਹਿੰਗੇ ਭਾਅ 'ਤੇ ਜ਼ਰੂਰੀ ਬਾਇਓਮੈਡੀਕਲ ਉਪਕਰਣ ਵੇਚ ਰਿਹਾ ਹੈ। ਇਸ ਦੇ ਬਾਵਜੂਦ ਚੀਨ ਘਟੀਆ ਚੀਜ਼ਾਂ ਦੇ ਰਿਹਾ ਹੈ। ਉਦਾਹਰਣ ਦੇ ਤੌਰ 'ਤੇ ਚੀਨ ਨੇ ਜਾਂਚ ਲਈ ਵਰਤੀਆਂ ਜਾਣ ਵਾਲੀਆਂ ਘਟੀਆ ਟੈਸਟਿੰਗ ਕਿੱਟਾਂ ਭਾਰਤ ਨੂੰ ਵੇਚੀਆਂ ਹਨ। ਰਾਜਸਥਾਨ ਸਰਕਾਰ ਨੇ ਚੀਨ ਤੋਂ ਆ ਰਹੀਆਂ ਕਿੱਟਾਂ 'ਤੇ ਸਵਾਲ ਚੁੱਕੇ ਹਨ। ਕਈ ਸੂਬਿਆਂ ਵਿੱਚ ਘਟੀਆ ਟੈਸਟਿੰਗ ਕਿੱਟਾਂ ਦੀਆਂ ਸ਼ਿਕਾਇਤਾਂ ਹਨ। ਇਨ੍ਹਾਂ ਹਾਲਤਾਂ ਵਿਚ ਇਕ ਵਾਰ ਫਿਰ ਮਲਟੀਲੇਟਰਿਜ਼ਮ (ਬਹੁਪੱਖੀ) ਦੀ ਗੱਲ ਹੋ ਰਹੀ ਹੈ। ਕੀ ਵਿਸ਼ਵ ਕੋਰੋਨਾ ਸੰਕਟ ਤੋਂ ਮਲਟੀਲੇਟਰਿਜ਼ਮ ਨਾਲ ਨਜਿੱਠੇਗਾ? ਕੀ ਦੁਨੀਆ ਭਰ ਵਿਚ  ਮਲਟੀਲੇਟਰਿਜ਼ਮ ਸਿਧਾਂਤ ਨੂੰ ਵਿਸ਼ਵ ਭਰ ਵਿੱਚ ਮਜ਼ਬੂਤ ਕੀਤਾ ਜਾਵੇਗਾ? ਤਾਂ ਜੋ ਵਿਸ਼ਵ ਦੇ ਦੇਸ਼ ਇਸ ਮਹਾਂਮਾਰੀ ਨਾਲ ਨਜਿੱਠ ਸਕਣ।

ਮਲਟੀਲੇਟਰਿਜ਼ਮ ਦਾ ਹੁਣ ਤੱਕ ਕਿੰਨਾ ਲਾਭ ਮਿਲਿਆ?
ਮਲਟੀਲੇਟਰਿਜ਼ਮ ਡਿਪਲੋਮੇਸੀ (ਬਹੁਪੱਖੀ) ਕੋਈ ਨਵੀਂ ਗੱਲ ਨਹੀਂ ਹੈ। ਵਿਸ਼ਵ ਵਿੱਚ ਲੰਬੇ ਸਮੇਂ ਤੋਂ ਮਲਟੀਲੇਟਰਿਜ਼ਮ ਡਿਪਲੋਮੇਸੀ ਦੀ ਸਿਰਫ ਚਰਚਾ ਨਹੀਂ ਹੋ ਰਹੀ। ਇਸ ਡਿਪਲੋਮੇਸੀ ਨੂੰ ਅਮਲੀ ਤੌਰ 'ਤੇ ਦੁਨੀਆ ਭਰ ਵਿਚ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਪਨਾਉਣ ਲਈ ਸੰਯੁਕਤ ਰਾਜ ਅਤੇ ਇਸ ਅਧੀਨ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਸੀ। ਯੂਰਪੀਅਨ ਯੂਨੀਅਨ ਤੋਂ ਲੈ ਕੇ ਜੀ-20, ਜੀ-7, ਓਪੇਕ, ਆਸੀਆਨ ਆਦਿ ਮਲਟੀਲੇਟਰਿਜ਼ਮ ਸਿਧਾਂਤ 'ਤੇ ਕੰਮ ਕਰਦੇ ਰਹੇ ਹਨ ਪਰ ਇਨ੍ਹਾਂ ਸੰਸਥਾਵਾਂ ਨੇ ਅਮਲ ਵਿੱਚ ਮਲਟੀਲੇਟਰਿਜ਼ਮ ਨੂੰ ਕਿੰਨਾ ਮਜ਼ਬੂਤ ਕੀਤਾ, ਇਸ 'ਤੇ ਬਹੁਤ ਸਾਰੇ ਪ੍ਰਸ਼ਨ ਉੱਠਦੇ ਰਹੇ। ਸੰਯੁਕਤ ਰਾਸ਼ਟਰ ਦੇ ਗਠਨ ਤੋਂ ਬਾਅਦ ਵੀ ਪੂਰਾ ਸੰਸਾਰ ਦੋ ਧੜਿਆਂ ਵਿਚ ਵੰਡਿਆ ਰਿਹਾ। ਜਦੋਂ ਤੱਕ ਸੋਵੀਅਤ ਰੂਸ ਤਾਕਤਵਰ ਰਿਹਾ, ਵਿਸ਼ਵ ਅਮਰੀਕਾ ਅਤੇ ਸੋਵੀਅਤ ਸਮੂਹਾਂ ਵਿੱਚ ਵੰਡਿਆ ਹੋਇਆ ਸੀ। ਵਿਸ਼ਵ ਕਮਿਊਨਿਸਟ ਸਮੂਹ ਅਤੇ ਅਮਰੀਕੀ ਸਮੂਹ ਵਿਚ ਵੰਡਿਆ ਰਿਹਾ। ਰੂਸ ਦੇ ਖਤਮ ਹੋਣ ਤੋਂ ਬਾਅਦ 21 ਵੀਂ ਸਦੀ ਵਿੱਚ ਚੀਨ ਨੇ ਕਾਰਪੋਰੇਟ ਕਮਿਊਨਿਜ਼ਮ ਜਾਂ ਚੀਨੀ ਕਮਿਊੂਨਿਜ਼ਮ ਦੇ ਸਹਾਰੇ ਅਮਰੀਕਾ ਨੂੰ ਟੱਕਰ ਦਿੱਤੀ ਹੈ। ਉਂਝ ਵੀ ਵਿਵਹਾਰਕ ਰੂਪ ਵਿਚ ਸਾਰੀਆਂ ਸੰਸਥਾਵਾਂ ਜਿਹੜੀਆਂ ਮਲਟੀਲੇਟਰਿਜ਼ਮ (ਬਹੁਪੱਖੀ) ਸਿਧਾਂਤ 'ਤੇ ਬਣੀਆਂ, ਉਹ ਅਸਫਲ ਰਹੀਆਂ। ਸੰਯੁਕਤ ਰਾਸ਼ਟਰ ਅਤੇ ਇਸ ਨਾਲ ਸਬੰਧਤ ਸਾਰੀਆਂ ਗਲੋਬਲ ਸੰਸਥਾਵਾਂ ਵਿਚ ਕਮਜ਼ੋਰ ਮੈਂਬਰ ਦੇਸ਼ਾਂ ਦੀ ਬਜਾਏ ਮਜ਼ਬੂਤ ਦੇਸ਼ਾਂ ਦੀ ਚੱਲੀ ਹੈ।

ਕੋਰੋਨਾ ਸੰਕਟ ਵਿਚ ਮਲਟੀਲੇਟਰਿਜ਼ਮ ਦੀਆਂ ਧੱਜੀਆਂ ਉੱਡੀਆਂ
ਕੋਰੋਨਾ ਸੰਕਟ ਦੀ ਔਖੀ ਘੜੀ ਵਿਚ ਮਲਟੀਲੇਟਰਿਜ਼ਮ ਦੀਆਂ ਧੱਜੀਆਂ ਮਜ਼ਬੂਤ ਦੇਸ਼ਾਂ ਨੇ ਉਡਾਈਆਂ। ਚੀਨ ਅਜੇ ਵੀ ਸੱਚਾਈ ਦੱਸਣ ਤੋਂ ਅਸਮਰੱਥ ਹੈ। ਇਸ ਕਾਰਨ, ਦੁਨੀਆ ਭਰ ਦੇ ਵਿਗਿਆਨੀ ਆਪਣੇ ਢੰਗ ਨਾਲ ਕੋਰੋਨਾ ਟੀਕੇ 'ਤੇ ਰਿਸਰਚ ਕਰ ਰਹੇ ਹਨ। ਅਮਰੀਕਾ ਨੇ ਕੋਵਿਡ -19 ਨੂੰ ਵੁਹਾਨ ਵਾਇਰਸ ਦਾ ਨਾਂ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਵਿਚ ਚੀਨ ਪ੍ਰਤੀ ਨਫ਼ਰਤ ਫੈਲ ਗਈ। ਇਕ ਪਾਸੇ, ਮਲਟੀਲੇਟਰਿਜ਼ਮ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਚੀਨ ਦਾ ਵਿਰੋਧ ਅਮਰੀਕਾ, ਯੂਰਪ ਤੋਂ ਲੈ ਕੇ ਸਾਊਥ-ਈਸਟ ਏਸ਼ੀਆ ਵਿਚ ਹੋ ਰਿਹਾ ਹੈ। ਸਾਊਥ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਇਸ ਸਮੇਂ ਆਮ ਲੋਕ ਸੋਸ਼ਲ ਸਾਈਟਾਂ 'ਤੇ 'ਮਿਲਕ ਟੀ ਗਰੁੱਪ' ਬਣਾ ਕੇ ਚੀਨੀ ਲੋਕਾਂ 'ਤੇ ਹਮਲਾ ਕਰ ਰਹੇ ਹਨ। ਸੋਸ਼ਲ ਸਾਈਟਾਂ 'ਤੇ ਨਸਲਵਾਦੀ ਰਿਮਾਰਕ ਆ ਰਹੇ ਹਨ। ਚੀਨੀ ਸਮਾਨਾਂ ਦਾ ਬਾਈਕਾਟ ਕਰਨ ਦੀ ਗੱਲ ਪੂਰੀ ਦੁਨੀਆ ਵਿਚ ਚੱਲ ਰਹੀ ਹੈ। ਦੁਨੀਆ ਦੇ ਕੁਝ ਦੇਸ਼ਾਂ ਵਿਚ ਚੀਨ ਦੇ ਲੋਕਾਂ ਨਾਲ ਗਲਤ ਵਿਵਹਾਰ ਦੀਆਂ ਖਬਰਾਂ ਵੀ ਮਿਲੀਆਂ ਹਨ।

ਟੀਕੇ ਦੀ ਖੋਜ ਨੂੰ ਕੰਟਰੋਲ ਵਿਚ ਲੈਣ ਦੀ ਕੋਸ਼ਿਸ਼, ਮਲਟੀਲੇਟਰਿਜ਼ਮ 'ਤੇ ਸੱਟ

ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਸਮੇਂ ਕੋਰੋਨਾ ਸੰਕਟ ਸਮੇਂ ਟੀਕਾ ਬਣਾਉਣ ਵਿਚ ਲੱਗੇ ਹਨ ਪਰ ਪਹਿਲਾਂ ਇਸ ਟੀਕੇ ਨੂੰ ਮਾਰਕੀਟ ਵਿਚ ਲਿਆ ਕੇ ਸਭ ਤੋਂ ਵੱਧ ਲਾਭ ਕੌਣ ਵਸੂਲੇਗਾ, ਇਸ ਦੀ ਖੇਡ ਚੱਲ ਰਹੀ ਹੈ। ਚੀਨ ਤੋਂ ਲੈ ਕੇ ਅਮਰੀਕਾ ਤੱਕ ਦੀਆਂ ਫਾਰਮਾ ਕੰਪਨੀਆਂ ਕੋਰੋਨਾ ਟੀਕੇ ਦੇ ਕੰਮਕਾਜ 'ਤੇ ਨਿਗਰਾਨੀ ਕਰ ਰਹੀਆਂ ਹਨ।  ਇਹ ਹੀ ਨਹੀਂ, ਕਈ ਦੇਸ਼ਾਂ ਦੀਆਂ ਕੰਪਨੀਆਂ ਅਤੇ ਵਿਗਿਆਨੀਆਂ ਨੂੰ ਰਿਸ਼ਵਤ ਦੇ ਕੇ ਅਮਰੀਕੀ ਅਤੇ ਚੀਨੀ ਕੰਪਨੀਆਂ ਟੀਕੇ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਟੀਕੇ ਦੀ ਰਿਸਰਚ ਕਰ ਰਹੀ ਜਰਮਨੀ ਦੀ ਇਕ ਕੰਪਨੀ ਨੂੰ ਅਮਰੀਕੀ ਲਾਬੀ ਨੇ ਰਿਸ਼ਵਤ ਦੇ ਕੇ ਟੀਕੇ ਨੂੰ ਕੰਟਰੋਲ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਜਰਮਨੀ ਨਾਰਾਜ਼ ਹੋ ਗਿਆ। ਉੱਥੇ ਹੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੋਂ ਲੈ ਕੇ ਕਈ ਸ਼ਕਤੀਸ਼ਾਲੀ ਦੇਸ਼ ਕੋਰੋਨਾ ਨੂੰ ਲੈ ਕੇ ਡਰ ਪੈਦਾ ਕਰ ਰਹੇ ਹਨ। ਇਸ ਦਾ ਲੁਕਿਆ ਉਦੇਸ਼ ਇਹ ਹੈ ਕਿ ਜਿਵੇਂ ਹੀ ਕੋਰੋਨਾ ਟੀਕਾ ਤਿਆਰ ਹੋਵੇ, ਇਸ ਨੂੰ ਮਹਿੰਗੇ ਮੁੱਲ 'ਤੇ ਵੇਚਿਆ ਜਾਵੇ, ਲੋਕ ਡਰ ਕਾਰਨ ਇਸ ਨੂੰ ਜਲਦੀ ਤੋਂ ਜਲਦੀ ਖਰੀਣ ਅਤੇ ਕਈ ਟ੍ਰਿਲੀਅਨ ਡਾਲਰ ਮੁਨਾਫਾ ਕਮਾਇਆ ਜਾਵੇ। ਇਸ ਦਾ ਸਿੱਧਾ ਲਾਭ ਅਮਰੀਕਾ ਅਤੇ ਚੀਨ ਦੀਆਂ ਫਾਰਮਾਂ ਕੰਪਨੀਆਂ ਨੂੰ ਮਿਲੇਗਾ। ਇਸ ਸਮੇਂ ਚੀਨ ਦੁਨੀਆ ਭਰ ਵਿਚ ਮੂੰਹ ਮੰਗੀ ਕੀਮਤ 'ਤੇ ਕੋਰੋਨਾ ਰੈਪਿਡ ਟੈਸਟ ਕਿੱਟਾਂ, ਪੀ. ਪੀ. ਈ. ਕਿੱਟਾਂ ਅਤੇ ਮਾਸਕ ਵੇਚ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਚੀਨ  ਮੋਟੀ ਕਮਾਈ ਕਰ ਰਿਹਾ ਹੈ। ਦਰਅਸਲ, ਇਸ ਮੁਨਾਫੇ ਦੀ ਖੇਡ ਵਿੱਚ ਮਲਟੀਲੇਟਰਿਜ਼ਮ ਨੂੰ ਭਾਰੀ ਸੱਟ ਵੱਜੀ ਹੈ। ਵੈਂਟੀਲੇਟਰ, ਮਾਸਕ ਤੋਂ ਲੈ ਕੇ ਦਸਤਾਨੇ ਤੱਕ ਮਨਮਾਨੇ ਭਾਅ 'ਤੇ ਵੇਚੇ ਜਾ ਰਹੇ ਹਨ। ਇਸ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨ ਗਰੀਬ ਦੇਸ਼ ਹੋਏ ਹਨ, ਜਿਨ੍ਹਾਂ ਕੋਲ ਪੈਸੇ ਦੀ ਕਮੀ ਹੈ, ਜਿਨ੍ਹਾਂ ਦਾ ਸਿਹਤ ਬਜਟ ਬਹੁਤ ਘੱਟ ਹੈ। ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਸੰਕਟ ਦੀ ਇਸ ਘੜੀ ਵਿੱਚ ਜਦੋਂ ਕੰਪਨੀਆਂ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ਾਂ ਵਿਚ ਲੱਗੀਆਂ ਹਨ, ਇਹ ਸਪੱਸ਼ਟ ਪਤਾ ਲੱਗਦਾ ਹੈ ਕਿ ਕਿ ਮਲਟੀਲੇਟਰਿਜ਼ਮ ਕਾਗਜ਼ਾਂ ਵਿਚ ਪਹਿਲਾਂ ਵੀ ਸੀ ਤੇ ਅੱਜ ਵੀ ਹੈ।

WHO, ਬਿਲ ਗੇਟਸ, ਚੀਨੀ ਅਤੇ ਅਮਰੀਕੀ ਫਾਰਮਾ ਕੰਪਨੀਆਂ ਦਾ ਖੇਡ

ਇਸ ਸਮੇਂ ਪੂਰੀ ਦੁਨੀਆ ਦੀ ਮੀਡੀਆ ਵਿੱਚ ਕਈ ਕਿਸਮਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਕ ਦੂਜੇ ਖਿਲਾਫ ਇਲਜ਼ਾਮ ਲਾਏ ਜਾ ਰਹੇ ਹਨ। ਕਈ ਖੁਲਾਸੇ ਹੋ ਰਹੇ ਹਨ। ਇਹ ਦਰਸਾਉਂਦਾ ਹੈ ਕਿ ਮਲਟੀਲੇਟਰਿਜ਼ਮ ਨਾਲ ਜੁੜੀਆਂ ਸੰਸਥਾਵਾਂ ਲੁੱਟਾਂ ਦਾ ਅੱਡਾ ਰਹੀਆਂ ਹਨ। ਇਥੇ ਮਾਫੀਆਗਿਰੀ ਹੁੰਦੀ ਰਹੀ ਹੈ। ਖੁਲਾਸਾ ਇਹ ਵੀ ਹੋਇਆ ਹੈ ਕਿ ਦੁਨੀਆ ਭਰ ਦੀਆਂ ਫਾਰਮਾ ਕੰਪਨੀਆਂ ਨੇ ਬਿਲ ਗੇਟਸ ਅਤੇ ਡਬਲਊ. ਐੱਚ. ਓ. ਦੇ ਮੌਜੂਦਾ ਮੁਖੀ ਦੇ ਸਹਿਯੋਗ ਨਾਲ ਕਈ ਦਵਾਈਆਂ ਦਾ ਟਰਾਇਲ ਅਫਰੀਕੀ ਨਾਗਰਿਕਾਂ ਉੱਤੇ ਕੀਤਾ ਗਿਆ। ਇਹ ਹੀ ਨਹੀਂ, ਚੀਨ ਅਤੇ ਇੱਥੇ ਦੀਆਂ ਸਰਗਰਮ ਫਾਰਮਾਂ ਨੇ ਅਫਰੀਕਾ ਵਿੱਚ ਬਹੁਤ ਸਾਰੇ ਵਾਇਰਸਾਂ ਦਾ ਅਧਿਐਨ ਕਰਨ ਵਾਲੀਆਂ ਲੈਬਜ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਚੀਨ ਦੀਆਂ ਖੁਫੀਆ ਏਜੰਸੀਆਂ ਨੇ ਇਸ ਵਿਚ ਆਪਣੀ ਪੂਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਲੈਬਾਂ ਵਿੱਚ ਆਪਣੇ ਖੁਫੀਆ ਉਪਕਰਣ ਸਥਾਪਤ ਕੀਤੇ। ਇਸ ਦਾ ਸਿੱਧਾ ਲਾਭ ਉਨ੍ਹਾਂ ਫਾਰਮਾਂ ਕੰਪਨੀਆਂ ਨੂੰ ਮਿਲਣ ਦਾ ਦੋਸ਼ ਲਗਾਇਆ ਗਿਆ ਜਿਨ੍ਹਾਂ ਦੇ ਸਿੱਧੇ ਸਬੰਧ ਚੀਨ, ਬਿਲ ਗੇਟਸ ਅਤੇ ਡਬਲਿਊ. ਐੱਚ. ਓ. ਦੇ ਵਰਤਮਾਨ ਮੁਖੀ ਟੇਡਰੋਸ ਅਦਾਨੋਮ ਦੇ ਹਨ।  ਇਹ ਹੀ ਨਹੀਂ ਬਹੁਤ ਸਾਰੀਆਂ ਅਮਰੀਕੀ ਅਤੇ ਚੀਨੀ ਫਾਰਮਾਂ ਉੱਤੇ ਅਮਰੀਕੀ ਕੰਪਨੀਆਂ, ਬਿਲ ਗੇਟਸ ਅਤੇ ਡਬਲਿਊ. ਐੱਚ. ਓ. ਦੇ ਵਿਚਕਾਰ ਆਪਸੀ ਗਠਜੋੜ ਦਾ ਦੋਸ਼ ਲਗਾਇਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਵੁਹਾਨ ਦੀ ਜਿਸ ਲੈਬ ਤੋਂ ਕੋਰੋਨਾ ਵਾਇਰਸ ਲੀਕ ਹੋਇਆ ਅਤੇ ਪੂਰੀ ਦੁਨੀਆ ਇਸ ਦੀ ਲਪੇਟ ਵਿਚ ਆਈ, ਉਸ ਲੈਬ ਨੂੰ ਅਮਰੀਕਾ ਤੋਂ 3.7 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਲਟੀਲੇਟਰਿਜਮ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਮਾਫੀਆ ਨੇ ਬੁਰੀ ਤਰ੍ਹਾਂ ਸੱਟ ਮਾਰੀ ਹੈ।

--

ਸੰਜੀਵ ਪਾਂਡੇ


author

Lalita Mam

Content Editor

Related News