ਮੀਂਹ ਦੇ ਮੱਦੇਨਜ਼ਰ ਸਕੂਲਾਂ ਲਈ ਹੁਕਮ ਜਾਰੀ, ਬੀ. ਐੱਸ. ਐੱਫ਼. ਦੇ ਠਹਿਰਨ ਦਾ ਕੀਤਾ ਪ੍ਰਬੰਧ
Tuesday, Oct 07, 2025 - 01:11 PM (IST)

ਫਤਿਹਗੜ੍ਹ ਚੂੜੀਆਂ(ਸਾਰੰਗਲ)- ਸਰਹੱਦੀ ਕਸਬੇ ਦੇ ਨਾਲ ਲੱਗਦੇ ਵੱਖ-ਵੱਖ ਸਕੂਲਾਂ ’ਚ ਡੀ. ਈ. ਓ. ਅੰਮ੍ਰਿਤਸਰ ਰਾਜੇਸ਼ ਸ਼ਰਮਾ ਨੇ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਸਕੂਲ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਆਪਣੇ ਸਕੂਲ ਦਾ ਰਿਕਾਰਡ ਸੇਫ ਜਗ੍ਹਾ ’ਤੇ ਰੱਖਣ ਲਈ ਆਖਿਆ ਕਿਉਂਕਿ ਪਿਛਲੇ ਹਫਤਿਆਂ ਦੌਰਾਨ ਹੜ੍ਹਾਂ ਦਾ ਪਾਣੀ ਸਕੂਲ ਅੰਦਰ ਦਾਖਲ ਹੋਣ ’ਤੇ ਜਿਥੇ ਰਿਕਾਰਡ ਖਰਾਬ ਹੋ ਗਿਆ ਸੀ, ਉਥੇ ਨਾਲ ਹੀ ਭਾਰੀ ਮੁਸ਼ਕਲਾਂ ਵੀ ਪੇਸ਼ ਆਈਆਂ ਸਨ।
ਇਹ ਵੀ ਪੜ੍ਹੋ-ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਵੱਡੇ ਹੁਕਮ
ਉਨ੍ਹਾਂ ਸਕੂਲਾਂ ਵਾਲਿਆਂ ਨੂੰ ਇਹ ਵੀ ਆਖਿਆ ਕਿ ਉਹ ਸਕੂਲ ਦੀ ਕੰਪਿਊਟਰ ਲੈਬਾਂ ਵਿਚਲੇ ਕੀਮਤੀ ਸਮਾਨ ਜਿਵੇਂ ਕੰਪਿਊਟਰ, ਪ੍ਰਿੰਟਰ, ਸੀ.ਪੀ.ਯੂ., ਯੂ.ਪੀ.ਐੱਸ ਆਦਿ ਦੀ ਸੰਭਾਲ ਕਰ ਲੈਣ ਤਾਂ ਜੋ ਹੋਣ ਵਾਲੀਆਂ ਬਰਸਾਤਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਚਿਤਾਵਨੀ ਨੂੰ ਦੇਖਦਿਆਂ ਸਮੇਂ ਤੋਂ ਪਹਿਲਾਂ ਹੀ ਸਮਾਨ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਡੀ.ਈ.ਓ ਸ਼ਰਮਾ ਨੇ ਕਿਹਾ ਕਿ ਫਿਲਹਾਲ ਪਾਣੀ ਦੀ ਸਥਿਤ ਕੰਟਰੋਲ ਹੇਠ ਹੈ ਅਤੇ ਏਨਾ ਵੀ ਘਬਰਾਉਣ ਦੀ ਲੋੜ ਨਹੀਂ ਹੈ, ਪਰੰਤੂ ਫਿਰ ਵੀ ਅਹਿਤਆਤ ਵਜੋਂ ਸਾਨੂੰ ਆਪਣੀ ਸੁਰੱਖਿਆ ਲਈ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਜਿਵੇਂ ਨੰਗਲ ਸੋਹਲ ਤੇ ਨਿੱਸੋਕੇ ਆਦਿ ਹਨ, ਦੇ ਸਰਕਾਰੀ ਹਾਈ ਸਕੂਲ ਨੰਗਲ ਸੋਹਲ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਨਿੱਸੋਕੇ ਤੇ ਸਰਕਾਰੀ ਮਿਡਲ ਸਕੂਲ ਨਿੱਸੋਕੇ (ਇਨ੍ਹਾਂ ਤਿੰਨਾਂ ਸਕੂਲਾਂ) ਵਿਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਰੱਖਦਿਆਂ ਸਕੂਲਾਂ ਵਿਚ ਬਰਸਾਤਾਂ ਦੇ ਮੱਦੇਨਜ਼ਰ ਬੀ.ਐੱਸ.ਐੱਫ ਦੇ ਠਹਿਰਨ ਲਈ ਉਕਤ ਸਕੂਲਾਂ ਵਿਚ ਜਗ੍ਹਾ ਬਣਾ ਦਿੱਤੀ ਹੈ ਤਾਂ ਜੋ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋਣ ’ਤੇ ਸਮਾਂ ਰਹਿੰਦਿਆਂ ਹੀ ਉਸ ਨਾਲ ਨਿਪਟਿਆ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 6, 7 ਤੇ 8 ਅਕਤੂਬਰ ਤੱਕ ਜਾਰੀ ਹੋਏ ਵੱਡੇ ਹੁਕਮ, ਇਹ ਦੁਕਾਨਾਂ ਰਹਿਣਗੀਆਂ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8