ਪੰਜਾਬ 'ਚ ਮੁੜ ਦਸਤਕ ਦੇ ਰਿਹਾ 'ਕੋਰੋਨਾ', ਨਵੇਂ ਵੇਰੀਐਂਟ ਨੇ ਵਧਾਈ ਚਿੰਤਾ

Thursday, Mar 23, 2023 - 09:04 AM (IST)

ਪੰਜਾਬ 'ਚ ਮੁੜ ਦਸਤਕ ਦੇ ਰਿਹਾ 'ਕੋਰੋਨਾ', ਨਵੇਂ ਵੇਰੀਐਂਟ ਨੇ ਵਧਾਈ ਚਿੰਤਾ

ਲੁਧਿਆਣਾ (ਸਹਿਗਲ) : ਮਹਾਨਗਰ ’ਚ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਮਾਹਿਰਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਉਦਾਹਰਣ ਦੇ ਤੌਰ ’ਤੇ ਪਾਸੀ ਨਗਰ ਦੇ ਰਹਿਣ ਵਾਲੇ 40 ਸਾਲਾ ਮਰੀਜ਼ ਨੂੰ ਕੁੱਝ ਦਿਨਾਂ ਤੋਂ ਖੰਘ ਅਤੇ ਜ਼ੁਕਾਮ ਦੇ ਲੱਛਣ ਸਨ ਪਰ ਕੋਰੋਨਾ ਦੀ ਜਾਂਚ ਕਰਵਾਉਣ ’ਤੇ ਉਹ ਪਾਜ਼ੇਟਿਵ ਨਿਕਲਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਮਤਾ ਕੀਤਾ ਪੇਸ਼

ਇਸੇ ਤਰ੍ਹਾਂ ਇਕ ਵਿਦੇਸ਼ ਤੋਂ ਮੁੜੇ 8 ਸਾਲਾ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਅਧਿਕਾਰੀਆਂ ਅਨੁਸਾਰ ਮਹਾਨਗਰ ’ਚ ਬੀਤੇ ਦਿਨ 2 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 113660 ਹੋ ਗਈ ਹੈ। ਸੂਬੇ 'ਚ 14 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 97 ਹੋ ਗਈ ਹੈ।
ਇਹ ਵੀ ਪੜ੍ਹੋ : ਸਦਨ 'ਚ ਪਾਣੀਆਂ ਦੇ ਮੁੱਦੇ 'ਤੇ ਬੋਲੇ CM ਮਾਨ, 'ਹਿਮਾਚਲ ਅਜਿਹਾ ਕੁੱਝ ਨਾ ਕਰੇ, ਜਿਸ ਨਾਲ ਰੌਲਾ ਪਵੇ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News