ਚੰਡੀਗੜ੍ਹ ''ਚ ਫਰਵਰੀ ਮਹੀਨੇ ਮਗਰੋਂ ਹੁਣ ਤੱਕ ਸਭ ਤੋਂ ਜ਼ਿਆਦਾ ਕੇਸ ਆਏ ਸਾਹਮਣੇ, ਪਾਜ਼ੇਟੀਵਿਟੀ ਦਰ ਵਧੀ
Wednesday, Apr 27, 2022 - 12:25 PM (IST)
ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਫਿਰ ਕੋਵਿਡ ਕੇਸ ਵੱਧਦੇ ਜਾ ਰਹੇ ਹਨ। ਸੋਮਵਾਰ ਵੀ 9 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਉੱਥੇ ਹੀ ਮੰਗਲਵਾਰ ਹੁਣ ਤੱਕ ਦੇ ਸਭ ਤੋਂ ਜ਼ਿਆਦਾ 15 ਕੇਸਾਂ ਦੀ ਪੁਸ਼ਟੀ ਹੋਈ ਹੈ। ਫਰਵਰੀ ਮਹੀਨੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਕ ਦਿਨ ਵਿਚ 15 ਕੇਸਾਂ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਵਿਚ 7 ਪੁਰਸ਼ ਅਤੇ 8 ਔਰਤਾਂ ਹਨ। ਕੋਵਿਡ ਪਾਜ਼ੇਟਿਵਿਟੀ ਦਰ ਮੰਗਲਵਾਰ ਵਧ ਕੇ 1.27 ਫ਼ੀਸਦੀ ਰਿਕਾਰਡ ਹੋਈ।
ਪਿਛਲੇ 6 ਦਿਨਾਂ ਵਿਚ ਸ਼ਹਿਰ ਵਿਚ ਹੁਣ ਤਕ 52 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਪਿਛਲੇ ਇਕ ਹਫ਼ਤੇ ਦੀ ਕੋਵਿਡ ਪਾਜ਼ੇਟਿਵਿਟੀ ਦਰ ਵੀ ਵਧ ਕੇ 0.63 ਫ਼ੀਸਦੀ ਹੋ ਗਈ ਹੈ। 24 ਘੰਟਿਆਂ ਵਿਚ ਸਿਹਤ ਵਿਭਾਗ ਨੇ 1177 ਲੋਕਾਂ ਦੀ ਸੈਂਪਲਿੰਗ ਕੀਤੀ। ਇਕ ਹਫਤੇ ਤੋਂ ਸ਼ਹਿਰ ਵਿਚ ਰੋਜ਼ਾਨਾ ਔਸਤਨ 8 ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ।
ਨਵੇਂ ਮਰੀਜ਼ਾਂ ਦੇ ਨਾਲ ਹੀ 1 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਇਆ। ਹੁਣ ਸ਼ਹਿਰ ਵਿਚ ਸਰਗਰਮ ਕੇਸ 55 ਹੋ ਗਏ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ ਇਕ ਵੀ ਕੋਵਿਡ ਮਰੀਜ਼ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਹੁਣ ਸ਼ਹਿਰ ਵਿਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 1165 ਪਹੁੰਚ ਗਈ ਹੈ।