ਚੰਡੀਗੜ੍ਹ 'ਚ 'ਕੋਰੋਨਾ' ਕਾਰਨ ਫਿਰ ਪਾਬੰਦੀਆਂ ਲੱਗਣੀਆਂ ਸ਼ੁਰੂ, ਜਾਰੀ ਹੋਏ ਇਹ ਹੁਕਮ
Wednesday, Mar 24, 2021 - 04:12 PM (IST)
ਚੰਡੀਗੜ੍ਹ (ਵਿਜੇ) : ਸ਼ਹਿਰ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਫਿਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਗਲਵਾਰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਸਟੇਟ ਐਗਜ਼ੀਕਿਊਟਿਵ ਕਮੇਟੀ ਚੇਅਰਪਰਸਨ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਫੈਮਿਲੀ ਫੰਕਸ਼ਨ ਵਿਚ ਮਹਿਮਾਨਾਂ ਦੀ ਗਿਣਤੀ ਸੀਮਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹੁਣ ਕਿਸੇ ਵੀ ਇਨਡੋਰ ਫੰਕਸ਼ਨ ਵਿਚ 100 ਤੋਂ ਵੱਧ ਮਹਿਮਾਨਾਂ ਨੂੰ ਨਹੀਂ ਬੁਲਾਇਆ ਜਾ ਸਕੇਗਾ। ਇਸ ਦੇ ਨਾਲ ਹੀ ਮਹਿਮਾਨਾਂ ਦੀ ਗਿਣਤੀ ਵੈਨਿਊ ਦੀ ਸਮਰੱਥਾ ਦੀ 50 ਫ਼ੀਸਦੀ ਹੀ ਰੱਖਣੀ ਹੋਵੇਗੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਵੋਟਰ ਸੂਚੀਆਂ ਦੀ ਅਪਡੇਸ਼ਨ ਸ਼ੁਰੂ
ਆਊਟਡੋਰ ’ਚ ਵੱਧ ਤੋਂ ਵੱਧ 200 ਮਹਿਮਾਨਾਂ ਦੀ ਇਜਾਜ਼ਤ
ਆਊਟਡੋਰ ਫੰਕਸ਼ਨ ਵਿਚ ਵੱਧ ਤੋਂ ਵੱਧ 200 ਮਹਿਮਾਨ ਹੀ ਬੁਲਾਏ ਜਾ ਸਕਣਗੇ। ਸਾਰੇ ਮਹਿਮਾਨਾਂ ਦਾ ਮਾਸਕ ਪਾ ਕੇ ਆਉਣਾ ਲਾਜ਼ਮੀ ਹੋਵੇਗਾ। ਆਰਗੇਨਾਈਜ਼ਰ ਈਵੈਂਟ ਵਿਚ ਮਹਿਮਾਨਾਂ ਲਈ ਸੈਨੀਟਾਈਜ਼ਰ ਦਾ ਵੀ ਪ੍ਰਬੰਧ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਚੰਗਾ ਉਪਰਾਲਾ, 183 ਹੋਰ ਪ੍ਰਾਇਮਰੀ ਸਕੂਲਾਂ 'ਚ ਲਾਏ ਜਾਣਗੇ 'ਸੋਲਰ ਪੈਨਲ'
ਇਸ ਤੋਂ ਪਹਿਲਾਂ ਆਰਗੇਨਾਈਜ਼ਰ ਨੂੰ ਐੱਸ. ਡੀ. ਐੈੱਮ. ਨੂੰ ਅੰਡਰਟੇਕਿੰਗ ਦੇਣੀ ਹੋਵੇਗੀ, ਜਿਸ ਵਿਚ ਭਰੋਸਾ ਦੇਣਾ ਹੋਵੇਗਾ ਕਿ ਕੋਵਿਡ-19 ਨਾਲ ਜੁੜੇ ਸਾਰੇ ਨਿਯਮਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ। ਕਮੇਟੀ ਵੱਲੋਂ ਐੱਸ. ਡੀ. ਐੱਮ. ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਐਗਜ਼ੀਬਿਸ਼ਨ ਜਾਂ ਮੇਲੇ ਲਈ ਨਵੀਂ ਇਜਾਜ਼ਤ ਜਾਰੀ ਨਾ ਕੀਤੀ ਜਾਵੇ।
ਨੋਟ : ਚੰਡੀਗੜ੍ਹ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਬਾਰੇ ਦਿਓ ਆਪਣੀ ਰਾਏ