ਬਠਿੰਡਾ ’ਚ ਕੋੋਰੋਨਾ ਦਾ ਧਮਾਕਾ 94 ਨਵੇਂ ਮਾਮਲੇ ਆਏ ਸਾਹਮਣੇ
Sunday, Aug 09, 2020 - 12:43 AM (IST)
ਬਠਿੰਡਾ,(ਵਰਮਾ)- ਸੋਸ਼ਲ ਡਿਸਟੈਂਸ ਦੇ ਪ੍ਰਸ਼ਾਸਨਿਕ ਹੁਕਮਾਂ ਦਾ ਉਚਿਤ ਤਰੀਕੇ ਨਾਲ ਪਾਲਣ ਨਾ ਕਰਨ ਦੇ ਨਤੀਜੇ ਵਜੋਂ ਜ਼ਿਲੇ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੇਕਰ ਠੇਕੇਦਾਰ ਵੱਲੋਂ ਰਾਮਾਂ ਰਿਫਾਈਨਰੀ ਵਿਖੇ ਆਉਣ ਵਾਲੇ ਮਜ਼ਦੂਰਾਂ ਦੇ ਸਬੰਧ ਵਿੱਚ ਸਹੀ ਜਾਣਕਾਰੀ ਦਿੱਤੀ ਜਾਂਦੀ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਜਾਂਦੀ ਤਾਂ ਅਜਿਹੀ ਸਥਿਤੀ ਤੋਂ ਬਚਿਆ ਜਾ ਸਕਦਾ ਸੀ। ਸ਼ਨੀਵਾਰ ਨੂੰ ਜਿੱਥੇ ਜ਼ਿਲੇ ’ਚ ਕੋਰੋਨਾ ਦੇ 94 ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ ’ਚ ਸਿਰਫ਼ ਰਾਮਾਂ ਮੰਡੀ ਨਾਲ ਹੀ 29 ਮਾਮਲੇ ਹਨ, ਪਹਿਲਾਂ ਲੇਬਰ ਕਾਲੋਨੀ ’ਚ ਕੇਸਾਂ ਦੀ ਗਿਣਤੀ ਸੀ, ਹੁਣ ਰਾਮਾਂ ਦੀਆਂ ਦੂਜੀਆਂ ਰਿਹਾਇਸ਼ੀ ਕਾਲੋਨੀਆਂ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਰਾਮਾਂ ਮੰਡੀ ਦੀ ਸ਼ਿਵ ਕਾਲੋਨੀ ਇਸ ਗੱਲ ਦਾ ਸਬੂਤ ਹੈ ਜਿੱਥੇ ਸ਼ਨੀਵਾਰ ਨੂੰ 9 ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਜੇਲ ’ਚੋਂ ਕੋਰੋਨਾ ਦੇ ਮਿਲੇ 17 ਮਾਮਲੇ
ਇਸ ਤੋਂ ਇਲਾਵਾ ਬਠਿੰਡਾ ਦੀ ਵਿਸ਼ੇਸ਼ ਕੇਂਦਰੀ ਜੇਲ ’ਚ ਕੋਰੋਨਾ ਇੰਨਫੈਕਸ਼ਨ ਦੇ 17 ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵੀ ਵਧਾ ਦਿੱਤੀ। ਜੇਲ ’ਚ ਦੋ ਹਜ਼ਾਰ ਤੋਂ ਵੱਧ ਕੈਦੀ ਹਨ ਅਤੇ ਹਰ ਦਿਨ ਨਵੇਂ ਕੈਦੀ ਅਤੇ ਹਵਾਲਾਤੀ ਜੇਲ ਵਿਚ ਆ ਰਹੇ ਹਨ। ਬਠਿੰਡਾ ਦੀ ਰਾਮਾਂ ਰਿਫਾਈਨਰੀ, ਸੈਂਟਰਲ ਜੇਲ, ਆਰਮੀ ਏਰੀਆ, ਭੀਸੀਆਣਾ ਹਵਾਈ ਫ਼ੌਜ, ਸ਼ਹਿਰ ਦੇ ਦਰਜਨਾਂ ਫਲੈਟ, ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਥਰਮਲ ਪਲਾਟ ਅੰਬੂਜਾ ਸੀਮੈਂਟ ਅਤੇ ਐੱਨ. ਐੱਫ. ਏ. ਐੱਲ. ਵੱਡੀਆਂ ਸੰਸਥਾਵਾਂ ਹਨ ਜਿੱਥੇ ਥੋੜੀ ਜਿਹੀ ਲਾਪਰਵਾਹੀ ਨਾਲ ਕੋਰੋਨਾ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਮਾਡਲ ਟਾਊਨ ਇਲਾਕੇ ’ਚੋਂ ਆ ਰਹੇ ਜ਼ਿਆਦਾ ਮਰੀਜ਼
ਬਠਿੰਡਾ ਦੇ ਮਾਡਲ ਟਾਊਨ ਇਲਾਕੇ ’ਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਉਣਾ ਲਗਾਤਾਰ ਜਾਰੀ ਹਨ, ਸ਼ਨੀਵਾਰ ਨੂੰ ਜਿਸ ’ਚ 5 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਆਰਮੀ ਏਰੀਆ ’ਚ 6 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਰਸਾਰਾਮ ਨਗਰ ’ਚ ਇੱਕ, ਮਹਨਾ ਚੌਕ ਵਿਖੇ ਗਲੀ ਨੰਬਰ 4 ’ਚ ਦੋ, ਅਮਰਪੁਰਾ ਬਸਤੀ ਗਲੀ ਨੰਬਰ 3 ’ਚ ਦੋ, ਨੰਦਗੜ੍ਹ ’ਚ ਦੋ, ਜੋਗੀ ਨਗਰ ਗਲੀ ਨੰ 5 ’ਚ, ਥਾਣਾ ਨਥਾਣਾ ’ਚ ਦੋ, ਮੌੜ ਮੰਡੀ ’ਚ ਇੱਕ, ਸੁਖਾ ਸਿੰਘ ਵਾਲਾ ਵਿਖੇ ਇੱਕ, ਪ੍ਰਿੰਸ ਮਾਡਲ ਸਕੂਲ ਵਿਖੇ ਇੱਕ, ਗੰਡਾ ਭਾਨਾ ’ਚ ਇਕ, ਥਾਣਾ ਫੂਲ ’ਚ ਇਕ, ਕੋਟਬਲੂ ’ਚ ਇਕ, ਗੁਰੂ ਤੇਗ ਬਹਾਦਰ ਨਗਰ ’ਚ ਇਕ, ਮਾਨਵਾਲਾ ’ਚ ਇਕ, ਫ਼ਰੂਮਾਨ ਚੌਕ ’ਚ ਇਕ, ਰਾਮਪੁਰਾ ਫੂਲ ’ਚ ਦੋ, ਫੂਲ ਕਸਬੇ ’ਚ ਇਕ ਅਤੇ ਗਾਂਧੀਨਗਰ ’ਚ ਇਕ ਕੇਸ ਕੋਰੋਨਾ ਪਾਜ਼ੇਟਿਵ ਆਇਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ 65 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ, ਜਿਸ ’ਚ ਇਕ ਮਾਨਸਾ ਜ਼ਿਲੇ ਨਾਲ ਸਬੰਧਤ ਹੈ। ਜਿਸ ’ਚ 40 ਜ਼ਿਲੇ ਬਠਿੰਡਾ ਅਤੇ 25 ਜ਼ਿਲੇ ਤੋਂ ਬਾਹਰ ਦੇ ਹਨ।