ਸਰਦੂਲਗੜ੍ਹ ''ਚ ਕੋਰੋਨਾ ਨੇ ਦਿੱਤੀ ਦਸਤਕ, 23 ਸਾਲਾ ਮੁਟਿਆਰ ਆਈ ਪਾਜ਼ੇਟਿਵ
Friday, Jun 19, 2020 - 06:22 PM (IST)
ਸਰਦੂਲਗੜ੍ਹ (ਚੋਪੜਾ) : ਸਰਦੂਲਗੜ੍ਹ ਸ਼ਹਿਰ 'ਚ ਪਹਿਲਾ ਕੋਵਿਡ-19 ਦਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 4 ਨਿਵਾਸੀ 23 ਲੜਕੀ ਰਾਜ ਕੁਮਾਰੀ ਜੋ ਕਿ ਗੁੜਗਾਉਂ ਵਿਖੇ ਨੌਕਰੀ ਕਰਦੀ ਹੈ ਅਤੇ 14 ਜੂਨ ਨੂੰ ਉਹ ਆਪਣੇ ਘਰ ਵਾਪਸ ਆਈ ਸੀ। ਜਿਸ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਕਾਂਤਵਾਸ ਕਰਕੇ ਨਮੂਨੇ ਲਏ ਸਨ। ਅੱਜ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਉਸ ਨੂੰ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਪਰਿਵਾਰਿਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਜਾਣਗੇ।
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3400 ਤੋਂ ਪਾਰ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3700 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 691, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 425, ਲੁਧਿਆਣਾ 'ਚ 480, ਤਰਨਾਰਨ 186, ਮੋਹਾਲੀ 'ਚ 191, ਹੁਸ਼ਿਆਰਪੁਰ 'ਚ 151, ਪਟਿਆਲਾ 'ਚ 200, ਸੰਗਰੂਰ 'ਚ 172 ਕੇਸ, ਨਵਾਂਸ਼ਹਿਰ 'ਚ 121, ਗਰਦਾਸਪੁਰ 'ਚ 171 ਕੇਸ, ਮੁਕਤਸਰ 73, ਮੋਗਾ 'ਚ 74, ਫਰੀਦਕੋਟ 89, ਫਿਰੋਜ਼ਪੁਰ 'ਚ 59, ਫਾਜ਼ਿਲਕਾ 54, ਬਠਿੰਡਾ 'ਚ 64, ਪਠਾਨਕੋਟ 'ਚ 162, ਬਰਨਾਲਾ 'ਚ 39, ਮਾਨਸਾ 'ਚ 38, ਫਤਿਹਗੜ੍ਹ ਸਾਹਿਬ 'ਚ 83, ਕਪੂਰਥਲਾ 51, ਰੋਪੜ 'ਚ 83 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2658 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 980 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 90 ਲੋਕਾਂ ਦੀ ਮੌਤ ਹੋ ਚੁੱਕੀ ਹੈ।