ਕੋਰੋਨਾ ਨਾਲ ਇਕ ਦੀ ਮੌਤ, 45 ਨਵੇਂ ਮਾਮਲੇ ਆਏ ਸਾਹਮਣੇ

10/09/2020 5:57:02 PM

ਬਠਿੰਡਾ (ਵਰਮਾ) : ਕੋਰੋਨਾ ਮਹਾਮਾਰੀ ਦਾ ਕਹਿਰ ਹੁਣ ਰੁਕਣ ਵਾਲਾ ਹੈ। ਮਰੀਜ਼ਾਂ ਦੀ ਗਿਣਤੀ ਵਿਚ ਵੀ ਭਾਰੀ ਗਿਰਾਵਟ ਹੋ ਰਹੀ ਹੈ ਜਦਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਸਿਲਸਿਲਾ ਵੀ ਘੱਟ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਮਹਾਮਾਰੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। 55 ਸਾਲਾ ਬਠਿੰਡਾ ਦੇ ਵਸਨੀਕ ਨੂੰ ਸਾਹ ਦੀ ਮੁਸ਼ਕਿਲ ਹੋਣ ਤੋਂ ਬਾਅਦ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜੋ ਕਿ ਪਾਜ਼ੇਟਿਵ ਆਇਆ। ਉਦੋਂ ਤੋਂ ਹੀ ਉਕਤ ਵਿਅਕਤੀ ਦਾ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। 

ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ ਲਾਸ਼ ਨੂੰ ਫਰੀਦਕੋਟ ਤੋਂ ਲਿਆਂਦਾ ਗਿਆ। ਸ਼ੁੱਕਰਵਾਰ ਨੂੰ ਬਠਿੰਡਾ ਵਿਚ 45 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਛਾਉਣੀ ਦੇ ਖੇਤਰ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ, ਭਗਤ ਭਾਈਕਾ, ਪੁਲਸ ਲਾਈਨ, ਭਿਸੀਆਣਾ ਏਅਰਪੋਰਟ, ਰਾਮਾ ਮੰਡੀ, ਭਾਗੀਵੰਦਰ, ਨਥਾਣਾ ਅਤੇ ਹੋਰ ਖੇਤਰਾਂ ਨਾਲ ਸਬੰਧਤ ਕੇਸ ਦਰਜ ਕੀਤੇ ਗਏ ਹਨ।


Gurminder Singh

Content Editor

Related News