ਕੋਰੋਨਾ ਨੇ ਮਾਛੀਵਾੜਾ ''ਚ ਫਿਰ ਦਿੱਤੀ ਦਸਤਕ, ਜਨਾਨੀ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Jul 21, 2020 - 06:21 PM (IST)

ਕੋਰੋਨਾ ਨੇ ਮਾਛੀਵਾੜਾ ''ਚ ਫਿਰ ਦਿੱਤੀ ਦਸਤਕ, ਜਨਾਨੀ ਦੀ ਰਿਪੋਰਟ ਆਈ ਪਾਜ਼ੇਟਿਵ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਇਲਾਕੇ 'ਚ ਕਾਫ਼ੀ ਦਿਨਾਂ ਬਾਅਦ ਕੋਰੋਨਾ ਨੇ ਫਿਰ ਦਸਤਕ ਦਿੱਤੀ ਹੈ ਅਤੇ ਨੇੜਲੇ ਪਿੰਡ ਜੱਸੋਵਾਲ ਦੀ ਇਕ 51 ਸਾਲਾ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਸੀ.ਐੱਮ.ਸੀ. ਲੁਧਿਆਣਾ ਵਿਖੇ ਪਿੱਤੇ ਦੀ ਬਿਮਾਰੀ ਸਬੰਧੀ ਦਾਖ਼ਲ ਹੋਈ ਸੀ ਅਤੇ ਆਪ੍ਰੇਸ਼ਨ ਤੋਂ ਪਹਿਲਾਂ ਉਸਦਾ ਕੋਰੋਨਾ ਟੈਸਟ ਕਰਵਾਇਆ ਗਿਆ ਜਿਸਦੀ ਰਿਪੋਰਟ ਪਾਜ਼ੇਟਿਵ ਆ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਵਿਖੇ ਜਾ ਕੇ ਕੋਰੋਨਾ ਪਾਜ਼ੇਟਿਵ ਆਈ ਔਰਤ ਦੇ 4 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਸੈਂਪਲ ਲਏ ਗਏ ਜਿਨ੍ਹਾਂ ਨੂੰ ਫਿਲਹਾਲ ਏਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਜੂਨ ਮਹੀਨੇ 'ਚ ਬਾਹਰਲੇ ਸੂਬਿਆਂ ਤੋਂ ਝੋਨਾ ਲਗਾਉਣ ਆਏ 2 ਪ੍ਰਵਾਸੀ ਮਜ਼ਦੂਰ ਵੀ ਪਾਜ਼ੇਟਿਵ ਆਏ ਸਨ ਜੋ ਕਿ ਹਸਪਤਾਲ 'ਚ ਇਲਾਜ ਤੋਂ ਬਾਅਦ ਤੰਦਰੁਸਤ ਹੋ ਕੇ ਪਰਤ ਆਏ। ਕਾਫ਼ੀ ਸਮਾਂ ਮਾਛੀਵਾੜਾ ਇਲਾਕੇ ਵਿਚ ਕੋਈ ਪਾਜ਼ੇਟਿਵ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਕਾਰਨ ਲੋਕ ਬੇਪ੍ਰਵਾਹ ਸਨ ਪਰ ਹੁਣ ਜੱਸੋਵਾਲ ਦੀ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਇਸ ਦਾ ਫੈਲਾਅ ਨਾ ਹੋ ਸਕੇ।


author

Gurminder Singh

Content Editor

Related News