ਕੋਰੋਨਾ ਨੇ ਨਿਗਲੀਆਂ ਦੋ ਹੋਰ ਜ਼ਿੰਦਗੀਆਂ, 61 ਨਵੇਂ ਮਾਮਲੇ ਵੀ ਆਏ ਸਾਹਮਣੇ

Friday, Apr 16, 2021 - 01:21 PM (IST)

ਕੋਰੋਨਾ ਨੇ ਨਿਗਲੀਆਂ ਦੋ ਹੋਰ ਜ਼ਿੰਦਗੀਆਂ, 61 ਨਵੇਂ ਮਾਮਲੇ ਵੀ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਜ਼ਿਲ੍ਹੇ ਅੰਦਰ ਕੋਰੋਨਾ ਕਾਰਣ ਆਏ ਦਿਨ ਮੌਤਾਂ ਦਾ ਸਿਲਸਿਲਾ ਨੂੰ ਹੁਣ ਹੋਰ ਤੇਜ਼ ਹੋ ਗਿਆ ਹੈ। ਅੱਜ ਫਿਰ ਕੋਰੋਨਾ ਕਾਰਣ ਦੋ ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ, ਜਦੋਂਕਿ ਦੂਜੇ ਪਾਸੇ 61 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 19, ਮਲੋਟ ਤੋਂ 13, ਗਿੱਦੜਬਾਹਾ ਤੋਂ 3, ਬਾਦਲ ਤੋਂ 2, ਬਰੀਵਾਲਾ ਤੋਂ 2, ਦਾਨੇਵਾਲਾ ਤੋਂ 1, ਔਲਖ ਤੋਂ 1, ਫੂਲੇਵਾਲਾ ਤੋਂ 2, ਮਿੱਡਾ ਤੋਂ 1, ਹੁਸਨਰ ਤੋਂ 2, ਕੁਰਾਈਵਾਲਾ ਤੋਂ 1, ਮਧੀਰ ਤੋਂ 3, ਮਿੱਠੜੀ ਤੋਂ 1, ਹਾਕੂਵਾਲਾ ਤੋਂ 1, ਬਰਕੰਦੀ ਤੋਂ 1, ਖੁੰਡੇ ਹਲਾਲ ਤੋਂ 1, ਮੰਡੀ ਕਿੱਲਿਆਂਵਾਲੀ ਤੋਂ 2, ਜੰਡਵਾਲਾ ਤੋਂ 1, ਹਰੀਕੇ ਕਲਾਂ ਤੋਂ 1, ਕੋਟਭਾਈ ਤੋਂ 1, ਖਿਓਵਾਲੀ ਤੋਂ 1 ਤੇ ਤਰਮਾਲਾ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੁਗਾਠ ਲਾਉਣੀ ਕਿਉਂ ਭੁੱਲ ਗਿਆ ਸੀ ਮਿਸਤਰੀ, ਸੁਣੋ ਮਕਾਨ ਮਾਲਕ ਤੇ ਮਿਸਤਰੀ ਦੀ ਜ਼ੁਬਾਨੀ (ਵੀਡੀਓ)

ਇਸ ਤੋਂ ਇਲਾਵਾ ਅੱਜ 28 ਮਰੀਜ਼ਾਂ ਨੂੰ ਠੀਕ ਕਰ ਕੇ ਘਰ ਵੀ ਭੇਜਿਆ ਗਿਆ ਹੈ। ਅੱਜ 560 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2603 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 955 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5217 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4508 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 594 ਕੇਸ ਸਰਗਰਮ ਚੱਲ ਰਹੇ ਹਨ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਰਿਪੋਰਟ ਅਨੁਸਾਰ ਪਿੰਡ ਰੁਖ਼ਾਲਾ ਵਾਸੀ 50 ਸਾਲਾ ਔਰਤ, ਜੋ ਕੋਰੋਨਾ ਪਾਜ਼ੇਟਿਵ ਸੀ ਅਤੇ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਪਸਤਾਲ ’ਚ ਦਾਖ਼ਲ ਸੀ, ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡ ਤਰਮਾਲਾ ਤੋਂ ਕੋਰੋਨਾ ਪੀੜ੍ਹਤ ਵਿਅਕਤੀ ਦੀ ਵੀ ਅੱਜ ਮੌਤ ਹੋਈ ਹੈ। ਵਰਣਨਯੋਗ ਹੈ ਕਿ ਕੋਰੋਨਾ ਕਾਰਣ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 115 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ


author

Shyna

Content Editor

Related News